ਕਿਸਾਨਾਂ ਨੇ ਪੰਜਾਬ ਚ ਇਥੇ ਅਡਾਨੀ ਦੇ ਗੋਦਾਮ ਚੋ ਮਾਲ ਲੱਦ ਰਹੀ ਰੇਲ ਨੂੰ ਪਾ ਲਿਆ ਘੇਰਾ

ਆਈ ਤਾਜਾ ਵੱਡੀ ਖਬਰ

ਕਿਸਾਨਾਂ ਵੱਲੋਂ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨ ਜ਼ੋਰਾਂ ਸ਼ੋਰਾਂ ਤੇ ਚਲ ਰਹੇ ਨੇ। ਜਿਸ ਸਮੇਂ ਕਿਸਾਨ ਨੂੰ ਆਪਣੇ ਖੇਤਾਂ ਵਿਚ ਕਣਕ ਦੀ ਬਿਜਾਈ ਨੂੰ ਲੈ ਕੇ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ ਉੱਥੇ ਕਿਸਾਨ ਰੇਲ ਮਾਰਗਾਂ, ਟੋਲ ਪਲਾਜ਼ਿਆਂ, ਅੰਬਾਨੀ ਅਤੇ ਅਡਾਨੀ ਦੇ ਮਾਲ-ਗੋਦਾਮ ਅੱਗੇ ਧਰਨੇ ਪ੍ਰਦਰਸ਼ਨ ਕਰਨ ਨੂੰ ਮਜ਼ਬੂਰ ਨੇ। ਬੀਤੇ ਦਿਨੀਂ ਕਿਸਾਨਾਂ ਵੱਲੋਂ ਪੰਜਾਬ ਵਿਚ ਕੋਲੇ ਅਤੇ ਡੀ.ਏ.ਪੀ. ਦੀ ਘੱਟਦੀ ਹੋਈ ਗਿਣਤੀ ਨੂੰ ਦੇਖਦਿਆਂ ਪੰਜਾਬ ਵਿੱਚ 5 ਨਵੰਬਰ ਤੱਕ ਸਿਰਫ ਮਾਲਗੱਡੀਆਂ ਦੇ ਚੱਲਣ ਵਾਸਤੇ ਰੇਲ ਮਾਰਗਾਂ ਨੂੰ ਖ਼ਾਲੀ ਕੀਤਾ ਗਿਆ ਸੀ।

ਤਾਂ ਜੋ ਸੂਬੇ ਅੰਦਰ ਕੋਲੇ ਅਤੇ ਡੀ.ਏ.ਪੀ. ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਪਰ ਜਦੋਂ ਹੀ ਗੱਡੀਆਂ ਚੱਲਣ ਦੀ ਇਜਾਜ਼ਤ ਮਿਲੀ ਤਾਂ ਇੱਕ ਮਾਲ-ਗੱਡੀ ਮੋਗਾ ਵਿਖੇ ਅਡਾਨੀ ਦੇ ਗੁਦਾਮ ਵਿੱਚ ਆਣ ਪਹੁੰਚੀ। ਅਡਾਨੀ ਦੇ ਪਲਾਂਟ ਅੰਦਰ ਆਈ ਗਈ ਇਸ ਗੱਡੀ ਨੂੰ ਕਿਸਾਨਾਂ ਵੱਲੋਂ ਅੰਦਰ ਹੀ ਡੱਕ ਲਿਆ ਗਿਆ। ਕਿਸਾਨਾਂ ਨੇ ਇਹ ਇਲਜ਼ਾਮ ਲਗਾਇਆ ਕਿ ਇਹ ਮਾਲ ਗੱਡੀ ਅਡਾਨੀ ਦੇ ਆਧੁਨਿਕ ਗੁਦਾਮ ਜਿਸ ਦੀ ਸਮਰੱਥਾ 2.25 ਲੱਖ ਮੀਟ੍ਰਿਕ ਟਨ ਹੈ ਵਿੱਚੋਂ ਅਨਾਜ ਭਰਨ ਆਈ ਸੀ। ਕਿਸਾਨਾਂ ਵੱਲੋਂ ਇਸ ਦਾ ਜੰਮ ਕੇ ਵਿਰੋਧ ਕੀਤਾ ਗਿਆ।

ਬੀਤੀ ਰਾਤ ਰੇਲਵੇ ਸਟੇਸ਼ਨ ਉਪਰ ਬੈਠੇ ਕਿਸਾਨਾਂ ਦਾ ਬਿਜਲੀ-ਪਾਣੀ ਰੇਲਵੇ ਮੁਲਾਜ਼ਮਾਂ ਵੱਲੋਂ ਬੰਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਕਿਸਾਨ ਪਹਿਲਾਂ ਹੀ ਗੁੱਸੇ ਵਿੱਚ ਸਨ। ਮਸਲੇ ਨੂੰ ਭਖਦਾ ਵੇਖ ਕੇ ਪੁਲਿਸ ਨੂੰ ਇਸ ਗੱਲ ਦੇ ਵਿਚ ਦਖ਼ਲ ਦੇਣਾ ਪਿਆ। ਕਿਸਾਨ ਜੱਥੇਬੰਦੀ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਬੀਤੇ 23 ਦਿਨਾਂ ਤੋਂ ਅਡਾਨੀ ਅਨਾਜ ਭੰਡਾਰ ਦੇ ਅੱਗੇ ਧਰਨਾ ਲਗਾਇਆ ਗਿਆ ਸੀ। ਅਤੇ ਅੱਜ ਜਦੋਂ ਮਾਲ ਗੱਡੀ ਅਡਾਨੀ ਪਲਾਂਟ ਅੰਦਰ ਦਾਖਲ ਹੋਈ ਤਾਂ ਕਿਸਾਨਾਂ ਨੂੰ ਇਸ ਗੱਲ ਦੀ ਬਹੁਤ ਹੈਰਾਨੀ ਹੋਈ।

ਇਸ ਦੀ ਸੂਚਨਾ ਮਿਲਦੇ ਸਾਰ ਹੀ ਨਜ਼ਦੀਕ ਦੀਆਂ ਵੱਖ ਵੱਖ ਥਾਵਾਂ ‘ਤੇ ਧਰਨੇ ਉਪਰ ਬੈਠੇ ਕਿਸਾਨ ਆਗੂ ਵੀ ਮੌਕੇ ‘ਤੇ ਅਡਾਨੀ ਪਲਾਂਟ ਪਹੁੰਚੇ। ਜਿਸ ਤੋਂ ਬਾਅਦ ਪਲਾਂਟ ਦਾ ਗੇਟ ਬੰਦ ਕਰਕੇ ਗੱਡੀ ਨੂੰ ਅੰਦਰ ਹੀ ਬੰਦ ਕਰ ਦਿੱਤਾ ਗਿਆ। ਬਾਅਦ ਵਿੱਚ ਸਥਾਨਕ ਸਿਵਲ ਅਧਿਕਾਰੀਆਂ ਅਤੇ ਪੁਲਸ ਦੀ ਮਦਦ ਦੇ ਨਾਲ ਅਡਾਨੀ ਅਨਾਜ ਪ੍ਰਬੰਧਕਾਂ ਨੇ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਇੱਥੋਂ ਮਾਲ ਗੱਡੀ ਵਿੱਚ ਅਨਾਜ ਨਹੀਂ ਲੋਡ ਕੀਤਾ ਜਾਵੇਗਾ।

ਜਿਸ ਗੱਲ ਉੱਪਰ ਕਿਸਾਨਾਂ ਨੇ ਨਾ ਭਰੋਸਾ ਕਰਦਿਆਂ ਸਿਰਫ਼ ਇੰਜਣ ਨੂੰ ਹੀ ਜਾਣ ਦਿੱਤਾ ਬਾਕੀ ਡੱਬਿਆਂ ਨੂੰ ਅੰਦਰ ਹੀ ਡੱਕ ਦਿੱਤਾ ਗਿਆ। ਇਸ ਘਟਨਾ ਦੇ ਮੌਕੇ ‘ਤੇ ਜਥੇਬੰਦੀ ਆਗੂ ਬਲੌਰ ਸਿੰਘ ਘਾਲੀ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਮਿਲੀ ਇਜ਼ਾਜਤ ਅਨੁਸਾਰ ਮਾਲਗੱਡੀਆਂ ਸਿਰਫ਼ ਕੋਲੇ ਦੀ ਢੋਆ-ਢੁਆਈ ਜਾਂ ਡੀ.ਏ.ਪੀ. ਖਾਦਾਂ ਦੀ ਢੋਆ-ਢੋਆਈ ਕਰ ਸਕਦੀਆਂ ਹਨ।