BREAKING NEWS
Search

ਕਿਸਾਨਾਂ ਦੇ 26-27 ਨਵੰਬਰ ਦੇ ਦਿੱਲੀ ਜਾਣ ਬਾਰੇ ਚ ਪਵੇਗਾ ਹੁਣ ਇਹ ਅੜਿਕਾ, ਹੁਣੇ ਹੁਣੇ ਆਈ ਇਹ ਤਾਜਾ ਵੱਡੀ ਖਬਰ

ਆਈ ਇਹ ਤਾਜਾ ਵੱਡੀ ਖਬਰ

ਜਦੋਂ ਵੀ ਹਾਲਾਤ ਵੱਸੋਂ ਬਾਹਰ ਹੁੰਦੇ ਹਨ ਤਾਂ ਇਨਸਾਨ ਵੱਲੋਂ ਕੁਝ ਸਖ਼ਤ ਕਦਮ ਉਠਾਏ ਜਾਂਦੇ ਹਨ। ਪਰ ਇਹਨਾਂ ਉਠਾਏ ਗਏ ਕਦਮਾਂ ਉਪਰ ਚਲਣ ਵਾਸਤੇ ਬਹੁਤ ਹਿੰਮਤ ਅਤੇ ਜਜ਼ਬੇ ਦੀ ਜ਼ਰੂਰਤ ਹੁੰਦੀ ਹੈ। ਇਹ ਸਾਰਾ ਕੁਝ ਹੀ ਇਨਸਾਨ ਨੂੰ ਉਸ ਦੇ ਲਕਸ਼ ਦੀ ਪ੍ਰਾਪਤੀ ਦੇ ਹੋਰ ਜ਼ਿਆਦਾ ਨਜ਼ਦੀਕ ਲੈ ਜਾਂਦਾ ਹੈ। ਦੇਸ਼ ਦੀਆਂ ਬਹੁਤ ਸਾਰੀਆਂ ਕਿਸਾਨ ਜੱਥੇਬੰਦੀਆਂ ਇਸ ਸਮੇਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਸਿਰ ਤੋੜ ਯਤਨ ਕਰ ਰਹੀਆਂ ਹਨ। ਜਿਸ ਕਾਰਨ ਕਿਸਾਨਾਂ ਵੱਲੋਂ 26 ਅਤੇ 27 ਨਵੰਬਰ ਨੂੰ ਦਿੱਲੀ ਕੂਚ ਕਰਨ ਦਾ ਇੱਕ ਅਹਿਮ ਫ਼ੈਸਲਾ ਲਿਆ ਗਿਆ ਹੈ।

ਇਸ ਫ਼ੈਸਲੇ ਅਧੀਨ ਕਿਸਾਨਾਂ ਵੱਲੋਂ ਆਪਣੀ ਮੁਕੰਮਲ ਤਿਆਰੀ ਕਰ ਲਈ ਗਈ ਹੈ। ਪਰ ਹਰਿਆਣਾ ਸਰਕਾਰ ਵੱਲੋਂ ਆ ਰਹੇ ਇੱਕ ਅਹਿਮ ਐਲਾਨ ਨੇ ਕਿਸਾਨਾਂ ਦੇ ਗੁੱਸੇ ਨੂੰ ਸ਼ਾਇਦ ਹੋਰ ਵਧਾ ਦਿੱਤਾ ਹੈ। ਇਥੋਂ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇੱਕ ਵੱਡਾ ਐਲਾਨ ਕਰਦਿਆਂ ਪੁਲੀਸ ਨੂੰ ਇਹ ਆਦੇਸ਼ ਦਿੱਤੇ ਹਨ ਕਿ 26 ਅਤੇ 27 ਨਵੰਬਰ ਨੂੰ ਕਿਸੇ ਵੀ ਕਿਸਾਨ ਨੂੰ ਸੂਬੇ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।

ਇਸ ਖ਼ਬਰ ਦਾ ਅਸਰ ਜਿੱਥੇ ਹਰਿਆਣਾ ਦੇ ਕਿਸਾਨਾਂ ਉੱਪਰ ਹੋਇਆ ਹੈ ਉੱਥੇ ਹੀ ਪੰਜਾਬ ਦੇ ਕਿਸਾਨ ਵੀ ਇਸ ਨਾਲ ਪ੍ਰਭਾਵਿਤ ਹੋਣਗੇ। ਕਿਉਂਕਿ ਦਿੱਲੀ ਕੂਚ ਕਰਨ ਲਈ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਰਸਤੇ ਹੁੰਦੇ ਹੋਏ ਹੀ ਜਾਣਾ ਪਵੇਗਾ। ਹਰਿਆਣਾ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਕਿਸਾਨਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦੀ ਥਾਂ ਹੋਰ ਭੜਕਾ ਰਿਹਾ ਹੈ। ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦੇ ਫ਼ੈਸਲੇ ਦੌਰਾਨ ਇਹ ਗੱਲ ਵੀ ਆਖੀ ਗਈ ਸੀ

ਕਿ ਜੇਕਰ ਇਸ ਦੌਰਾਨ ਉਨ੍ਹਾਂ ਨੂੰ ਕਿਸੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸੇ ਥਾਂ ਉੱਪਰ ਧਰਨਾ ਲਗਾ ਕੇ ਬੈਠ ਜਾਣਗੇ। ਹਰਿਆਣਾ ਸਰਕਾਰ ਦੇ ਇਸ ਫ਼ੈਸਲੇ ਨਾਲ ਸੂਬੇ ਵਿੱਚ ਟਕਰਾਅ ਦੀ ਸਥਿਤੀ ਬਣ ਗਈ ਹੈ। 26 ਅਤੇ 27 ਨਵੰਬਰ ਨੂੰ ਸਫ਼ਰ ਕਰਨ ਵਾਲੇ ਤਮਾਮ ਯਾਤਰੀਆਂ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਇਸ ਦਿਨ ਦੇ ਆਪਣੇ ਪ੍ਰੋਗਰਾਮ ਰੱਦ ਕਰ ਦੇਣ ਕਿਉਂਕਿ 26 ਨਵੰਬਰ ਤੋਂ ਹੀ ਹਾਈਵੇ ਦੇ ਜਾਮ ਹੋ ਜਾਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ।