BREAKING NEWS
Search

ਕਿਸਾਨਾਂ ਦੇ ਹੌਸਲੇ ਬੁਲੰਦ – ਕਿਸਾਨਾਂ ਵਲੋਂ ਪੁਲਸ ਨੂੰ ਮਿਲਿਆ ਇਹ ਜਵਾਬ ਆਈ ਵੱਡੀ ਤਾਜਾ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਮੌਜੂਦਾ ਸਮੇਂ ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਹਾਲਾਤ ਕਾਫੀ ਨਾ-ਜ਼ੁ-ਕ ਬਣੇ ਹੋਏ ਹਨ। ਇਸ ਦਾ ਕਾਰਨ ਕੇਂਦਰ ਸਰਕਾਰ ਅਤੇ ਕਿਸਾਨ ਜਥੇ ਬੰਦੀਆਂ ਦੇ ਵਿਚਾਲੇ ਚੱਲ ਰਿਹਾ ਖੇਤੀ ਕਾਨੂੰਨਾਂ ਦਾ ਵਿ-ਵਾ-ਦ ਹੈ ਜਿਸ ਨੂੰ 26 ਜਨਵਰੀ ਗਣਤੰਤਰ ਦਿਵਸ ਮੌਕੇ ਉਪਰ ਹੋਰ ਹਵਾ ਮਿਲ ਗਈ ਹੈ। ਜ਼ਿਕਰ ਯੋਗ ਹੈ ਕਿ 26 ਜਨਵਰੀ ਮੌਕੇ ਕਿਸਾਨਾਂ ਵੱਲੋਂ ਇੱਕ ਟਰੈਕਟਰ ਪਰੇਡ ਕੱਢੀ ਗਈ ਸੀ ਜਿਸ ਦੌਰਾਨ ਦਿੱਲੀ ਦੇ ਲਾਲ ਕਿਲ੍ਹੇ ਉਪਰ ਕੁਝ ਘਟਨਾਵਾਂ ਵਾਪਰੀਆਂ। ਇਨ੍ਹਾਂ ਘਟਨਾਵਾਂ ਦੇ ਹੋਣ ਨਾਲ ਰਾਸ਼ਟਰੀ ਰਾਜਧਾਨੀ ਦੇ ਵਿਚ ਮਾਹੌਲ ਤ-ਣਾ-ਅ-ਪੂ-ਰ-ਨ ਹੋ ਗਿਆ।

ਹੁਣ ਪੁਲਸ ਵੀ ਇਸ ਮਾਮਲੇ ਨੂੰ ਜ਼ਿਆਦਾ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਵੱਖ ਵੱਖ ਥਾਵਾਂ ਤੋਂ ਕਿਸਾਨਾਂ ਨੂੰ ਖ-ਦੇ-ੜ-ਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਜਿਸ ਦੇ ਚਲਦੇ ਹੋਏ ਪੁਲਸ ਵੱਲੋਂ ਕਿਸਾਨਾਂ ਨੂੰ ਕਈ ਟੋਲ ਪਲਾਜ਼ਿਆਂ ਤੋਂ ਹਟਾ ਦਿੱਤਾ ਗਿਆ ਹੈ। ਇਸੇ ਹੀ ਸਬੰਧ ਵਿਚ ਅੰਬਾਲਾ ਦੇ ਸ਼ੰਭੂ ਟੋਲ ਪਲਾਜ਼ਾ ਉਪਰ ਬੈਠੇ ਹੋਏ ਕਿਸਾਨਾਂ ਨੂੰ ਪੁਲਸ ਵੱਲੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਅਜਿਹਾ ਕਰਨ ਵਿਚ ਨਾਕਾਮ ਰਹੀ। ਇੱਥੇ ਬੈਠੇ ਹੋਏ ਕਿਸਾਨ ਆਗੂ ਜੈ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀਆਂ ਨੀਤੀਆਂ ਦੇ ਸਦਕਾ ਉਹਨਾਂ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ

ਜਦ ਕਿ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਇਸ ਖੇਤੀ ਅੰਦੋਲਨ ਨੂੰ ਸ਼ਾਂਤ ਮਈ ਢੰਗ ਨਾਲ ਚਲਾ ਰਹੇ ਹਾਂ। ਅਸੀਂ ਉਨੀ ਦੇਰ ਤੱਕ ਇਸ ਟੋਲ ਪਲਾਜ਼ਾ ਤੋਂ ਨਹੀਂ ਉਠਾਂਗੇ ਜਦੋਂ ਤਕ ਕੇਂਦਰ ਸਰਕਾਰ ਸੋਧ ਕਰ ਜਾਰੀ ਕੀਤੇ ਗਏ ਨਵੇਂ ਖੇਤੀ ਬਿੱਲਾਂ ਨੂੰ ਵਾਪਸ ਨਹੀਂ ਲੈ ਲੈਂਦੀ। ਉਦੋਂ ਤੱਕ ਅਸੀਂ ਇੱਥੇ ਹੀ ਬੈਠੇ ਰਹਾਂਗੇ ਅਤੇ ਲੰਗਰ ਵੀ ਪਹਿਲਾਂ ਦੀ ਤਰਾਂ ਹੀ ਜਾਰੀ ਰਹੇਗਾ। ਦਿੱਲੀ ਦੇ ਲਾਲ ਕਿਲ੍ਹੇ ਉਪਰ ਹੋਈ ਹਿੰ-ਸਾ ਸਬੰਧੀ ਬੋਲਦੇ ਹੋਏ ਕਿਸਾਨ ਆਗੂ ਜੈ ਸਿੰਘ ਨੇ ਆਖਿਆ ਕਿ ਬੀਤੀ

26 ਜਨਵਰੀ ਮੌਕੇ ਕਿਸਾਨ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ 10 ਲੱਖ ਕਿਸਾਨ ਦਿੱਲੀ ਦੀਆਂ ਸੜਕਾਂ ਉਪਰ ਉੱਤਰੇ ਸਨ ਪਰ ਪੂਰੇ ਸ਼ਹਿਰ ਵਿੱਚ ਕੋਈ ਵੀ ਲੁੱਟ ਦੀ ਵਾਰਦਾਤ ਨਹੀਂ ਹੋਈ। ਪਰ ਦਿੱਲੀ ਦੀ ਸਭ ਤੋਂ ਸੁਰੱਖਿਅਤ ਜਗ੍ਹਾ ਲਾਲ ਕਿਲੇ ਵਿੱਚ ਇਹ ਹਿੰ-ਸ-ਕ ਘਟਨਾ ਕਿਵੇਂ ਵਾਪਰ ਗਈ? ਉਥੇ ਕੁਝ ਲੋਕ ਦਾਖ਼ਲ ਹੁੰਦੇ ਹਨ ਅਤੇ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਹਨ। ਇਹ ਸਭ ਮੋਦੀ ਸਰਕਾਰ ਦੀ ਸਾ-ਜਿ-ਸ਼ ਹੈ ਕਿਸਾਨਾਂ ਦੇ ਸ਼ਾਂਤ ਮਈ ਅੰਦੋਲਨ ਨੂੰ ਖਤਮ ਕਰਨ ਦੀ ਪਰ ਅਸੀਂ ਇਸ ਨੂੰ ਕਿਸੇ ਵੀ ਹਾਲ ਉੱਪਰ ਕਾਮਯਾਬ ਨਹੀਂ ਹੋਣ ਦੇਵਾਂਗੇ।