ਕਾਰ ਸਟਾਰਟ ਕਰਦੇ ਹੋਇਆ ਜਬਰਦਸਤ ਧਮਾਕਾ, ਕੁਝ ਹੀ ਪਲਾਂ ਚ ਰਾਖ ਚ ਤਬਦੀਲ ਹੋਈਆਂ ਕਾਰਾਂ

ਆਈ ਤਾਜ਼ਾ ਵੱਡੀ ਖਬਰ 

ਚਾਰ ਪਹਿਆ ਵਾਹਨ ਜਿੱਥੇ ਅੱਜ ਹਰ ਘਰ ਦੀ ਜ਼ਰੂਰਤ ਬਣ ਚੁੱਕੇ ਹਨ ਜਿੱਥੇ ਆਉਣ ਜਾਣ ਵਾਸਤੇ ਹਰ ਇਕ ਇਨਸਾਨ ਨੂੰ ਵਾਹਨ ਦੀ ਜ਼ਰੂਰਤ ਪੈਂਦੀ ਹੈ। ਉਥੇ ਹੀ ਅਜਿਹੇ ਵਾਹਨ ਕਈ ਵੱਡੇ ਹਾਦਸਿਆਂ ਦਾ ਕਾਰਨ ਵੀ ਬਣ ਜਾਂਦੇ ਹਨ। ਜਿੱਥੇ ਇਨਸਾਨ ਵੱਲੋਂ ਆਪਣੀ ਮੰਜ਼ਲ ਤੱਕ ਪਹੁੰਚਣ ਵਾਸਤੇ ਇਹਨਾਂ ਵਾਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿਸ ਸਦਕਾ ਇਨਸਾਨ ਆਪਣੀ ਮੰਜ਼ਲ ਤਕ ਸਮੇਂ ਸਿਰ ਪਹੁੰਚ ਸਕੇ। ਉਥੇ ਹੀ ਆਏ ਦਿਨ ਵਾਪਰਨ ਵਾਲੀਆਂ ਵਾਹਨਾਂ ਦੀਆ ਦੁਰਘਟਨਾਵਾ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਕਾਰ ਸਟਾਰਟ ਕਰਦੇ ਹੋਏ ਜ਼ਬਰਦਸਤ ਧਮਾਕਾ ਹੋਇਆ ਹੈ ਜਿਥੇ ਕੁਝ ਹੀ ਪਲਾਂ ਵਿਚ ਕਾਰਾਂ ਰਾਖ ਵਿੱਚ ਤਬਦੀਲ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਹਰਿਆਣੇ ਤੋਂ ਸਾਹਮਣੇ ਆਇਆ ਹੈ।

ਜਿੱਥੇ ਭਵਾਨੀ ਦੀ ਕ੍ਰਿਸ਼ਨਾ ਕਾਲੋਨੀ ਦੇ ਵਿੱਚ ਉਸ ਸਮੇਂ ਹਾਹਾਕਾਰ ਮੱਚ ਗਈ ਜਦੋਂ ਇਕ ਕਾਰ ਨੂੰ ਸਟਾਰਟ ਕਰਨ ਲੱਗੇ ਸ਼ਨੀਵਾਰ ਦੀ ਦੁਪਹਿਰ ਨੂੰ ਅਚਾਨਕ ਹੀ ਉਸ ਕਾਰ ਨੂੰ ਅੱਗ ਲੱਗ ਗਈ। ਕ੍ਰਿਸ਼ਨਾ ਕਲੋਨੀ ਦੇ ਰਹਿਣ ਵਾਲੇ ਰਾਜਨ ਨਾਮਕ ਵਿਅਕਤੀ ਵੱਲੋਂ ਜਦੋਂ ਆਪਣੀ ਮਾਰੂਤੀ ਈਕੋ ਕਾਰ ਸਟਾਰਟ ਕੀਤੀ ਜਾਣ ਲੱਗੀ ਤਾਂ ਅਚਾਨਕ ਹੀ ਉਸ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕੇ ਨਜ਼ਦੀਕ ਖੜੀ ਇਕ ਹੋਰ ਕਾਰ ਵੀ ਅੱਗ ਦੀ ਚਪੇਟ ਵਿਚ ਆ ਗਈ ਜਿਸ ਕਾਰਨ ਦੋਨੋ ਹੀ ਕਾਰਾਂ ਪਲਾਂ ਵਿੱਚ ਹੀ ਸੜ ਕੇ ਸੁਆਹ ਹੋ ਗਈਆ ।

ਇਸ ਘਟਨਾ ਦੀ ਜਾਣਕਾਰੀ ਤੁਰੰਤ ਹੀ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਘਟਨਾ ਸਥਾਨ ਤੇ ਤੁਰੰਤ ਪਹੁੰਚ ਕਰਕੇ ਲੱਗੀ ਭਿਆਨਕ ਅੱਗ ਉਪਰ ਕਾਬੂ ਪਾਇਆ ਗਿਆ। ਪਰ ਇਸ ਹਾਦਸੇ ਵਿਚ ਕਾਰਾਂ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ।

ਦੱਸਿਆ ਗਿਆ ਹੈ ਕਿ ਸੀ ਐਨ ਜੀ ਕਾਰ ਵਿਚ ਜਿਥੇ ਐਲਪੀਜੀ ਸਿਲੰਡਰ ਰੱਖਿਆ ਹੋਇਆ ਸੀ ਉਥੇ ਹੀ ਕਾਰ ਨੂੰ ਸਟਾਰਟ ਕਰਨ ਲੱਗੇ ਉਸ ਵਿਚ ਜ਼ੋਰਦਾਰ ਧਮਾਕਾ ਹੋ ਗਿਆ ਅਤੇ ਗੈਸ ਸਿਲੰਡਰ ਅਤੇ ਸੀ ਐਨ ਜੀ ਕਿੱਟ ਵਿੱਚ ਧਮਾਕਾ ਏਨੀ ਜ਼ੋਰ ਨਾਲ ਹੋਇਆ ਕਿ ਨਜ਼ਦੀਕ ਖੜ੍ਹੀ ਹੁੰਡਈ ਆਈ ਟਵੰਟੀ ਕਾਰ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਈ। ਜਿੱਥੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਉਥੇ ਹੀ ਅੱਗ ਦੀਆਂ ਉੱਚੀਆਂ ਲਪਟਾਂ ਵੇਖ ਕੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ।