BREAKING NEWS
Search

ਕਸੂਤਾ ਫੱਸਿਆ ਵਿਆਹ ਕਰਵਾ ਲਾੜਾ ਨਾਲੇ ਫੱਸਿਆ ਗੁਰਦਵਾਰੇ ਦਾ ਭਾਈ – ਦੇਖੋ ਪੂਰੀ ਖਬਰ

ਆਈ ਤਾਜਾ ਵੱਡੀ ਖਬਰ 

ਵਿਆਹ ਕਰਨ ਨਾਲ ਦੋ ਲੋਕਾਂ ਦਾ ਮੇਲ ਨਹੀਂ ਸਗੋਂ, ਦੋ ਪਰਿਵਾਰਾਂ ਦੇ ਵਿੱਚ ਰਿਸ਼ਤਾ ਜੁੜਦਾ ਹੈ l ਵਿਆਹ ਨੂੰ ਲੈ ਕੇ ਪੂਰੇ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੁੰਦਾ ਹੈ , ਪੂਰਾ ਦਾ ਪੂਰਾ ਪਰਿਵਾਰ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਲੱਗਾ ਹੁੰਦਾ ਹੈ। ਪਰ ਕਈ ਵਿਆਹਾਂ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਝਗੜੇ ਦੀ ਹੁੰਦੇ ਵੇਖੇ ਗਏ ਹਨ, ਇਸੇ ਤਰਾਂ ਦਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਕੁੜੀ ਨਾਲ ਵਿਆਹ ਕਰਵਾ ਕੇ ਲਾੜਾ ਤਾਂ, ਫਸਿਆ ਹੀ ਫੱਸਿਆ, ਨਾਲ ਹੀ ਗੁਰੂ ਘਰ ਦੇ ਭਾਈ ਤੇ ਵੀ ਪਰਚਾ ਦਰਜ ਹੋ ਗਿਆ। ਮਾਮਲਾ ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਮੁਹੱਲਾ ਖੋਖਰਾਂ ਨਿਵਾਸੀ ਇਕ ਪਰਿਵਾਰ ਦੀ ਨਾਬਾਲਗ ਲੜਕੀ ਘਰੋਂ ਵਿਚੋਂ ਕੀਮਤੀ ਸਮਾਨ ਲੈ ਕੇ ਭੱਜੀ ਗਈ ਸੀ l

ਏਨਾ ਹੀ ਨਹੀਂ ਸਗੋਂ ਉਸ ਵੱਲੋਂ ਆਪਣੀ ਜਨਮ ਤਾਰੀਖ਼ ‘ਚ ਵੀ ਹੇਰਾਫੇਰੀ ਕਰਕੇ ਕੋਰਟ ਮੈਰਿਜ ਕਰਵਾਉਣ ਦੀ ਕੋਸ਼ਿਸ਼ ਕੀਤੀ , ਤੇ ਇਸੇ ਵਿਚਾਲੇ ਇਸ ਮਾਮਲੇ ਨੂੰ ਲੈ ਕੇ ਵਿਆਹ ਵਾਲੇ ਲਾੜੇ ਤੇ ਇਨ੍ਹਾਂ ਦੇ ਆਨੰਦਕਾਰਜ ਦੀ ਰਸਮ ਅਦਾ ਕਰਕੇ ਜਾਅਲੀ ਸਰਟੀਫਿਕੇਟ ਦੇਣ ਵਾਲੇ ਖਿਲਾਫ਼ ਪੁਲਿਸ ਵਲੋਂ ਮੁਕੱਦਮਾ ਦਰਜ ਕਰ ਲਿਆ ਗਿਆ l ਉੱਥੇ ਹੀ ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਨਾਬਾਲਗ ਕੁੜੀ ਘਰੋਂ 5 ਤੋਲੇ ਸੋਨਾ ਅਤੇ 8 ਤੋਲੇ ਚਾਂਦੀ ਦੇ ਗਹਿਣੇ ਅਤੇ 70 ਹਜ਼ਾਰ ਰੁਪਏ ਨਗਦ ਕੱਢ ਕੇ ਲੈ ਗਈ ਸੀ ਅਤੇ ਇਸ ਨੇ ਇਸੇ ਹੀ ਮੁਹੱਲੇ ਦੇ ਲੜਕੇ ਨਾਲ ਕੋਰਟ ਮੈਰਿਜ ਕਰਵਾ ਲਈ ਸੀ।

ਲੜਕੀ ਦੇ ਪਰਿਵਾਰ ਦੇ ਦੋਸ਼ਾਂ ਮੁਤਾਬਕ ਲੜਕੀ ਦੇ ਆਧਾਰ ਕਾਰਡ ਨਾਲ ਛੇੜਛਾੜ ਕਰਕੇ ਉਸਦੀ ਜਨਮ ਮਿਤੀ ਜੋ ਅਸਲ ਵਿਚ 28 ਜੁਲਾਈ 2007 ਪਾਈ ਗਈ ਹੈ ਦੀ ਬਜਾਏ 2005 ਕਰਕੇ ਆਨੰਦ ਕਾਰਜ ਕਰਵਾਉਣ ਦਾ ਜਾਅਲੀ ਸਰਟੀਫੀਕੇਟ ਤਿਆਰ ਕਰਵਾ ਲਿਆ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਦੇ ਆਨੰਦਕਾਰਜ ਗੁਰਦੁਆਰਾ ਸਾਹਿਬ ਫ਼ਰੀਦਕੋਟ ਦੇ ਇੱਕ ਗ੍ਰੰਥੀ ਵੱਲੋਂ ਕਰਵਾਏ ਗਏ, ਇਸਨੇ ਗੁਰਦੁਆਰਾ ਸਾਹਿਬ ਵਿਚ ਰਿਕਾਰਡ ਦਰਜ ਨਾ ਕਰਕੇ ਇਨ੍ਹਾਂ ਨੂੰ ਜਾਅਲੀ ਸਰਟੀਫਿਕੇਟ ਦੇ ਦਿੱਤਾ। ਜਿਸ ਤੋਂ ਬਾਅਦ ਹੁਣ ਲੜਕੀ ਦੇ ਪਰਿਵਾਰਕ ਮੈਂਬਰ ਵੱਲੋਂ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਹੁਣ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।