BREAKING NEWS
Search

ਕਰਲੋ ਘਿਓ ਨੂੰ ਭਾਂਡਾ ਹੁਣ ATM ਤੋਂ ਪੈਸੇ ਕਢਵਾਉਣ ਲੱਗਿਆਂ ਵੀ ਸੋਚਣਾ ਪਵੇਗਾ – ਲਗੇਗਾ ਏਨਾ ਚਾਰਜ

ਹੁਣ ATM ਤੋਂ ਪੈਸੇ ਕਢਵਾਉਣ ਲੱਗਿਆਂ ਵੀ ਸੋਚਣਾ ਪਵੇਗਾ

ਇਨਸਾਨਾਂ ਵੱਖੋ-ਵੱਖ ਕੰਮ-ਕਾਜ ਕਰ ਕੇ ਆਪਣੇ ਲਈ ਕੁਝ ਪੈਸਾ ਕਮਾਉਂਦਾ ਹੈ ਤਾਂ ਜੋ ਉਹ ਉਸ ਨੂੰ ਆਪਣੇ ਜ਼ਰੂਰੀ ਕੰਮਾਂ ਵਿੱਚ ਖ਼ਰਚ ਕਰ ਸਕੇ। ਇਸ ਪੈਸੇ ਨੂੰ ਉਹ ਬੈਂਕ ਵਿੱਚ ਜਮ੍ਹਾ ਕਰਾ ਕੇ ਸੁਰੱਖਿਅਤ ਮਹਿਸੂਸ ਕਰਦਾ ਹੈ ਅਤੇ ਲੋੜ ਪੈਣ ‘ਤੇ ਉਹ ਇਸ ਨੂੰ ਬੈਂਕ ਵਿੱਚੋਂ ਕਢਵਾ ਕੇ ਵਰਤ ਲੈਂਦਾ ਹੈ। ਅੱਜ ਦਾ ਇਹ ਯੁੱਗ ਤਕਨਾਲੋਜੀ ਦਾ ਯੁੱਗ ਹੈ ਜਿਸ ਵਿਚ ਲੋਕ ਪੈਸਾ ਜਮਾਂ ਕਰਾਉਣ ਜਾਂ ਕਢਵਾਉਣ ਲਈ ਬੈਂਕ ਜਾਣ ਦੀ ਥਾਂ ‘ਤੇ ਏ.ਟੀ.ਐੱਮ. ਮਸ਼ੀਨਾਂ ਉੱਪਰ ਨਿਰਭਰ ਹਨ। ਪਰ ਇਹ ਖ਼ਬਰ ਸ਼ਾਇਦ ਏ.ਟੀ.ਐੱਮ. ਵਰਤਣ ਵਾਲੇ ਖਾਤਾ ਧਾਰਕਾਂ ਦੇ ਹੋਸ਼ ਉਡਾ ਦੇਵੇਗੀ।

ਹੁਣ ਤੁਹਾਨੂੰ ਏਸ.ਟੀ.ਐੱਮ. ਵਿਚੋਂ ਨਗਦੀ ਕੱਢਵਾਉਣ ਉੱਪਰ 24 ਰੁਪਏ ਦੇਣੇ ਪੈ ਸਕਦੇ ਹਨ। ਇਹ ਵਾਧੂ ਚਾਰਜ 5,000 ਜਾਂ ਇਸ ਤੋਂ ਵੱਧ ਨਗਦੀ ਕਢਵਾਉਣ ਉਪਰ ਲਗਾਏ ਜਾ ਸਕਦੇ ਹਨ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਏ.ਟੀ.ਐਮ. ਵਿੱਚੋਂ ਪੈਸੇ ਕਢਵਾਉਣ ਲਈ ਇਹ ਵਾਧੂ ਰਾਸ਼ੀ ਸਾਨੂੰ ਦੇਣੀ ਪਵੇ। ਹਾਲਾਂ ਕਿ ਇੱਥੇ ਇਹ ਗੱਲ ਸਾਫ਼ ਕਰ ਦਿੱਤੀ ਜਾਵੇ ਕਿ ਇਹ ਪਹਿਲੀਆਂ ਪੰਜ ਟ੍ਰਾਂਜੈਕਸ਼ਨ ਵਿੱਚ ਸ਼ਾਮਲ ਨਹੀਂ ਹੋਵੇਗਾ। ਮੌਜੂਦਾ ਸਮੇਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਅਸੀਂ ਇੱਕ ਮਹੀਨੇ ਵਿੱਚ 5 ਟ੍ਰਾਂਜੈਕਸ਼ਨਸ ਮੁਫ਼ਤ ਵਿੱਚ ਕਰ ਸਕਦੇ ਹਾਂ।

ਇਸ ਤੋਂ ਬਾਅਦ ਕੀਤੀ ਜਾਣ ਵਾਲੀ ਪ੍ਰਤੀ ਟ੍ਰਾਂਜੈਕਸ਼ਨ ਉੱਪਰ 20 ਰੁਪਏ ਦਾ ਵਾਧੂ ਖਰਚਾ ਵਸੂਲ ਕੀਤਾ ਜਾਂਦਾ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦੀ ਏ.ਟੀ.ਐਮ. ਫੀ਼ਸ ਦੀ ਸਮੀਖਿਆ ਲਈ ਬਣਾਈ ਗਈ ਕਮੇਟੀ ਨੇ ਆਪਣੀਆਂ ਸਿਫਾਰਿਸ਼ਾਂ ਪੇਸ਼ ਕੀਤੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਵਾਧੂ ਫੀਸ ਨੂੰ ਲਾਗੂ ਕੀਤਾ ਜਾ ਸਕਦਾ ਹੈ। ਬੈਂਕ ਇਸੇ ਅਧਾਰ ਉਪਰ ਹਰ 8 ਸਾਲ ਬਾਅਦ ਏ.ਟੀ.ਐੱਮ. ਫੀਸ ਵਿੱਚ ਬਦਲਾਅ ਕਰਦੇ ਹਨ। ਮੱਧ ਪ੍ਰਦੇਸ਼ ਦੇ ਵਿੱਚ ਐਸ.ਐਲ.ਪੀ.ਸੀ. ਕੋਡੀਨੇਟਰ ਐਸ.ਡੀ. ਮਾਹੂਰਕਰ ਅਨੁਸਾਰ ਕਮੇਟੀ ਵੱਲੋਂ 10 ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਵਿਚ ਏਟੀਐਮ ਰਾਹੀਂ ਲੈਣ-ਦੇਣ ਨੂੰ ਵਧਾਉਣ ਉਤੇ ਜ਼ੋਰ ਦਿੱਤਾ ਹੈ।

ਜ਼ਿਆਦਾਤਰ ਲੋਕ ਇੱਥੇ ਥੋੜ੍ਹੀ ਜਿਹੀ ਰਕਮ ਕੱਢਦੇ ਹਨ ਜਿਸ ਲਈ ਕਮੇਟੀ ਨੇ ਛੋਟੇ ਲੈਣ-ਦੇਣ ਮੁਫਤ ਕੀਤੇ ਹੋਏ ਹਨ। ਛੋਟੇ ਸ਼ਹਿਰਾਂ ਵਿੱਚ ਗ੍ਰਾਹਕ ਦੂਸਰੇ ਬੈਂਕਾਂ ਤੋਂ 6 ਟਰਾਂਜ਼ੈਕਸ਼ਨ ਮੁਫਤ ਕਰ ਸਕਦੇ ਹਨ। ਵੱਡੇ ਮਹਾਂਨਗਰ ਜਿਵੇਂ ਕਿ ਮੁੰਬਈ, ਦਿੱਲੀ ਅਤੇ ਬੰਗਲੌਰ ਵਿਚ ਗ੍ਰਾਹਕ ਇੱਕ ਮਹੀਨੇ ਵਿੱਚ ਤਿੰਨ ਵਾਰ ਹੀ ਪੈਸੇ ਕਢਵਾ ਸਕਦੇ ਹਨ। ਇਸ ਤੋਂ ਜ਼ਿਆਦਾ ਵਾਰ ਕਢਵਾਉਣ ‘ਤੇ ਉਨ੍ਹਾਂ ਨੂੰ ਵਾਧੂ ਫੀਸ ਦੇਣੀ ਪੈਂਦੀ ਹੈ।