ਕਰਲੋ ਘਿਓ ਨੂੰ ਭਾਂਡਾ ਹੁਣ ਬੈਂਕ ਚ ਪੈਸੇ ਜਮਾ ਕਰਾਉਣ ਅਤੇ ਕਢਾਉਣ ਤੇ ਵੀ ਦੇਣਾ ਪਵੇਗਾ ਬੈਂਕ ਨੂੰ ਚਾਰਜ – ਲਗਣਗੇ ਪਲਿਓਂ ਏਨੇ ਏਨੇ ਪੈਸੇ

ਲਗਣਗੇ ਪਲਿਓਂ ਏਨੇ ਏਨੇ ਪੈਸੇ

ਮਨੁੱਖ ਵੱਖ-ਵੱਖ ਕਮਾਈ ਦੇ ਸਾਧਨਾਂ ਰਾਹੀਂ ਆਪਣੇ ਲਈ ਜਮ੍ਹਾਂ ਪੂੰਜੀ ਇਕੱਠੀ ਕਰਦਾ ਹੈ। ਇਸ ਜਮਾਂ ਪੂੰਜੀ ਨੂੰ ਬੈਂਕ ਵਿੱਚ ਜਮ੍ਹਾਂ ਕਰਾ ਕੇ ਆਪਣੇ ਆਪ ਨੂੰ ਸੁਰੱਖਿਅਤ ਵੀ ਮਹਿਸੂਸ ਕਰਦਾ ਹੈ। ਪਰ ਹੁਣ ਇਸ ਸੁਰੱਖਿਅਤਾ ਦੀ ਕੀਮਤ ਵੀ ਅਦਾ ਕਰਨੀ ਪੈ ਸਕਦੀ ਹੈ। ਇਸ ਦਾ ਮਤਲਬ ਕਿ ਬੈਂਕ ਵਿੱਚ ਲੈਣ ਦੇਣ ਕਰਨ ਦੀ ਹੱਦ ਨਿਰਧਾਰਿਤ ਕੀਤੀ ਜਾਵੇਗੀ। ਬੈਂਕ ਵੱਲੋਂ ਨਿਰਧਾਰਿਤ ਕੀਤੀ ਗਈ ਸੀਮਾਂ ਤੋਂ ਜ਼ਿਆਦਾ ਲੈਣ ਦੇਣ ਕਰਨ ਉਪਰ ਵਾਧੂ ਫ਼ੀਸ ਲਈ ਜਾਵੇਗੀ।

ਵੱਖ ਵੱਖ ਬੈਂਕ ਖ਼ਾਤਿਆਂ ਜਿਵੇਂ ਕਿ ਚਾਲੂ ਖਾਤੇ, ਕੈਸ਼ ਕ੍ਰੈਡਿਟ, ਲਿਮਟ ਅਤੇ ਓਵਰਡਰਾਫਟ ਖਾਤੇ ਅਤੇ ਬੱਚਤ ਖਾਤੇ ਵਿੱਚ ਜਮ੍ਹਾਂ ਅਤੇ ਨਿਕਾਸੀ ਲਈ ਚਾਰਜ ਲਗਾਇਆ ਜਾਵੇਗਾ। ਫਿਲਹਾਲ ਨਵੰਬਰ ਮਹੀਨੇ ਤੋਂ ਇਸ ਦੀ ਸ਼ੁਰੂਆਤ ਬੜੋਦਾ ਬੈਂਕ ਵੱਲੋਂ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਬੈਂਕ ਆਫ਼ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਐਕਸਿਸ ਬੈਂਕ ਅਤੇ ਸੈਂਟਰਲ ਬੈਂਕ ਵੀ ਜਲਦੀ ਹੀ ਇਸ ਉਪਰ ਫ਼ੈਸਲਾ ਲੈ ਸਕਦੇ ਹਨ।

ਲੋਨ ਖਾਤੇ ਵਿੱਚੋਂ ਇੱਕ ਮਹੀਨੇ ਦੌਰਾਨ ਤਿੰਨ ਤੋਂ ਜ਼ਿਆਦਾ ਵਾਰ ਪੈਸਾ ਕਢਾਉਣਾ ਉੱਪਰ 150 ਰੁਪਏ ਚਾਰਜ ਕੀਤੇ ਜਾਣਗੇ ਜਦ ਕਿ ਚੌਥੀ ਵਾਰ ਪੈਸੇ ਜਮ੍ਹਾਂ ਕਰਵਾਉਣ ‘ਤੇ ਤੁਹਾਨੂੰ 40 ਰੁਪਏ ਦੇਣੇ ਪੈਣਗੇ। ਇਸ ਵਿੱਚ ਸੀਨੀਅਰ ਸਿਟੀਜ਼ਨ ਨੂੰ ਵੀ ਕਿਸੇ ਕਿਸਮ ਦੀ ਰਾਹਤ ਨਹੀਂ ਦਿੱਤੀ ਗਈ। ਸੀ.ਸੀ., ਚਾਲੂ ਅਤੇ ਓਵਰਡਰਾਫਟ ਖਾਤਿਆਂ ਵਿੱਚ ਇੱਕ ਦਿਨ ਦੌਰਾਨ ਸਿਰਫ਼ ਇੱਕ ਲੱਖ ਰੁਪਿਆ ਹੀ ਜਮਾਂ ਕਰਵਾ ਸਕਦੇ ਹੋ।

ਇਸ ਤੋਂ ਵੱਧ ਜਮਾਂ ਕਰਾਉਣ ਉਪਰ 1 ਹਜ਼ਾਰ ਰੁਪਏ ‘ਤੇ 1 ਰੁਪਏ ਦਾ ਚਾਰਜ ਬੈਂਕ ਵੱਲੋਂ ਲਿਆ ਜਾਵੇਗਾ। ਇਹ ਚਾਰਜ ਘੱਟੋ-ਘੱਟ 50 ਰੁਪਏ ਤੋਂ ਲੈ ਕੇ 20 ਹਜ਼ਾਰ ਰੁਪਏ ਤੱਕ ਹੋ ਸਕਦਾ ਹੈ। ਇੱਕ ਮਹੀਨੇ ਵਿੱਚ ਤਿੰਨ ਵਾਰ ਪੈਸੇ ਕਢਵਾਉਣ ਉਪਰ ਕੋਈ ਚਾਰਜ ਨਹੀਂ ਹੈ ਪਰ ਇਸ ਤੋਂ ਜ਼ਿਆਦਾ ਵਾਰ ਕਰਨ ਉੱਪਰ 150 ਰੁਪਇਆ ਵਸੂਲਿਆ ਜਾ ਸਕਦਾ ਹੈ। ਉੱਥੇ ਹੀ ਬੱਚਤ ਖਾਤਾ ਧਾਰਕਾਂ ਲਈ ਵੀ ਕੁਝ ਨਿਯਮ ਲਾਗੂ ਹੋਣਗੇ ਜਿਸ ਅਧੀਨ ਉਹ ਤਿੰਨ ਵਾਰ ਤੱਕ ਮੁਫ਼ਤ ਪੈਸਾ ਜਮ੍ਹਾਂ ਕਰਵਾ ਸਕਦੇ ਹਨ।

ਪਰ ਇਸ ਤੋਂ ਜ਼ਿਆਦਾ ਵਾਰ ਕਰਨ ਉਪਰ ਪ੍ਰਤੀ ਟਰਾਂਜੈਕਸ਼ਨ 40 ਰੁਪਏ ਲਏ ਜਾਣਗੇ। ਇਸੇ ਤਰ੍ਹਾਂ ਤਿੰਨ ਵਾਰ ਪੈਸੇ ਕਢਵਾਉਣ ਉਪਰ ਕੋਈ ਚਾਰਜ ਨਹੀਂ ਹੈ ਪਰ ਚੌਥੀ ਵਾਰ ਪੈਸੇ ਕਢਵਾਉਣ ਉਪਰ 100 ਰੁਪਇਆ ਚਾਰਜ ਕੀਤਾ ਜਾਵੇਗਾ। ਓਧਰ ਜਨਧਨ ਖਾਤਾਧਾਰਕਾਂ ਲਈ ਪੈਸਾ ਜਮਾਂ ਕਰਵਾਉਣ ਉਪਰ ਕੋਈ ਵੀ ਫੀਸ ਨਿਰਧਾਰਤ ਨਹੀਂ ਕੀਤੀ ਗਈ ਪਰ ਲਿਮਿਟ ਤੋਂ ਜ਼ਿਆਦਾ ਪੈਸਾ ਕਮਾਉਣ ਉੱਪਰ 100 ਰੁਪਏ ਦਾ ਚਾਰਜ ਦੇਣਾ ਪਵੇਗਾ