ਕਰਲੋ ਘਿਓ ਨੂੰ ਭਾਂਡਾ : ਫੋਨ ਵਰਤਣ ਵਾਲਿਆਂ ਲਈ ਆ ਰਹੀ ਹੈ ਇਹ ਮਾੜੀ ਖਬਰ ਹੋ ਜਾਵੋ ਤਿਆਰ

448

ਆ ਰਹੀ ਹੈ ਇਹ ਮਾੜੀ ਖਬਰ ਹੋ ਜਾਵੋ ਤਿਆਰ

ਵਿਸ਼ਵ ਦੇ ਵਿਚ ਪਹਿਲਾਂ ਕਰੋਨਾ ਦੀ ਮਾਰ ਕਾਰਨ ਸਾਰੇ ਲੋਕ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ । ਕਿਉਂਕਿ ਇਸ ਮਹਾਮਾਰੀ ਦੇ ਕਾਰਨ ਸਭ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਸਨ ਤੇ ਕੰਮਕਾਜ ਵੀ ਛੁੱਟ ਗਏ ਸਨ। ਜਿਸ ਕਰਕੇ ਸਭ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਾਰੀ ਦੁਨੀਆਂ ਵੱਲੋਂ ਮੁੜ ਪੈਰਾਂ ਸਿਰ ਹੋਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਲੋਕਾਂ ਦੀ ਰੋਜ਼ ਮਰਾ ਜਿੰਦਗੀ ਦੇ ਵਿੱਚ ਵਰਤਿਆ ਜਾਣ ਵਾਲਾ ਫੋਨ ਜਿੱਥੇ ਬਹੁਤ ਸਾਰੀਆਂ ਸੁਵਿਧਾਵਾਂ ਪ੍ਰਦਾਨ ਕਰਦਾ ਹੈ। ਹੁਣ ਉਸ ਨੂੰ ਲੈ ਕੇ ਵੀ ਲੋਕਾਂ ਦੇ ਬਜਟ ਦੇ ਉੱਪਰ ਅਸਰ ਪੈ ਸਕਦਾ ਹੈ। ਕਿਉਂਕਿ ਹੁਣ ਫੋਨ ਵਰਤਣ ਵਾਲਿਆਂ ਲਈ ਇਕ ਹੋਰ ਮਾੜੀ ਖਬਰ ਸਾਹਮਣੇ ਆਈ ਹੈ। ਬਹੁਤ ਸਾਰੀਆਂ ਫੋਨ ਕੰਪਨੀਆਂ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਲਈ ਬਿੱਲ ਵਿੱਚ ਵਾਧਾ ਕੀਤਾ ਜਾ ਰਿਹਾ ਹੈ।

ਰੋਜ਼ ਵਰਤਿਆ ਜਾਣ ਵਾਲਾ ਫੋਨ ਸਾਲ 2021 ਦੇ ਵਿੱਚ ਲੋਕਾਂ ਨੂੰ ਝਟਕਾ ਦੇ ਸਕਦਾ ਹੈ। ਕਿਉਕਿ ਫੋਨ ਦੇ ਬਿੱਲਾਂ ਦੇ ਵਿੱਚ 15 ਤੋਂ 20 ਫੀਸਦੀ ਦਾ ਵਾਧਾ ਹੋ ਸਕਦਾ ਹੈ। ਵੋਡਾਫੋਨ, ਆਈਡੀਆ ,ਏਅਰਟੈੱਲ ਕੰਪਨੀਆਂ ਟੈਰਿਫ ਦਰਾ ਵਧਾ ਰਹੀਆਂ ਹਨ। ਸਾਰੀਆਂ ਕੰਪਨੀਆਂ ਇੱਕ ਦੂਸਰੇ ਨੂੰ ਦੇਖ ਕੇ ਆਪਣੇ ਟੈਰਿਫ ਪਲਾਨ ਨੂੰ ਲਾਂਚ ਕਰ ਰਹੀਆਂ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਗਲੇ ਸਾਲ ਵਿੱਚ ਮੋਬਾਈਲ ਕੰਪਨੀਆਂ 25 ਫ਼ੀਸਦੀ ਤੱਕ ਟੈਰਿਫ ਦਰਾਂ ਵਧਾ ਸਕਦੀਆਂ ਹਨ।

ਰਿਲਾਇੰਸ ਜੀਓ ਤੇ ਭਾਰਤੀ ਏਅਰਟੈੱਲ ਵਿਚਕਾਰ ਮੁਕਾਬਲਾ ਕਾਫੀ ਸਖਤ ਦੇਖਣ ਨੂੰ ਮਿਲ ਰਿਹਾ ਹੈ। ਕਿਉਂਕਿ ਭਾਰਤ ਅੰਦਰ ਇਨ੍ਹਾਂ ਦੋਹਾਂ ਕੰਪਨੀਆਂ ਦਾ ਸਭ ਤੋਂ ਵੱਧ ਇਸਤੇਮਾਲ ਕੀਤਾ ਜਾ ਰਿਹਾ ਹੈ। ਉੱਥੇ ਹੀ ਵੋਡਾਫੋਨ ਅਤੇ ਆਈਡੀਆ ਬਾਰੇ ਵੀ ਇਹ ਚਰਚਾ ਸਾਹਮਣੇ ਆਈ ਹੈ ਕਿ ਦਸੰਬਰ ਦੀ ਸ਼ੁਰੂਆਤ ਵਿੱਚ ਇਹ ਦੋਨੋਂ ਕੰਪਨੀਆਂ ਵੀ ਟੈਰਿਫ ਵਿੱਚ ਵਾਧਾ ਕਰ ਸਕਦੀਆਂ ਹਨ ।

ਪਰ ਉਥੇ ਹੀ ਇੰਨੀ ਜਲਦੀ ਕੋਈ ਵੀ ਕੰਪਨੀ ਇਕ ਵਾਰ ਵਿਚ ਟੈਰਿਫ ਨੂੰ ਇੰਨਾ ਜ਼ਿਆਦਾ ਵਧਾਉਣ ਦਾ ਖਤਰਾ ਮੁੱਲ ਨਹੀਂ ਲੈ ਸਕਦੀ। ਭਾਰਤੀ ਏਅਰਟੈੱਲ ਦੇ ਸੀਈਓ ਗੋਪਾਲ ਵਿਟਲ ਨੇ ਕਿਹਾ ਹੈ ਕਿ ਟੈਰਿਫ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਵਾਲੀ ਸਾਡੀ ਕੰਪਨੀ ਕੋਈ ਪਹਿਲੀ ਕੰਪਨੀ ਨਹੀਂ ਹੋਵੇਗੀ। ਹੋਰ ਕੰਪਨੀਆਂ ਵਾਂਗ ਅਸੀਂ ਵੀ ਇਹ ਟੈਰਿਫ ਵਧਾ ਰਹੇ ਹਾਂ। ਇਹ ਵੀ ਆਸ ਪ੍ਰਗਟਾਈ ਹੈ ਕਿ ਵਰਤਮਾਨ ਟੈਰਿਫ ਦਰਾਂ ਅਸਥਿਰ ਹਨ। ਉਥੇ ਹੀ ਵੀਆਈ ਦੇ ਐਮਡੀ ਰਵਿਦਰ ਤਾਕਰ ਪਹਿਲੇ ਹੀ ਕਹਿ ਚੁਕੇ ਹਨ ਕਿ ਵਰਤਮਾਨ ਟੈਰਿਫ ਦਰਾਂ ਅਨਿਸਚਿਤ ਹਨ ਅਤੇ ਉਨ੍ਹਾਂ ਨੂੰ ਵਧਾਉਣ ਤੇ ਵਿਚਾਰ ਕਰਨ ਲਈ ਸ਼ਰਮ ਜਿਹਾ ਕੁਝ ਨਹੀਂ ਹੈ।