BREAKING NEWS
Search

ਕਰਲੋ ਘਿਓ ਨੂੰ ਭਾਂਡਾ – ਪੰਜਾਬ ਚ 7 ਨਵੰਬਰ ਤੱਕ ਲੱਗ ਗਈ ਇਹ ਪਾਬੰਦੀ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਪਿਛਲੇ ਮਹੀਨੇ ਤੋਂ ਖੇਤੀ ਕਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਜਿਥੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਥੇ ਹੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਮਾਲ ਗੱਡੀਆਂ ਦੇ ਆਉਣ ਤੇ ਪਾਬੰਦੀ ਲਗਾਈ ਗਈ ਹੈ। ਕਿਸਾਨ ਜਥੇਬੰਦੀਆਂ ਵੱਲੋਂ ਮਾਲ ਗੱਡੀਆਂ ਨੂੰ ਪੰਜਾਬ ਅੰਦਰ ਆਉਣ ਦੀ ਇਜ਼ਾਜ਼ਤ 22 ਅਕਤੁਬਰ ਤੋ ਦੇ ਦਿੱਤੀ ਗਈ ਸੀ। ਪਰ ਕੇਂਦਰ ਸਰਕਾਰ ਵੱਲੋਂ ਮਾਲਗੱਡੀਆਂ ਭੇਜਣ ਤੋ ਇਨਕਾਰ ਕਰ ਦਿੱਤਾ ਗਿਆ।

ਪੰਜਾਬ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ ਪੰਜਾਬ ਦੇ ਵੱਖ ਵੱਖ ਮਾਲਾ ,ਟੋਲ ਪਲਾਜ਼ਾ, ਸੂਬਾਈ ਅਤੇ ਕੌਮੀ ਹਾਈਵੇ ਤੇ ਚੱਕਾ ਜਾਮ ਕੀਤਾ ਜਾਵੇਗਾ। ਜਿਸ ਕਾਰਨ ਪੰਜਾਬ ਵਿੱਚ ਆਉਣ ਵਾਲੀਆਂ ਸਾਰੀਆਂ ਗੱਡੀਆਂ ਨੂੰ ਰੋਕਿਆ ਜਾਵੇਗਾ। ਪੰਜਾਬ ਦੇ ਵਿੱਚ ਮਾਲਗੱਡੀਆਂ ਦੇ ਨਾ ਆਉਣ ਕਾਰਨ ਕੋਲੇ ਦੀ ਭਾਰੀ ਕਿੱਲਤ ਹੋ ਗਈ ਹੈ। ਜਿਸਦੇ ਚਲਦੇ ਹੋਏ ਇਸ ਦਾ ਸਿੱਧਾ ਅਸਰ ਸੂਬੇ ਅੰਦਰ ਬਿਜਲੀ ਪਾਵਰ ਪਲਾਂਟ ਤੇ ਦਿਖਾਈ ਦੇ ਰਿਹਾ ਹੈ ।

ਹੁਣ ਪੰਜਾਬ ਵਿੱਚ ਸੱਤ ਨਵੰਬਰ ਤੱਕ ਇਕ ਹੋਰ ਪਾਬੰਦੀ ਲੱਗ ਗਈ ਹੈ। ਜਿਸ ਨੂੰ ਸੁਣ ਕੇ ਸਭ ਹੈਰਾਨ ਰਹਿ ਗਏ ਹਨ। ਕੇਂਦਰ ਸਰਕਾਰ ਵੱਲੋਂ ਮਾਲਗੱਡੀਆਂ ਭੇਜਣ ਤੋਂ ਇਨਕਾਰ ਕੀਤਾ ਗਿਆ ਸੀ, ਰੇਲਵੇ ਵਿਭਾਗ ਵੱਲੋਂ ਇਹ ਰੋਕ 2 ਨਵੰਬਰ ਤੱਕ ਲਗਾਈ ਗਈ ਸੀ। ਰੇਲ ਮੰਤਰਾਲੇ ਵੱਲੋਂ ਇਕ ਵਾਰ ਫਿਰ ਤੋਂ ਪੰਜਾਬ ਸਰਕਾਰ ਨੂੰ ਝਟਕਾ ਦਿੱਤਾ ਗਿਆ ਹੈ। ਰੇਲ ਮੰਤਰਾਲੇ ਵੱਲੋਂ ਮਾਲਗੱਡੀਆਂ ਦੇ ਸੰਚਾਲਨ ਤੇ ਰੋਕ 7 ਨਵੰਬਰ ਤਕ ਵਧਾ ਦਿੱਤੀ ਗਈ ਹੈ।

ਜਿਸ ਕਾਰਨ ਪੰਜਾਬ ਦੇ ਵਿੱਚ ਕਾਫੀ ਭਾਰੀ ਸੰਕਟ ਖੜਾ ਹੋ ਸਕਦਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਪਹਿਲਾਂ ਹੀ 5 ਨਵੰਬਰ ਨੂੰ ਦੇਸ਼ ਵਿਆਪੀ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ। ਮਾਲਗੱਡੀਆਂ ਨਾ ਆਉਣ ਕਾਰਨ ਬਾਰਦਾਨਾ ਵੀ ਨਹੀਂ ਆਇਆ, ਜਿਸ ਨਾਲ ਮੰਡੀਆਂ ਚੋਂ ਢੁਆਈ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਭਾਜਪਾ ਪ੍ਰਧਾਨ ਜੇਪੀ ਨੱਢਾ ਨੂੰ ਵੀ ਪੱਤਰ ਲਿਖਿਆ ਸੀ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਜਥੇਬੰਦੀਆਂ ਨੂੰ 4 ਨਵੰਬਰ ਨੂੰ ਫਿਰ ਤੋਂ ਗੱਲਬਾਤ ਕਰਨ ਲਈ ਸੱਦਾ ਦਿੱਤਾ ਗਿਆ ਹੈ। 30 ਕਿਸਾਨ ਸੰਗਠਨਾਂ ਤੇ ਆਧਾਰਿਤ 7 ਮੈਂਬਰੀ ਤਾਲਮੇਲ ਕਮੇਟੀ ਦੇ ਮੈਂਬਰ ਬੂਟਾ ਸਿੰਘ ਨੇ ਕਿਹਾ ਹੈ ਕਿ ਮੰਤਰੀਆਂ ਨਾਲ ਬੈਠਕ ਕਰਨ ਤੋਂ ਬਾਅਦ ਹੀ ਕਿਸਾਨ ਸੰਗਠਨਾਂ ਵੱਲੋਂ ਆਪਣੀ ਵੱਖਰੀ ਬੈਠਕ ਕਰਕੇ ਅਗਲੀ ਰਣਨੀਤੀ ਤੇ ਚਰਚਾ ਕੀਤੀ ਜਾਵੇਗੀ।