ਕਰਲੋ ਘਿਓ ਨੂੰ ਭਾਂਡਾ-ਪੰਜਾਬ ਚ ਬਿਜਲੀ ਬਿਲਾਂ ਦੇ ਬਾਰੇ ਆਈ ਇਹ ਤਾਜਾ ਵੱਡੀ ਖਬਰ

ਬਿਜਲੀ ਬਿਲਾਂ ਦੇ ਬਾਰੇ ਆਈ ਇਹ ਤਾਜਾ ਵੱਡੀ ਖਬਰ

ਸੂਬੇ ਅੰਦਰ ਕਿਸੇ ਨਾ ਕਿਸੇ ਮਹਿਕਮੇ ਦੀ ਕੋਈ ਨਾ ਕੋਈ ਘਟਨਾ ਸੁਣਨ ਨੂੰ ਮਿਲ ਹੀ ਜਾਂਦੀ ਹੈ। ਕੋਈ ਨਾ ਕੋਈ ਵਿਭਾਗ ਚਰਚਾ ਦੇ ਵਿੱਚ ਆਉਂਦਾ ਹੀ ਰਹਿੰਦਾ ਹੈ। ਵਿਭਾਗਾਂ ਵੱਲੋਂ ਆਪਣੀ ਲਾਪਰਵਾਹੀ ਕਾਰਨ ਲੋਕਾਂ ਨੂੰ ਪ-ਰੇ-ਸ਼ਾ-ਨ ਕੀਤਾ ਜਾ ਰਿਹਾ ਹੈ। ਕਰੋਨਾ ਦੇ ਚਲਦੇ ਹੀ ਲੋਕ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿੱਚੋਂ ਲੰਘ ਰਹੇ ਹਨ। ਉੱਥੇ ਹੀ ਹੁਣ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਨੂੰ ਸੁਣ ਕੇ ਸਭ ਨੂੰ ਹੈਰਾਨੀ ਹੋ ਰਹੀ ਹੈ।

ਵਿਸ਼ਵ ਅੰਦਰ ਚੱਲ ਰਹੀ ਆਰਥਿਕ ਮੰਦੀ ਦੇ ਕਾਰਨ ਲੋਕਾਂ ਵੱਲੋਂ ਇਕ ਮਹੀਨੇ ਦਾ ਘਰ ਦਾ ਗੁਜ਼ਾਰਾ ਕਰਨਾ ਮੁ-ਸ਼-ਕਿ-ਲ ਹੋ ਗਿਆ ਹੈ ਉਥੇ ਹੀ ਬਿਜਲੀ ਵਿਭਾਗ ਵੱਲੋਂ ਲੋਕਾਂ ਨੂੰ ਦੋ ਮਹੀਨੇ ਦੀ ਬਜਾਏ ਤਿੰਨ ਮਹੀਨਿਆਂ ਦੇ ਬਿਜਲੀ ਦੇ ਬਿੱਲ ਭੇਜੇ ਜਾ ਰਹੇ ਹਨ। ਅਜਿਹਾ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਭੁਲੱਥ ਹਲਕੇ ਤੋਂ ਜਿੱਥੇ ਰਾਜ ਪਾਵਰ ਕਾਮ ਕਾਰਪੋਰੇਸ਼ਨ ਲਿਮ: ਭੁਲੱਥ ਵੱਲੋਂ ਹਲਕੇ ਦੇ ਘਰਾਂ ਅਤੇ ਕਮਰਸ਼ੀਅਲ ਬਿਜਲੀ ਖ਼ਪਤਕਾਰਾਂ ਦੇ ਬਿਜਲੀ ਬਿੱਲ 2 ਮਹੀਨੇ ਦੀ ਬਜਾਏ 3 ਮਹੀਨੇ ਬਾਅਦ ਭੇਜ ਕੇ ਜਿੱਥੇ ਖ਼ਪਤਕਾਰਾਂ ਦੀ ਲੁੱਟ ਕੀਤੀ ਉੱਥੇ ਮਹਿਕਮੇ ਨੂੰ ਵੱਡੇ ਮਾਰਜਨ ‘ਚ ਰਿਕਾਰਡ ਤੋੜ ਵਾਧਾ ਹੋਇਆ।

ਦੋ ਮਹੀਨੇ ਦੀ ਬਜਾਏ ਤਿੰਨ ਮਹੀਨੇ ਦੇ ਬਿੱਲਾਂ ਨੂੰ ਖਪਤਕਾਰਾਂ ਦੀ ਪਹੁੰਚ ਤੋਂ ਬਾਹਰ ਮੰਨਿਆ ਜਾ ਰਿਹਾ ਹੈ। ਭੁਲੱਥ ਹਲਕੇ ਦੇ ਲੋਕ ਇਨ੍ਹਾਂ ਬਿੱਲਾਂ ਨੂੰ ਲੈ ਕੇ ਚਿੰਤਾ ਵਿੱਚ ਪਾਏ ਜਾ ਰਹੇ ਹਨ। ਕਿਉਂਕਿ ਆਰਥਿਕ ਮੰਦੀ ਦੇ ਚਲਦੇ ਹੋਏ ਲੋਕਾਂ ਲਈ ਬਿੱਲਾਂ ਦੀ ਭਰਪਾਈ ਕਰਨਾ ਬਹੁਤ ਹੀ ਮੁ-ਸ਼-ਕ- ਲ ਹੈ। ਹਲਕੇ ਦੇ ਲੋਕਾਂ ਵੱਲੋਂ ਬਿਜਲੀ ਵਿਭਾਗ ਨੂੰ ਬਿੱਲਾ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ । ਜਿਹੜੇ ਖ਼ਪਤਕਾਰਾਂ ਘੱਟ ਯੂਨਿਟ ਦਰਜ ਹੁੰਦੀ ਸੀ ਉਹ 3 ਮਹੀਨੇ ਦਾ ਬਿੱਲ ਆਉਣ ਕਰਕੇ ਉਸ ਦੇ ਯੂਨਿਟ ਰੇਟ ‘ਚ ਚੋਖਾਂ ਯੂਨਿਟ ਰੇਟ ਪੈਂਦਾ ਹੈ।

ਇਸ ਸਬੰਧੀ ਐਸ ਡੀ ਓ ਪਰਮਿੰਦਰ ਸਿੰਘ ਨੇ ਦੱਸਿਆ ਹੈ ਕਿ ਜੋ ਬਿੱਲ਼ ਖਪਤਕਾਰਾਂ ਨੂੰ ਭੇਜੇ ਗਏ ਹਨ , ਉਹ ਵਰਤੋਂ ਕੀਤੇ ਯੁਨਿਟ ਦੇ ਹਿਸਾਬ ਨਾਲ ਹੀ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕੰਪਿਊਟਰ ਨੇ ਗ਼ਲਤ ਦਰਸਾਇਆ ਹੈ। ਅਗਰ ਖਪਤਕਾਰ ਇਹਨਾਂ ਬਿੱਲਾਂ ਨੂੰ ਕਿਸਤਾਂ ਵਿਚ ਜਮਾਂ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਜੁਰਮਾਨਾ ਅਦਾ ਕਰਨਾ ਪਵੇਗਾ। ਲੋਕਾਂ ਨੇ ਕਿਹਾ ਹੈ ਕਿ ਸਾਨੂੰ ਇਹ ਬਿੱਲ ਭੇਜ ਕੇ ਸਾਡੀ ਲੁੱਟ ਕੀਤੀ ਜਾ ਰਹੀ ਹੈ, ਤੇ ਮਹਿਕਮੇ ਨੂੰ ਇਸ ਦਾ ਫ਼ਾਇਦਾ ਹੋ ਰਿਹਾ ਹੈ। ਮਹਿਕਮੇ ਮੁਤਾਬਕ 0 ਤੋਂ 2 ਕਿਲੋ ਵਾਟ ਦਾ 0 ਤੋਂ 100 ਯੂਨਿਟ ਤੱਕ 4 ਰੁਪਏ ਪਰ ਯੂਨਿਟ, 101 ਯੂਨਿਟ ਤੋਂ 300 ਯੂਨਿਟ ਤੱਕ 6.59 ਰੁਪਏ, 300 ਤੋਂ ਉੱਪਰ ਯੂਨਿਟਾਂ ਤੇ 7.20 ਰੁਪਏ ਖਪਤਕਾਰ ਅਦਾ ਕਰਦਾ ਹੈ ।