ਕਰਲੋ ਘਿਓ ਨੂੰ ਭਾਂਡਾ – ਟਰੰਪ ਨਹੀਂ ਮਨਿਆ ਹਾਰ, ਹੁਣ ਆਈ ਇਹ ਵੱਡੀ ਖਬਰ

730

ਹੁਣ ਆਈ ਇਹ ਵੱਡੀ ਖਬਰ

ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ 538 ਇਲੈਕਟ੍ਰੋਲ ਵੋਟਾਂ‌‌ ਵਿੱਚੋਂ 290 ਇਲੈਕਟ੍ਰੋਲ ਵੋਟ ਹਾਸਲ ਕਰ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਨੇ 46ਵੇਂ ਰਾਸ਼ਟਰਪਤੀ ਬਣਨ ਦਾ ਮਾਣ ਹਾਸਲ ਕਰ ਲਿਆ ਹੈ। ਇਸ ਰੇਸ ਵਿੱਚ ਉਨ੍ਹਾਂ ਨੇ ਆਪਣੇ ਵਿਰੋਧੀ ਡੋਨਾਲਡ ਟਰੰਪ ਨੂੰ ਹਰਾਇਆ ਜਿਨ੍ਹਾਂ ਨੂੰ ਮਹਿਜ਼ 214 ਇਲੈਕਟ੍ਰੋਲ ਵੋਟ ਹੀ ਮਿਲੇ ਸਨ। ਪਰ ਟਰੰਪ ਵੱਲੋਂ ਕੀਤੇ ਗਏ ਇੱਕ ਵਿਵਾਦਿਤ ਟਵੀਟ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।

ਇਸ ਟਵੀਟ ਵਿੱਚ ਉਨ੍ਹਾਂ ਕਿਹਾ ਕਿ ਸੁਪਰਵਾਈਜ਼ਰਾਂ ਨੂੰ ਕਾਊਂਟਿੰਗ ਰੂਮ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਚੋਣਾਂ ਮੈਂ ਜਿੱਤੀਆਂ ਹਨ ਅਤੇ ਮੈਨੂੰ 7 ਕਰੋੜ 10 ਲੱਖ ਵੈਧ ਵੋਟ ਮਿਲੇ ਹਨ। ਇਸ ਪੂਰੀ ਪ੍ਰਕਿਰਿਆ ਦੇ ਦੌਰਾਨ ਕਈ ਗਲਤੀਆਂ ਹੋਈਆਂ ਹਨ। ਜਿਨ੍ਹਾਂ ਨੂੰ ਸੁਪਰਵਾਈਜ਼ਰਾਂ ਨੂੰ ਦੇਖਣ ਨਹੀਂ ਦਿੱਤਾ ਗਿਆ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।

ਜਿੱਧਰ ਇੱਕ ਪਾਸੇ ਪੂਰਾ ਦੇਸ਼ ਜੋਅ ਬਾਈਡਨ ਦੇ ਰਾਸ਼ਟਰਪਤੀ ਬਣਨ ਦੀ ਖੁਸ਼ੀ ਮਨਾ ਰਿਹਾ ਹੈ ਉਧਰ ਦੂਜੇ ਪਾਸੇ ਬੀਤੇ 5 ਘੰਟਿਆਂ ਦੀ ਚੁੱਪੀ ਤੋੜਦੇ ਹੋਏ ਟਰੰਪ ਨੇ ਇਨ੍ਹਾਂ ਚੋਣਾਂ ਦੇ ਨਤੀਜਿਆਂ ਵਿੱਚ ਵੱਡੀ ਧੋਖੇਧੜੀ ਹੋਣ ਦਾ ਇਲਜ਼ਾਮ ਲਗਾਇਆ ਹੈ। ਟਰੰਪ ਨੇ ਕਿਹਾ ਹੈ ਕਿ ਮੈਨੂੰ 7 ਕਰੋੜ 10 ਲੱਖ ਵੈਧ ਵੋਟ ਮਿਲੇ ਹਨ ਜੋ ਕਿ ਅਮਰੀਕਾ ਦੇ ਇਤਿਹਾਸ ਵਿੱਚ ਕਿਸੇ ਵੀ ਰਾਸ਼ਟਰਪਤੀ ਨੂੰ ਹੁਣ ਤੱਕ ਨਹੀਂ ਮਿਲੇ।

ਵੋਟਾਂ ਦੀ ਗਿਣਤੀ ਚੰਗੀ ਤਰ੍ਹਾਂ ਨਹੀਂ ਹੋਈ। ਇਸ ਦੇ ਲਈ ਰਿਪਬਲਿਕਨ ਪਾਰਟੀ ਨੇ ਵੀ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਮੇਲ ਇੰਨ ਬੈਲੇਟਸ ਆਪਣੇ ਨਿਰਧਾਰਤ ਕੀਤੇ ਗਏ ਸਮੇਂ 8 ਵਜੇ ਤੋਂ ਕਾਫੀ ਦੇਰ ਬਾਅਦ ਆਏ। ਇਸ ਦੇ ਨਾਲ ਹੀ ਪਾਰਟੀ ਨੇ ਇੱਕ ਬਿਆਨ ਦਿੱਤਾ ਜਿਸ ਵਿੱਚ ਕਿਹਾ ਕਿ ਨਿਯਮਾਂ ਦੇ ਮੁਤਾਬਕ ਵੋਟਾਂ ਦੀ ਗਿਣਤੀ ਕਰਨ ਦਾ ਸਮਾਂ ਖ਼ਤਮ ਹੋ ਚੁੱਕਾ ਸੀ ਇਸ ਲਈ ਇਨ੍ਹਾਂ ਦੀ ਗਿਣਤੀ ਨਹੀਂ ਹੋਣੀ ਚਾਹੀਦੀ ਸੀ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਦੀ ਚੋਣ ਲਈ ਇਨ੍ਹਾਂ ਵੋਟਾਂ ਦੀ ਚੱਲ ਰਹੀ ਗਿਣਤੀ ਦੌਰਾਨ ਟਰੰਪ ਵੱਲੋਂ ਵੋਟਾਂ ਦੀ ਗਿਣਤੀ ਨੂੰ ਲੈ ਕੇ ਪਹਿਲਾਂ ਵੀ ਕਈ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਗਈ ਸੀ। ਜਿਸ ਦੌਰਾਨ ਉਹ ਆਪਣੇ ਬਿਆਨ ਉਪਰ ਵੀ ਅੜੇ ਰਹੇ ਸਨ।