ਕਨੇਡਿਓਂ ਆਈ ਇਹ ਵੱਡੀ ਖੁਸ਼ਖਬਰੀ ਖੁਲ ਗਏ ਰਾਹ, ਛਾਈ ਖੁਸ਼ੀ ਦੀ ਲਹਿਰ

ਵੱਡੀ ਖੁਸ਼ਖਬਰੀ ਖੁਲ ਗਏ ਰਾਹ

ਵਿਦੇਸ਼ਾਂ ਵਿੱਚ ਜਾ ਕੇ ਉਚੇਚੀ ਡਿਗਰੀ ਹਾਸਲ ਕਰਨ ਦਾ ਸੁਪਨਾ ਨੌਜਵਾਨ ਮੁੰਡੇ-ਕੁੜੀਆਂ ਦਾ ਹੁੰਦਾ ਹੈ। ਵਧੀਆ ਡਿਗਰੀ ਹਾਸਲ ਕਰਨ ਤੋਂ ਬਾਅਦ ਆਪਣੇ ਕਰੀਅਰ ਨੂੰ ਲੀਹ ਤੇ ਲਿਆ ਕੇ ਆਪਣੇ ਮਾਂ-ਬਾਪ ਦਾ ਸਿਰ ਮਾਣ ਨਾਲ ਉੱਚਾ ਕਰਨ ਦਾ ਚਾਅ ਵਿਦਿਆਰਥੀ ਨੂੰ ਬਹੁਤ ਸਕੂਨ ਦਿੰਦਾ ਹੈ। ਪਰ ਕੋਰੋਨਾ ਵਾਇਰਸ ਕਾਰਨ ਇਸ ਸਾਲ ਵਿਦਿਆਰਥੀਆਂ ਦੇ ਸੁਪਨੇ ਅਧੂਰੇ ਰਹਿ ਗਏ ਸਨ।

ਸਾਰਾ ਕੁਝ ਪੂਰਾ ਹੋਣ ਦੇ ਬਾਵਜੂਦ ਵੀ ਵਿਦਿਆਰਥੀ ਸਿਰਫ ਕੋਰੋਨਾ ਕਾਰਨ ਵਿਦੇਸ਼ਾਂ ਵਿੱਚ ਪੜ੍ਹਨ ਨਹੀਂ ਜਾ ਸਕੇ। ਪਰ ਇਕ ਵੱਡੀ ਖੁਸ਼ਖਬਰੀ ਵਿਦਿਆਰਥੀਆਂ ਵਾਸਤੇ ਕੈਨੇਡਾ ਤੋਂ ਆ ਰਹੀ ਹੈ ਜਿੱਥੇ ਉਹ ਹੁਣ 20 ਅਕਤੂਬਰ ਤੋਂ ਬਾਅਦ ਫੜਨ ਜਾ ਸਕਦੇ ਹਨ। ਇਸ ਬਾਰੇ ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜ਼ੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕੋ ਈ.ਐਲ. ਮੈਂਡੀਸਿਨੋ, ਪਬਲਿਕ ਸੇਫਟੀ ਅਤੇ ਐਮਰਜੈਂਸੀ ਤਿਆਰੀਆਂ ਸਬੰਧੀ ਮੰਤਰੀ ਬਿੱਲ ਬਲੇਅਰ ਅਤੇ ਸਿਹਤ ਮੰਤਰੀ ਪੈਟੀ ਹੇਜਦੂ ਵੱਲੋਂ ਇਸ ਦਾ ਸਾਂਝੇ ਤੌਰ ‘ਤੇ 2 ਅਕਤੂਬਰ ਨੂੰ ਐਲਾਨ ਕੀਤਾ ਗਿਆ ਸੀ।

ਜਿਸ ਵਿੱਚ ਉਨ੍ਹਾਂ ਵੱਲੋਂ ਆਖਿਆ ਗਿਆ ਸੀ ਕਿ ਵਿਦਿਆਰਥੀ ਕੁਝ ਸਬੰਧਤ ਕਾਲਜ/ਸਕੂਲਾਂ ਵਿਚ 20 ਅਕਤੂਬਰ ਤੋਂ ਬਾਅਦ ਪੜ੍ਹਨ ਆ ਸਕਦੇ ਹਨ। ਇਸ ਸਬੰਧੀ ਪੂਰੀਆਂ ਗਾਈਡ ਲਾਈਨ 8 ਅਕਤੂਬਰ ਨੂੰ ਸਰਕਾਰੀ ਵੈਬਸਾਈਟ ਉਪਰ ਜਾਰੀ ਵੀ ਕੀਤੀਆਂ ਗਈਆਂ ਸਨ। ਇਸ ਖੁਸ਼ੀ ਭਰੇ ਐਲਾਨਾਂ ਵਿਚ ਸਿਰਫ ਉਹ ਕਾਲਜ/ਸਕੂਲ/ਯੂਨੀਵਰਸਿਟੀਆਂ ਜਿਨ੍ਹਾਂ ਦੀ ਸੂਬਾ ਸਰਕਾਰਾਂ ਵੱਲੋਂ ਕੋਵਿਡ-19 ਲਈ ਤਿਆਰ-ਬਰ-ਤਿਆਰ ਰਹਿਣ ਦੀਆਂ ਸ਼ਰਤਾਂ ‘ਤੇ ਸ਼ਨਾਖਤ ਕੀਤੀ ਜਾ ਚੁੱਕੀ ਹੈ ਉਹ ਹੀ ਵਿਦਿਆਰਥੀਆਂ ਨੂੰ ਸੱਦ ਸਕਣਗੇ। ਇਸ ਦੇ ਨਾਲ ਇਹ ਗੱਲ ਬੇਹੱਦ ਜ਼ਰੂਰੀ ਹੈ ਕਿ ਵਿਦਿਆਰਥੀਆਂ ਦੇ ਪਾਸਪੋਰਟ ਉਪਰ ਵੀਜ਼ੇ ਦਾ ਸਟਿੱਕਰ ਜ਼ਰੂਰ ਹੋਣਾ ਚਾਹੀਦਾ ਹੈ।

ਜੇਕਰ ਅਜਿਹਾ ਨਹੀਂ ਹੋਵੇਗਾ ਤਾਂ ਉਹ ਕੈਨੇਡਾ ਵਿੱਚ ਪੜ੍ਹਨ ਨਹੀਂ ਆ ਸਕਦੇ। 20 ਅਕਤੂਬਰ ਤੋਂ ਮਿਲਣ ਵਾਲੀ ਇਸ ਛੋਟ ਦੇ ਨਾਲ ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਭਾਰਤ ਵਿੱਚ ਬਣੇ ਵੀ.ਐੱਫ਼.ਐੱਸ. ਗਲੋਬਲ ਦੇ ਵੀਜ਼ਾ ਕੇਂਦਰਾਂ ਨੂੰ ਕੈਨੇਡਾ ਸਰਕਾਰ ਵੱਲੋਂ ਅਕਤੂਬਰ ਮਹੀਨੇ ਦੇ ਅੰਤ ਤੱਕ ਹਰੀ ਝੰਡੀ ਮਿਲ ਸਕਦੀ ਹੈ। ਫਿਲਹਾਲ ਗੱਲ ਕੀਤੀ ਜਾਵੇ ਤਾਂ ਇਹ ਵੀਜ਼ਾ ਕੇਂਦਰ ਅਕਤੂਬਰ ਮਹੀਨੇ ਦੀ ਆਖ਼ਰੀ ਤਰੀਕ ਤੱਕ ਬੰਦ ਰਹਿਣਗੇ।