ਕਨੇਡਾ ਸਰਕਾਰ ਨੇ ਦਿੱਤਾ ਇਹ ਵੱਡਾ ਤੋਹਫ਼ਾ ਵਿਦਿਆਰਥੀਆਂ ਨੂੰ – ਛਾਈ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਇਸ ਸਾਲ ਦੇ ਵਿੱਚ ਬਹੁਤ ਸਾਰੇ ਬੱਚਿਆਂ ਦਾ ਅਧੂਰਾ ਰਹਿ ਗਿਆ। ਵੱਖ-ਵੱਖ ਕੋਰਸਾਂ ਨੂੰ ਲੈ ਕੇ ਬੱਚੇ ਵਿਦੇਸ਼ਾ ਵਿੱਚ ਪੜ੍ਹਨ ਜਾਣ ਦੇ ਚਾਹਵਾਨ ਸਨ ਪਰ ਕੋਰੋਨਾ ਵਾਇਰਸ ਦੀ ਵਿਸ਼ਵ ਮ-ਹਾਂ-ਮਾ- ਰੀ ਨੇ ਬੱਚਿਆਂ ਦੀਆਂ ਇਹਨਾਂ ਆਸਾਂ ਉਪਰ ਪਾਣੀ ਫੇਰ ਦਿੱਤਾ ਸੀ। ਪਰ ਇੱਥੇ ਅਸੀਂ ਉਨ੍ਹਾਂ ਬੱਚਿਆਂ ਦੇ ਲਈ ਖੁਸ਼ਖ਼ਬਰੀ ਲੈ ਕੇ ਆਏ ਹਾਂ ਜੋ ਕੈਨੇਡਾ ਵਿੱਚ ਪੜਨ ਦਾ ਸੁਪਨਾ ਸੰਜੋਈ ਬੈਠੇ ਸਨ।

ਟਰੂਡੋ ਸਰਕਾਰ ਨੇ ਇੱਕ ਐਲਾਨ ਕਰਦਿਆਂ ਵੱਖ-ਵੱਖ ਦੇਸ਼ਾਂ ਤੋਂ ਵਿਦਿਆਰਥੀਆਂ ਦੇ ਪੜ੍ਹਾਈ ਕਰਨ ਲਈ ਵਿਦਿਅਕ ਸੰਸਥਾਵਾਂ ਨੂੰ ਸੱਦਾ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਸੂਚੀ ਵਿੱਚ ਸਿਰਫ ਉਹ ਹੀ ਵਿਦਿਆਰਥੀ ਸ਼ਾਮਲ ਸਨ ਜਿਨ੍ਹਾਂ ਕੋਲ 18 ਮਾਰਚ 2020 ਤੱਕ ਦਾ ਵੈਲਿਡ ਸਟੱਡੀ ਪਰਮਿਟ ਸੀ ਕਿਉਂਕਿ ਇਸ ਤੋਂ ਬਾਅਦ ਕੋਰੋਨਾ ਵਾਇਰਸ ਕਾਰਨ ਕੈਨੇਡਾ ਵਿੱਚ ਯਾਤਰਾਵਾਂ ‘ਤੇ ਪਾਬੰਦੀਆਂ ਲਗਾਈਆਂ ਗਈਆਂ ਸਨ।

ਇਸ ਦੀ ਪ੍ਰਵਾਨਗੀ ਮਨੋਨੀਤ ਵਿਦਿਅਕ ਸੰਸਥਾਵਾਂ (ਡੀ.ਐੱਲ.ਆਈ.) ਨੂੰ ਮਿਲ ਗਈ ਹੈ ਅਤੇ ਉਹ ਹੁਣ ਤਾਰੀਖ਼ ਦੀ ਪ੍ਰਵਾਹ ਕੀਤੇ ਬਿਨਾਂ ਸਟੂਡੈਂਟ ਨੂੰ ਪੜ੍ਹਨ ਲਈ ਸੱਦਾ ਦੇ ਸਕਦੇ ਹਨ। ਡੀ.ਐੱਲ.ਆਈ. ਵਿੱਚ ਉਹ ਸਕੂਲ ਕਾਲਜ ਸ਼ਾਮਲ ਹਨ ਜਿਨ੍ਹਾਂ ਨੂੰ ਕੈਨੇਡਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸੱਦਣ ਦੀ ਪ੍ਰਵਾਨਗੀ ਮਿਲੀ ਹੈ। ਇਸ ਦੌਰਾਨ ਆਉਣ ਵਾਲੇ ਵਿਦਿਆਰਥੀਆਂ ਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਜਿਸ ਵਿੱਚ ਉਨ੍ਹਾਂ ਕੋਲ ਵੈਲਿਡ ਸਟੱਡੀ ਪਰਮਿਟ ਜਾਂ ਲੈਟਰ ਆਫ਼ ਇੰਟ੍ਰੋਡਕਸ਼ਨ ਦਾ ਹੋਣਾ ਜ਼ਰੂਰੀ ਹੈ,

ਜਿਸ ਵਿਦਿਅਕ ਸੰਸਥਾ ਵਿੱਚ ਦਾਖ਼ਲਾ ਲਿਆ ਹੈ ਉਸ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਦਾ ਹੋਣਾ, ਉਸਦਾ ਫੈਡਰਲ ਸਰਕਾਰ ਵੱਲੋਂ ਮਨੋਨੀਤ ਵਿਦਿਅਕ ਸੰਸਥਾ ਸੂਚੀ ਵਿੱਚ ਨਾਮ ਦਾ ਹੋਣਾ, ਕੈਨੇਡਾ ਆ ਕੇ 14 ਦਿਨਾਂ ਲਈ ਇਕਾਂਤਵਾਸ ਰਹਿਣਾ ਆਦਿ ਸ਼ਾਮਲ ਹੈ। ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ ਡੀ.ਐਲ.ਆਈ. ਤੋਂ ਇਲਾਵਾ ਹੋਰ ਕਿਸੇ ਵੀ ਵਿਦਿਆਰਥੀ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਨਹੀ ਹੋਵੇਗੀ, ਇਸ ਲਈ ਵਿਦਿਆਰਥੀ ਆਪਣਾ ਨਾਂ ਆਈ.ਆਰ.ਸੀ.ਸੀ. ਵੈੱਬ ਸਾਈਟ ਤੇ ਜਾ ਕੇ ਕੈਨੇਡਾ ਸਰਕਾਰ ਵੱਲੋਂ ਮੰਜ਼ੂਰਸ਼ੁਦਾ ਡੀ.ਐਲ.ਆਈ. ਦੀ ਸੂਚੀ ਵਿੱਚ ਦੇਖ ਸਕਦੇ ਹਨ।