ਕਨੇਡਾ ਤੋਂ ਆਈ ਵੱਡੀ ਖਬਰ : ਜੁਲਾਈ 2021 ਤੱਕ ਲਈ ਹੋਇਆ ਇਹ ਐਲਾਨ, ਲੋਕਾਂ ਚ ਖੁਸ਼ੀ

1986

ਤਾਜਾ ਵੱਡੀ ਖਬਰ

ਕੋਰੋਨਾ ਕਾਲ ਦੇ ਵਿੱਚ ਇਨਸਾਨੀ ਜ਼ਿੰਦਗੀਆਂ ਪਹਿਲਾਂ ਹੀ ਬਹੁਤ ਸਾਰੀਆਂ ਮੁਸ਼ਕਲਾਂ ਦੇ ਦੌਰ ਵਿਚੋਂ ਲੰਘ ਰਹੀਆਂ ਹਨ। ਰੁਜ਼ਗਾਰ ਦੀ ਘਾਟ ਕਾਰਨ ਰੋਜ਼ਾਨਾ ਦੇ ਖਰਚੇ ਹੀ ਪੂਰੇ ਨਹੀਂ ਕੀਤੇ ਜਾ ਰਹੇ। ਅਜਿਹੇ ਵਿੱਚ ਇਨਸਾਨ ਰੋਜ਼ ਦੇ ਹੋਣ ਵਾਲੇ ਨਿੱਤ ਨਵੇਂ ਖਰਚੇ ਤੋਂ ਡਰਦਾ ਹੈ।‌ ਹੁਣ ਤੱਕ ਲੋਕ ਆਪਣੇ ਵੱਲੋਂ ਜਮਾਂ ਕੀਤੀ ਗਈ ਰਾਸ਼ੀ ਨੂੰ ਤਕਰੀਬਨ-ਤਕਰੀਬਨ ਖਰਚ ਚੁੱਕੇ ਹਨ। ਅਜਿਹੇ ਸਮੇਂ ਵਿੱਚ ਜੇਕਰ ਲੋਕਾਂ ਉੱਪਰ ਕਿਸੇ ਵਾਧੂ ਖਰਚੇ ਦਾ ਭਾਰ ਪਵੇਗਾ ਤਾਂ ਉਹ ਇਸ ਨੂੰ ਸਹਿਣ ਨਹੀਂ ਕਰ ਪਾਉਣਗੇ। ਸ਼ਾਇਦ ਇਸੇ ਦੇ ਚੱਲਦਿਆਂ ਕੈਨੇਡਾ ਸਰਕਾਰ ਵੱਲੋਂ ਇੱਕ ਅਹਿਮ ਐਲਾਨ ਕਰਕੇ ਆਪਣੇ ਵਾਸੀਆਂ ਨੂੰ ਰਾਹਤ ਦੀ ਖ਼ਬਰ ਦਿੱਤੀ ਗਈ ਹੈ।

ਇਸ ਖ਼ਬਰ ਮੁਤਾਬਕ ਹੁਣ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿਣ ਵਾਲੇ ਮਕਾਨ ਮਾਲਕ ਆਪਣੇ ਕਿਰਾਏਦਾਰਾਂ ਦਾ ਕਿਰਾਇਆ 10 ਜੁਲਾਈ 2021 ਤੱਕ ਨਹੀਂ ਵਧਾ ਸਕਦੇ। ਇਸ ਗੱਲ ਦਾ ਐਲਾਨ ਸੂਬਾ ਸਰਕਾਰ ਵੱਲੋਂ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਐਮਰਜੈਂਸੀ ਪ੍ਰੋਗਰਾਮ ਐਕਟ ਅਤੇ ਕੋਵਿਡ-19 ਸੰਬੰਧਤ ਮਾਪਦੰਡ ਐਕਟ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਇਹ ਆਦੇਸ਼ ਦਿੱਤਾ। ਇਸ ਤੋਂ ਪਹਿਲਾਂ ਕਿਰਾਇਆ ਨਾ ਵਧਾਉਣ ਦੀ ਆਖ਼ਰੀ ਮਿਆਦ 1 ਦਸੰਬਰ 2020 ਨੂੰ ਖ਼ਤਮ ਹੋ ਜਾਣੀ ਸੀ।

ਸਥਾਨਕ ਸ਼ਹਿਰ ਦੇ ਮਿਊਸਿਪਲ ਅਫੇਅਰਜ਼ ਐਂਡ ਹਾਊਸਿੰਗ ਮਨਿਸਟਰ ਸੈਲੀਨਾ ਰੌਬਿਨਸਨ ਨੇ ਇਸ ਸਬੰਧੀ ਸੂਚਨਾ ਜਾਰੀ ਕਰਦੇ ਕਿਹਾ ਕਿ ਸਾਨੂੰ ਪਤਾ ਹੈ ਕੇ ਬਹੁਤ ਸਾਰੇ ਕਿਰਾਏਦਾਰ ਹਾਲੇ ਵੀ ਆਰਥਿਕਤਾ ਨਾਲ ਜੂਝ ਰਹੇ ਹਨ। ਉਨ੍ਹਾਂ ਲਈ ਕਿਰਾਏ ਵਿੱਚ ਮਾਮੂਲੀ ਵਾਧਾ ਵੀ ਬੇਹੱਦ ਚੁਣੌਤੀ ਪੂਰਨ ਹੋ ਸਕਦਾ ਹੈ। ਇਸੇ ਕਾਰਨ ਇਸ ਮਹਾਂਮਾਰੀ ਦੌਰਾਨ ਕਿਰਾਏਦਾਰਾਂ ਨੂੰ ਵਧੇਰੇ ਸੁਰੱਖਿਆ ਪ੍ਰਦਾਨ ਕਰਨ ਲਈ ਅਸੀਂ ਕਿਰਾਏ ਦੇ ਵਾਧੇ ਉਪਰ ਲੱਗੀ ਰੋਕ ਦੀ ਮਿਆਦ ਵਧਾ ਦਿੱਤੀ ਹੈ।

ਇੱਥੇ ਇਹ ਗੱਲ ਦੱਸਣਯੋਗ ਹੈ ਕਿ ਦੇਸ਼ ਅਤੇ ਸੂਬੇ ਦੇ ਵਿੱਚ ਚੱਲ ਰਹੇ ਕੋਰੋਨਾ ਸੰਕਟ ਨੂੰ ਦੇਖਦੇ ਹੋਏ 18 ਮਾਰਚ 2020 ਤੋਂ ਕਿਰਾਏ ਵਧਾਉਣ ਉਪਰ ਰੋਕ ਲਗਾ ਦਿੱਤੀ ਗਈ ਸੀ ਜਿਸ ਦੀ ਪਾਬੰਦੀ 1 ਦਸੰਬਰ 2020 ਤੱਕ ਸੀ। ਇਸ ਉਪਰ ਗੱਲਬਾਤ ਕਰਦਿਆਂ ਮੰਤਰੀ ਨੇ ਦੱਸਿਆ ਕਿ ਜਿਨ੍ਹਾਂ ਕਿਰਾਏਦਾਰਾਂ ਨੂੰ ਕਿਰਾਇਆ ਵਧਾਉਣ ਦੇ ਨੋਟਿਸ ਮਿਲ ਚੁੱਕੇ ਸਨ ਉਹ ਉਸ ਨੋਟਿਸ ਨੂੰ ਨਜ਼ਰ-ਅੰਦਾਜ਼ ਕਰ ਸਕਦੇ ਹਨ ਅਤੇ 10 ਜੁਲਾਈ 2021 ਤੱਕ ਆਪਣਾ ਮੌਜੂਦਾ ਕਿਰਾਇਆ ਅਦਾ ਕਰ ਸਕਦੇ ਹਨ। ਕਿਰਾਏਦਾਰ ਜਾਂ ਮਕਾਨ ਮਾਲਕ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਹੋਣ ‘ਤੇ 1 800 665-8779 ਉਪਰ ਜਾਂ [email protected] ਉਪਰ ਈਮੇਲ ਕਰ ਸਕਦੇ ਹਨ।