ਕਨੇਡਾ ਜਾਣ ਦੇ ਸ਼ੌਕੀਨਾਂ ਦੀ ਲਈ ਲੱਗ ਗਈ ਲਾਟਰੀ-ਧੜਾ ਧੜ ਹੋਣਗੇ ਹੁਣ ਪੱਕੇ, ਆਈ ਇਹ ਤਾਜਾ ਵੱਡੀ ਖਬਰ

ਆਈ ਇਹ ਤਾਜਾ ਵੱਡੀ ਖਬਰ

ਪੰਜਾਬ ਦੇ ਬਹੁਤ ਸਾਰੇ ਲੋਕ ਵਿਦੇਸ਼ ਜਾਣਾ ਪਸੰਦ ਕਰਦੇ ਹਨ । ਸਭ ਦੀ ਪਹਿਲੀ ਪਸੰਦ ਕੈਨੇਡਾ ਹੈ। ਜਿਥੋਂ ਦਾ ਸ਼ਾਂਤਮਈ ਤੇ ਸਾਫ਼-ਸੁਥਰਾ ਵਾਤਾਵਰਨ , ਤੇ ਕੈਨੇਡਾ ਸਰਕਾਰ ਦੁਆਰਾ ਲਾਗੂ ਕੀਤੇ ਗਏ ਕਾਨੂੰਨ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਬਹੁਤ ਲੋਕ ਰੋਜ਼ੀ-ਰੋਟੀ ਦੀ ਚਾਹਤ ਵਿੱਚ ਵਿਦੇਸ਼ ਜਾਂਦੇ ਹਨ, ਹੁਣ ਭਾਰਤ ਦੇ ਵਿਦਿਆਰਥੀਆਂ ਦਾ ਰੁਝਾਨ ਕੈਨੇਡਾ ਵਿੱਚ ਪੜ੍ਹਾਈ ਕਰਨ ਵਿਚ ਜ਼ਿਆਦਾ ਹੋ ਚੁੱਕਾ ਹੈ।

ਉਥੇ ਜਾਕੇ ਵਿਦਿਆਰਥੀ ਉੱਚ ਵਿਦਿਆ ਹਾਸਲ ਕਰਦੇ ਹਨ। ਉੱਥੋਂ ਦਾ ਮਾਹੌਲ ਉਨ੍ਹਾਂ ਨੂੰ ਇਸ ਕਦਰ ਪਸੰਦ ਆ ਜਾਂਦਾ ਹੈ। ਜਿਸ ਕਾਰਨ ਉਹ ਉਥੇ ਪੱਕੇ ਤੌਰ ਤੇ ਵਸਣਾ ਪਸੰਦ ਕਰਦੇ ਹਨ। ਕਰੋਨਾ ਮਾਹਵਾਰੀ ਦੇ ਚਲਦੇ ਹੋਏ ਇਸ ਸਾਲ ਵਿੱਚ ਬਹੁਤ ਸਾਰੇ ਲੋਕ ਕੈਨੇਡਾ ਜਾਣ ਤੋਂ ਵਾਂਝੇ ਰਹਿ ਗਏ ਹਨ। ਹੁਣ ਕੈਨੇਡਾ ਜਾਣ ਵਾਲਿਆਂ ਲਈ ਇਕ ਖੁਸ਼ਖਬਰੀ ਸਾਹਮਣੇ ਆਈ ਹੈ। ਕੈਨੇਡਾ ਜਾਣ ਦੇ ਸ਼ੌਕੀਨਾਂ ਲਈ ਲਾਟਰੀ ਲੱਗ ਗਈ ਹੈ।

ਹੁਣ ਕੈਨੇਡਾ ਦੇ ਵਿਚ ਲੋਕ ਧੜਾਧੜ ਪੱਕੇ ਹੋਣਗੇ। ਕਰੋਨਾ ਮਾਹਵਾਰੀ ਦੇ ਚਲਦੇ ਹੋਏ ਆਰਥਿਕ ਤੰਗੀ ਦਾ ਸਾਹਮਣਾ ਸਭ ਦੇਸ਼ਾਂ ਵੱਲੋਂ ਕੀਤਾ ਗਿਆ ਹੈ। ਕੈਨੇਡਾ ਸਰਕਾਰ ਨੇ ਆਰਥਿਕ ਸੁਧਾਰ ਅਤੇ ਵਿਕਾਸ ਨੂੰ ਰਫਤਾਰ ਦੇਣ ਲਈ ਦੇਸ਼ ਦੇ ਵਿਚ ਇਮੀਗ੍ਰੇਸ਼ਨ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਨਵੀਂ ਇੰਮੀਗਰੇਸ਼ਨ ਪਾਲਿਸੀ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਫੈਡਰਲ ਸਕਿਲਡ ਟਰੇਡਜ਼ ਪ੍ਰੋਗਰਾਮ , ਸਟਾਰਟ-ਅੱਪ ਵੀਜ਼ਾ ਅਤੇ ਸੈਲਫ ਇੰਪਲਾਇਡ ਪ੍ਰੋਗਰਾਮ, ਕੈਨੇਡੀਅਨ ਐਕਸਪੀਰੀਅਸ ਕਲਾਸ ਤਹਿਤ ਵਧੇਰੇ ਲੋਕਾਂ ਨੂੰ ਲਿਆਉਣ ਤੇ ਕੇਂਦਰਿਤ ਹੋਵੇਗੀ।

ਸਰਕਾਰ ਵੱਲੋਂ 2021 ਤੋਂ 2030 ਇਮੀਗਰੇਸ਼ਨ ਪਲੈਨ ਤਹਿਤ 4,00,000 ਤੋਂ ਵੱਧ ਲੋਕਾਂ ਨੂੰ ਹਰ ਸਾਲ ਕੈਨੇਡਾ ਪੱਕੇ ਨਿਵਾਸੀ ਬਣਾਏਗਾ। ਇਮੀਗ੍ਰੇਸ਼ਨ ਰਿਫਿਊਜ਼ੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕੋ ਈ. ਐਲ. ਮੈਂਡੇਸੀਨੋ ਨੇ ਕਿਹਾ ਹੈ ਕਿ ਇਮੀਗ੍ਰੇਸ਼ਨ ਜਰੀਏ ਨਾ ਸਿਰਫ ਹੁਨਰ ਹੋਵੇਗਾ ਸਗੋਂ ਇਕੋਨੋਮਿਕਸ ਕਲਾਸ ਜ਼ਰੀਏ ਆਉਣ ਵਾਲੇ ਖੁਦ ਕਾਰੋਬਾਰ ਸ਼ੁਰੂ ਕਰ ਕੇ ਨੌਕਰੀਆਂ ਦੀ ਘਾਟ ਨੂੰ ਦੂਰ ਕਰਨਗੇ।

ਅਤੇ ਕੈਨੇਡਾ ਨੂੰ ਵਿਸ਼ਵ ਪੱਧਰ ਤੇ ਮੁਕਾਬਲੇਬਾਜ ਬਣਨ ਵਿਚ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਨਾ ਸਾਨੂੰ ਸਿਰਫ ਮਹਾਮਾਰੀ ਕਾਰਨ ਹੋਏ ਨੁਕਸਾਨ ਤੋਂ ਬਾਹਰ ਨਿਕਲਣ ਲਈ ਮਦਦ ਕਰੇਗਾ, ਸਗੋਂ ਛੋਟੀ ਮਿਆਦ ਵਿੱਚ ਆਰਥਿਕ ਸੁਧਾਰ ਤੇ ਲੰਮੇ ਸਮੇਂ ਦੇ ਵਿਕਾਸ ਲਈ ਜ਼ਰੂਰੀ ਹੈ। ਇਸ ਵਿੱਚ 60 ਫੀਸਦੀ ਨਵੇਂ ਦਾਖਲੇ ਆਰਥਿਕ ਸ਼੍ਰੇਣੀ ਤੋਂ ਹੋਣਗੇ ਜੋ ਕੈਨੇਡਾ ਚ ਰੁਜਗਾਰ ਪੈਦਾ ਕਰਨਗੇ।