ਆਈ ਤਾਜਾ ਵੱਡੀ ਖਬਰ 

ਇਸ ਸਾਲ ਦੇ ਵਿੱਚ ਦੁਨੀਆ ਨੇ ਬਹੁਤ ਕੁਝ ਗਵਾਇਆ ਤੇ ਬਹੁਤ ਕੁਝ ਸਿੱਖਿਆ ,ਜਿੱਥੇ ਕੋਰੋਨਾਂ ਮਹਾਂਮਾਰੀ ਦੇ ਚਲਦਿਆ ਹੋਇਆ ਦੁਨੀਆ ਚ ਬਹੁਤ ਲੋਕਾਂ ਦੀ ਜਾਨ ਚਲੀ ਗਈ ।ਉਥੇ ਹੀ ਬਹੁਤ ਸਾਰੇ ਸੜਕ ਹਾਦਸੇ ਵਿੱਚ ਲੋਕਾਂ ਦੀ ਜਾਨ ਵੀ ਚਲੀ ਗਈ।ਪੰਜਾਬ ਦੇ ਬਹੁਤੇ ਪਰਿਵਾਰ ਰੋਜ਼ੀ ਰੋਟੀ ਲਈ ਵਿਦੇਸ਼ਾਂ ਵਿਚ ਜਾਂਦੇ ਹਨ। ਹੁਣ ਮਾਪਿਆਂ ਵਲੋਂ ਅੱਜ ਕਲ ਦੇ ਕਈ ਬੱਚਿਆਂ ਨੂੰ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਵਿਦੇਸ਼ ਭੇਜਿਆ ਜਾਂਦਾ ਹੈ।

ਜੋਂ ਉੱਥੇ ਜਾ ਕੇ ਪੜ੍ਹਾਈ ਕਰਕੇ ਵਧੀਆ ਨੌਕਰੀ ਪ੍ਰਾਪਤ ਕਰ ਸਕਣ।ਪਰ ਕਈ ਵਾਰੀ ਵਿਦੇਸ਼ ਵਿੱਚੋਂ ਪਰਿਵਾਰਾਂ ਨੂੰ ਅਜਿਹੀ ਖਬਰ ਸੁਣਨ ਨੂੰ ਮਿਲਦੀ ਹੈ ,ਜੋ ਪਰਿਵਾਰ ਲਈ ਸਹਿਣ ਕਰਨੀ ਮੁਸ਼ਕਿਲ ਹੋ ਜਾਂਦੀ ਹੈ । ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਕੈਨੇਡਾ ਚ ਪੜਨ ਗਏ ਵਿਦਿਆਰਥੀ ਦੀ ਤੜਫ-ਤੜਫ ਕੇ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਕਸਬਾ ਸ਼ੇਰਪੁਰ ਦੇ ਪੰਕਜ ਗਰਗ ਦੀ ਕੈਨੇਡਾ ਵਿੱਚ ਬਿਮਾਰੀ ਨਾਲ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਜਿਸ ਦੀ ਮੌਤ ਦੀ ਖ਼ਬਰ ਸੁਣਦੇ ਸਾਰ ਹੀ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

 ਦੱਸਿਆ ਗਿਆ ਹੈ ਕਿ ਪੰਕਜ ਗਰਗ ਦੀ ਤਬੀਅਤ ਅਚਾਨਕ ਖਰਾਬ ਹੋਣ ਕਾਰਨ ਉਸ ਨੂੰ ਤੇਜ਼ ਬੁਖਾਰ ਅਤੇ ਸਿਰਦਰਦ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਕੈਨੇਡਾ ਦੇ ਸਾਊਥ ਮਸੋਕਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਸਦੀ 22 ਅਕਤੂਬਰ ਨੂੰ ਸ਼ਾਮ 4 ਵਜੇ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਪੰਕਜ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਪੜ੍ਹਨ ਗਿਆ ਸੀ। ਉਹ ਆਪਣੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਪੰਕਜ ਦੀ ਮੌਤ ਦੀ ਖਬਰ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ ।

ਪਬਲਿਕ ਹੈਲਪਲਾਈਨ ਦੇ ਕੌਮੀ ਪ੍ਰਧਾਨ ਐਡਵੋਕੇਟ ਨਵਲਜੀਤ ਗਰਗ, ਚੇਤਨ ਗੋਇਲ ਪੰਚ, ਸੰਜੇ ਸਿੰਗਲਾ, ਧਰਮਿੰਦਰ ਸਿੰਘ ,ਮਾਸਟਰ ਹਰਬੰਸ ਸਿੰਘ ਸ਼ੇਰਪੁਰ ,ਹਨੀ ਗਰਗ ਧਾਵਾ, ਵਿਪਨ ਗਰਗ ਆਦਿ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮ੍ਰਿਤਕ ਨੌਜਵਾਨ ਦੀ ਦੇਹ ਕੈਨੇਡਾ ਤੋ ਭਾਰਤ ਲਿਆਉਣ ਦੀ ਮੰਗ ਕੀਤੀ ਹੈ। ਦਸਿਆ ਗਿਆ ਹੈ ਕਿ ਪੰਕਜ ਗਰਗ 23 ਸਾਲ ਪੁੱਤਰ ਪਵਨ ਕੁਮਾਰ ਗਰਗ ਦੋ ਸਾਲ ਪਹਿਲਾਂ ਵਿਦੇਸ਼ ਗਿਆ ਸੀ।  ਪਰਿਵਾਰ ਵੱਲੋਂ ਕਰਜ਼ਾ ਲੈ ਕੇ ਕੈਨੇਡਾ ਭੇਜਿਆ ਗਿਆ ਸੀ । ਉਸ ਪ੍ਰੀਵਾਰ ਦਾ ਹੁਣ ਰੋ-ਰੋ ਕੇ ਬੁਰਾ ਹਾਲ ਹੈ। ਪੰਜਾਬੀ ਭਾਈਚਾਰੇ ਵੱਲੋਂ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਦੇ ਵਿਚ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ।


                                       
                            
                                                                   
                                    Previous Postਸਾਵਧਾਨ – ਦੁਨੀਆਂ ਤੇ ਹੁਣ ਵਜੀ ਕੋਰੋਨਾ ਦੇ ਖਤਰੇ ਦੀ ਇਹ ਘੰਟੀ
                                                                
                                
                                                                    
                                    Next Postਪੰਜਾਬ ਤੋਂ ਹੁਣੇ ਹੁਣੇ ਆਈ ਸਿਰੇ ਦੀ ਮਾੜੀ ਖਬਰ – ਦੇਖੋ ਪਾ ਪੀਆਂ ਨੇ ਕੀ ਕਰਤੂਤ ਕੀਤੀ
                                                                
                            
               
                             
                                                                            
                                                                                                                                             
                                     
                                     
                                    




