ਆਈ ਤਾਜਾ ਵੱਡੀ ਖਬਰ 

ਇਸ ਦੁਨੀਆਂ ਦੇ ਵਿੱਚ ਮਾਂ ਤੇ ਬੱਚੇ ਦਾ ਰਿਸ਼ਤਾ ਸਭ ਤੋਂ ਅਨਮੋਲ ਰਿਸ਼ਤਾ ਮੰਨਿਆ ਜਾਂਦਾ ਹੈ l ਮਾਂ ਆਪਣੇ ਬੱਚੇ ਖਾਤਰ ਦੁਨੀਆਂ ਦੀਆਂ ਸਾਰੀਆਂ ਮੁਸੀਬਤਾਂ ਸਹਿ ਕੇ ਉਸ ਨੂੰ ਚੰਗੀ ਪਰਵਰਿਸ਼ ਦੇਣ ਦੀ ਕੋਸ਼ਿਸ਼ ਕਰਦੀ ਹੈ, ਤੇ ਉਸਦੀ ਕਾਮਯਾਬੀ ਦੇ ਲਈ ਦਿਨ ਰਾਤ ਦੁਆਵਾਂ ਕਰਦੀ ਹੈ l ਪਰ ਹੁਣ ਇੱਕ ਮਾਂ ਤੇ ਬੱਚੇ ਨਾਲ ਜੁੜਿਆ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਂਝਾ ਕਰਾਂਗੇ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ l ਦਰਅਸਲ ਇੱਕ ਔਰਤ ਦੇ ਵੱਲੋਂ ਪਹਿਲਾਂ ਇੱਕ ਬੱਚੇ ਨੂੰ ਗੋਦ ਲਿਆ ਜਾਂਦਾ ਹੈ, ਉਸ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਤੇ ਫਿਰ ਮਾਂ ਦੇ ਵੱਲੋਂ ਹੀ ਆਪਣੇ ਬੱਚੇ ਦੇ ਨਾਲ ਵਿਆਹ ਕਰਵਾ ਲਿਆ ਜਾਂਦਾ ਹੈ l

ਦੱਸਦਿਆ ਕਿ ਇੱਕ ਰਿਪੋਰਟ ਮੁਤਾਬਕ ਔਰਤ ਨੇ ਇਹ ਅਜੀਬੋ-ਗਰੀਬ ਵਿਆਹ ਕਰ ਕੇ ਆਪਣੇ ਗ੍ਰਹਿ ਰਾਜ ਤਾਤਾਰਸਤਾਨ ‘ਚ ਖਲਬਲੀ ਮਚਾ ਦਿੱਤੀ ਹੈ। ਉਥੋਂ ਦੇ ਲੋਕ ਉਸ ‘ਤੇ ਬਹੁਤ ਭੜਕੇ ਹੋਏ ਹਨ।ਇਹ ਔਰਤ ਤਾਤਾਰਸਤਾਨ ਦੀ ਇੱਕ ਮਸ਼ਹੂਰ ਸੰਗੀਤਕਾਰ ਹੈ, ਜਿਸਦਾ ਨਾਮ ਆਈਸੀਲੂ ਚਿਜ਼ੇਵਸਕਾਇਆ-ਮਿੰਗਾਲੀਮ ਹੈ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਸ ਔਰਤ ਦੇ ਵੱਲੋਂ ਤਕਰੀਬਨ ਅੱਠ ਸਾਲ ਪਹਿਲਾਂ ਅਨਾਥ ਆਸ਼ਰਮ ‘ਚ ਸੰਗੀਤ ਸਿਖਾਉਂਦੇ ਸਮੇਂ ਆਈਸੀਲੂ ਦੀ ਮੁਲਾਕਾਤ 13 ਸਾਲ ਦੇ ਇਕ ਮੁੰਡੇ ਡੇਨੀਅਲ ਨਾਲ ਹੋਈ, ਜਿਸ ਨੂੰ ਸੰਗੀਤ ਦਾ ਸ਼ੌਕ ਸੀ ਅਤੇ ਸੰਗੀਤਕਾਰ ਹੋਣ ਦੇ ਨਾਤੇ ਆਈਸੀਲੂ ਨੇ ਉਸ ਜਨੂੰਨ ਨੂੰ ਪਛਾਣ ਲਿਆ ਅਤੇ ਉਸ ਨੂੰ ਸੰਗੀਤ ਸਿਖਾਉਣ ‘ਚ ਮਦਦ ਕਰਨੀ ਸ਼ੁਰੂ ਕਰ ਦਿੱਤੀ। ਫਿਰ ਜਦੋਂ ਉਹ 14 ਸਾਲ ਦਾ ਹੋ ਗਈ ਤਾਂ ਐਸੀਲੂ ਨੇ ਉਸ ਨੂੰ ਗੋਦ ਲੈ ਲਿਆ ਅਤੇ ਉਦੋਂ ਤੋਂ ਉਹ ਇਕੱਠੇ ਰਹਿ ਰਹੇ ਹਨ l

ਜਿਸ ਤੋਂ ਬਾਅਦ ਦੋਵਾਂ ਨੇ ਇੱਕ ਅਜਿਹਾ ਅਜੀਬੋ ਗਰੀਬ ਫੈਸਲਾ ਲਿਤਾ ਜਿਸ ਨੇ ਸਭ ਨੂੰ ਹੀ ਹੈਰਾਨ ਕਰਕੇ ਰੱਖ ਦਿੱਤਾ। ਦਰਅਸਲ ਇਸ ਔਰਤ ਦੇ ਵੱਲੋਂ ਆਪਣੇ ਗੋਦ ਲੈ ਕੇ ਬੱਚੇ ਦੇ ਨਾਲ ਹੀ ਵਿਆਹ ਕਰਵਾ ਲਿਆ ਗਿਆ ਜਿਸ ਤੇ ਚਲਦੇ ਹੁਣ ਇਸਦੇ ਚਰਚੇ ਪੂਰੀ ਦੁਨੀਆ ਭਰ ਦੇ ਵਿੱਚ ਛਿੜੇ ਹੋਏ ਹਨ। 20 ਅਕਤੂਬਰ ਨੂੰ ਦੋਵਾਂ ਨੇ ਇਕ-ਦੂਜੇ ਨਾਲ ਕਾਨੂੰਨੀ ਤੌਰ ‘ਤੇ ਵਿਆਹ ਕਰਵਾ ਲਿਆ ।


                                       
                            
                                                                   
                                    Previous Postਸੈਂਡਵਿਚ ਨੇ ਇਸ ਬੰਦੇ ਦੀ ਬਦਲ ਦਿੱਤੀ ਕਿਸਮਤ , 1 ਸੈਕੰਡ ਨੇ ਹੀ ਬਣਾ ਦਿੱਤਾ 8 ਕਰੋੜ ਦਾ ਮਾਲਕ
                                                                
                                
                                                                    
                                    Next Postਇਹ ਸ਼ਹਿਰ ਵੰਡਿਆ ਹੈ 2 ਮੁਲਕਾਂ ਚ , ਕੁਝ ਘਰ ਵੀ ਹਨ ਦੋਨੋ ਪਾਸੇ ਅੱਧਾ ਇਧਰ-ਅੱਧਾ ਉਧਰ
                                                                
                            
               
                            
                                                                            
                                                                                                                                            
                                    
                                    
                                    



