BREAKING NEWS
Search

ਔਰਤ ਨੇ ਆਪਣੀ ਕੇਅਰਟੇਕਰ ਦੇ ਨਾਮ ਕਰਤੀ 45 ਕਰੋੜ ਤੋਂ ਵੱਧ ਦੀ ਜਾਇਦਾਦ , ਰਿਸ਼ਤੇਦਾਰ ਰਹੇ ਗਏ ਹੱਥ ਮਲਦੇ ਮਲਦੇ

ਆਈ ਤਾਜਾ ਵੱਡੀ ਖਬਰ

ਕਹਿੰਦੇ ਨੇ ਜੇਕਰ ਕਿਸਮਤ ਚੰਗੀ ਹੋਵੇ ਤਾਂ, ਮਨੁੱਖ ਜ਼ਿੰਦਗੀ ਵਿੱਚ ਬਹੁਤ ਕੁਝ ਹਾਸਿਲ ਕਰ ਸਕਦਾ l ਪਰ ਚੰਗੀ ਕਿਸਮਤ ਦੇ ਨਾਲ ਨਾਲ ਚੰਗਾ ਦਿਲ ਹੋਣਾ ਬਹੁਤ ਜਿਆਦਾ ਜਰੂਰੀ ਹੈ, ਜਿਹੜਾ ਅੱਜਕਲ੍ਹ ਕੁਝ ਲੋਕਾਂ l ਅੱਜ ਤੁਹਾਨੂੰ ਇੱਕ ਅਜਿਹੀ ਔਰਤ ਬਾਰੇ ਦੱਸਾਂਗੇ, ਜਿਸ ਨੇ ਅਜਿਹੀ ਦਰਿਆ ਦਿਲੀ ਦਿਖਾਈ ਕਿ ਉਸਨੇ ਆਪਣੀ ਕਿਰਟੇਕਰ ਦੇ ਨਾਮ ਤੇ ਆਪਣੀ ਕਰੋੜਾਂ ਰੁਪਇਆ ਦੀ ਜਾਇਦਾਦ ਕਰ ਦਿੱਤੀ l ਜਿਸ ਕਾਰਨ ਉਸਦੇ ਰਿਸ਼ਤੇਦਾਰ ਹੱਥ ਮਲਦੇ ਹੀ ਰਹਿ ਗਏ l ਦਰਅਸਲ ਇਟਲੀ ਦੀ ਰਹਿਣ ਵਾਲੀ ਇੱਕ ਔਰਤ ਨੇ ਇਹ ਕੰਮ ਕਰਕੇ ਵਿਖਾਇਆ ਕਿ ਉਸਨੇ ਆਪਣੀ ਕਰੋੜਾਂ ਦੀ ਜਾਇਦਾਦ ਆਪਣੇ ਕੇਅਰਟੇਕਰ ਨੂੰ ਟਰਾਂਸਫਰ ਕਰ ਦਿੱਤੀ, ਜਿਸ ਦੀਆਂ ਚਰਚਾਵਾਂ ਹੁਣ ਚਾਰੇ ਪਾਸੇ ਹੁੰਦੀਆਂ ਪਈਆਂ ਹਨ, ਉੱਥੇ ਹੀ ਇਸ ਐਲਾਨ ਤੋਂ ਬਾਅਦ ਹੁਣ ਇਸ ਔਰਤ ਦੇ ਰਿਸ਼ਤੇਦਾਰ ਹੈਰਾਨ ਰਹਿ ਗਏ, ਤੇ ਉਹਨਾਂ ਵੱਲੋਂ ਇਸ ਘਟਨਾਕ੍ਰਮ ਦੇ ਉੱਪਰ ਹੈਰਾਨਗੀ ਪ੍ਰਗਟ ਕੀਤੀ ਜਾ ਰਹੀ ।

ਉਹਨਾਂ ਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਔਰਤ ਅਜਿਹਾ ਕੁਝ ਕਰੇਗੀ, ਸਗੋਂ ਉਨ੍ਹਾਂ ਨੂੰ ਲੱਗਦਾ ਸੀ ਕਿ ਉਸ ਦੀ ਮੌਤ ਤੋਂ ਬਾਅਦ ਉਹ ਜਾਇਦਾਦ ਦਾ ਵਾਰਸ ਬਣੇਗਾ, ਪਰ ਇਹਨਾਂ ਸਾਰੀਆਂ ਆਸਾਂ ਉਮੀਦਾਂ ਤੇ ਉਸ ਵੇਲੇ ਪਾਣੀ ਫਿਰਿਆ ਜਦੋਂ ਇਸ ਔਰਤ ਦੇ ਵੱਲੋਂ ਆਪਣੀ ਕੇਅਰ ਟੇਕਰ ਦੇ ਨਾਮ ਆਪਣੀ 45 ਕਰੋੜ ਰੁਪਏ ਦੀ ਜਾਇਦਾਦ ਕਰ ਦਿੱਤੀ ਗਈ। ਓਡੀਟੀ ਸੈਂਟਰਲ ਨਾਮ ਦੀ ਇੱਕ ਵੈਬਸਾਈਟ ਦੀ ਰਿਪੋਰਟ ਮੁਤਾਬਕ ਔਰਤ ਦਾ ਕੋਈ ਸਿੱਧਾ ਵਾਰਸ ਨਹੀਂ ਸੀ, ਇਸ ਲਈ ਉਸਨੇ ਆਪਣੀ 5.4 ਮਿਲੀਅਨ ਡਾਲਰ ਯਾਨੀ ਲਗਭਗ 45 ਕਰੋੜ ਦੀ ਸਾਰੀ ਜਾਇਦਾਦ ਆਪਣੇ ਕੇਅਰਟੇਕਰ ਦੇ ਨਾਮ ‘ਤੇ ਛੱਡ ਦਿੱਤੀ, ਜਿਹੜੀ ਅਲਬਾਨੀਆ ਦੀ ਰਹਿਣ ਵਾਲੀ ਸੀ।

ਉਥੇ ਹੀ ਇੱਕ ਰਿਪੋਰਟ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਮਾਰੀਆ ਮਾਲਫੱਟੀ ਨਾਮਕ ਇਟਲੀ ਦੇ ਟ੍ਰੇਂਟੋ ਸੂਬੇ ਦੇ ਸਭ ਤੋਂ ਮਸ਼ਹੂਰ ਪਰਿਵਾਰਾਂ ਵਿੱਚੋਂ ਇੱਕ ਦੀ ਸੰਤਾਨ ਸੀ। ਪਿਛਲੇ ਸਾਲ ਨਵੰਬਰ ਵਿੱਚ 80 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ ਸੀ। ਰੋਵੇਰੇਟੋ ਦੇ ਸਾਬਕਾ ਮੇਅਰ ਅਤੇ ਵਿਅਨਾ ਦੀ ਸੰਸਦ ਦੇ ਉਪ ਪ੍ਰਧਾਨ ਵੈਲੇਰਿਆਨੋ ਮਾਲਫੱਟੀ ਦੀ ਵੰਸ਼ਜ ਮਾਰੀਆ ਕੋਲ ਕਈ ਕੀਮਤੀ ਜਾਇਦਾਦਾਂ ਸਨ

ਜਿਸ ਵਿਚ ਕਈ ਅਪਾਰਟਮੈਂਟ, ਸ਼ਹਿਰ ਦੇ ਵਿਚੋ-ਵਿਚ ਵਿੱਚ ਇੱਕ ਇਤਿਹਾਸਕ ਇਮਾਰਤ ਅਤੇ ਨਾਲ ਹੀ ਬੈਂਕ ਖਾਤਿਆਂ ਵਿੱਚ ਲੱਖਾਂ ਰੁਪਏ ਸ਼ਾਮਲ ਹਨ। ਪਰ ਹੁਣ ਇਸ ਔਰਤ ਦੇ ਵੱਲੋਂ ਜਿਹੜਾ ਕੰਮ ਕੀਤਾ ਗਿਆ ਹੈ ਉਸ ਤੇ ਚਰਚੇ ਚਾਰੇ ਪਾਸੇ ਛਿੜੇ ਹੋਏ ਹਨ ਤੇ ਹਰ ਕੋਈ ਇਸ ਔਰਤ ਦੀ ਸੋਚ ਨੂੰ ਸਲਾਮ ਕਰਦਾ ਪਿਆ ਹੈ।