BREAKING NEWS
Search

ਔਰਤ ਨੇ ਆਨਲਾਈਨ 49 ਰੁਪਏ ਦੇ ਮੰਗਵਾਏ ਸਨ 4 ਦਰਜਨ ਆਂਡੇ , ਪਰ ਲੱਗਿਆ ਏਨੇ ਹਜਾਰਾਂ ਦਾ ਚੂਨਾ

ਆਈ ਤਾਜਾ ਵੱਡੀ ਖਬਰ 

ਅੱਜ ਕੱਲ ਦੇ ਸਮੇਂ ਵਿੱਚ ਲੋਕ ਛੋਟੀਆਂ ਛੋਟੀਆਂ ਚੀਜ਼ਾਂ ਦੀ ਆਨਲਾਈਨ ਸ਼ਾਪਿੰਗ ਕਰਨਾ ਪਸੰਦ ਕਰਦੇ ਹਨ l ਆਨਲਾਈਨ ਸ਼ਾਪਿੰਗ ਬਹੁਤ ਹੀ ਆਸਾਨ ਹੈ ਤੇ ਹਰੇਕ ਸਮਾਨ ਤੁਹਾਨੂੰ ਤੁਹਾਡੇ ਤਰੀਕੇ ਦੇ ਹਿਸਾਬ ਨਾਲ ਮਿਲ ਜਾਂਦਾ ਹੈ। ਇਸ ਨਾਲ ਸਮਾਂ ਤਾਂ ਬਚਦਾ ਹੀ ਹੈ ਨਾਲ ਹੀ ਹੈ ਤੇ ਹਰੇਕ ਸਮਾਨ ਬੜਾ ਆਸਾਨੀ ਨਾਲ ਮਿਲ ਜਾਂਦਾ ਹੈ l ਪਰ ਕਈ ਵਾਰ ਆਨਲਾਈਨ ਸ਼ਾਪਿੰਗ ਕਰਦੇ ਸਮੇਂ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਕਿਉਂਕਿ ਕਈ ਵਾਰ ਚੀਜ਼ ਖਰਾਬ ਆ ਜਾਂਦੀ ਹੈ ਤੇ ਕਈ ਵਾਰ ਲੋਕ ਧੋਖਾ ਧੜੀ ਦਾ ਸ਼ਿਕਾਰ ਤੱਕ ਹੋ ਜਾਂਦੇ ਹਨ।

ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਔਰਤ ਨੇ ਆਨਲਾਈਨ 49 ਰੁਪਏ ਦੇ ਚਾਰ ਦਰਜਨ ਆਂਡੇ ਮੰਗਵਾਏ ਸਨ, ਪਰ ਉਸ ਨੂੰ ਨਹੀਂ ਪਤਾ ਸੀ ਕਿ ਆਂਡੇ ਮਗਾਣੇ ਇੰਨੇ ਜਿਆਦਾ ਮਹਿੰਗੇ ਪੈ ਜਾਣਗੇ, ਕਿ ਉਹ ਇੱਕ ਵੱਡੀ ਠੱਗੀ ਦਾ ਸ਼ਿਕਾਰ ਹੋ ਜਾਵੇਗੀ l ਦੱਸਦਿਆ ਕਿ ਆਈਟੀ ਹੱਬ ਬੈਂਗਲੁਰੂ ‘ਚ ਇਕ ਔਰਤ ਨੂੰ ‘ਆਂਡਿਆਂ’ ਦਾ ਲਾਲਚ ਦੇ ਕੇ ਹਜ਼ਾਰਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ l ਰਿਪੋਰਟਾਂ ਮੁਤਾਬਕ ਔਰਤ ਨੂੰ ਸਿਰਫ 49 ਰੁਪਏ ‘ਚ ਚਾਰ ਦਰਜਨ ਆਂਡੇ ਵੇਚਣ ਦਾ ਆਫਰ ਮਿਲਿਆ। ਜਦੋਂ ਔਰਤ ਨੇ ਆਫਰ ਦਾ ਫਾਇਦਾ ਚੁੱਕਣ ਦੀ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਦੇ ਕ੍ਰੈਡਿਟ ਕਾਰਡ ਤੋਂ 48,000 ਰੁਪਏ ਤੋਂ ਵੱਧ ਦੀ ਰਕਮ ਸਾਫ ਹੋ ਗਈ।

ਜਿਸ ਕਾਰਨ ਔਰਤ ਦੇ ਹੋਸ਼ ਉੱਡ ਗਏ ਤੇ ਹੁਣ ਸਾਰਾ ਪਰਿਵਾਰ ਡੂੰਗੀ ਸੋਚ ਦੇ ਵਿੱਚ ਪਿਆ ਹੋਇਆ ਹੈ ਕਿ ਆਖਰ ਇਹ ਸਭ ਕੁਝ ਕਿਵੇਂ ਹੋ ਗਿਆ l ਇਸ ਔਰਤ ਦਾ ਨਾਂ ਸ਼ਿਵਾਨੀ ਹੈ। ਉਹ ਬੈਂਗਲੁਰੂ ਦੀ ਰਹਿਣ ਵਾਲੀ ਹੈ। ਸ਼ਿਵਾਨੀ ਵੱਲੋਂ ਦੱਸਿਆ ਗਿਆ ਕਿ ਉਸ ਨੂੰ ਇੱਕ ਇਸ਼ਤਿਹਾਰ ਦਾ ਲਿੰਕ ਮਿਲਿਆ, ਜਿੱਥੇ ਇੱਕ ਨਾਮੀ ਕੰਪਨੀ ਘੱਟ ਕੀਮਤ ‘ਤੇ ਆਂਡੇ ਵੇਚ ਰਹੀ ਸੀ।

ਇਸ ਇਸ਼ਤਿਹਾਰ ਦੇ ਵਿੱਚ ਆਨਲਾਈਨ ਸ਼ਾਪਿੰਗ ਦਾ ਵੀ ਜ਼ਿਕਰ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਇਸ ਔਰਤ ਨੇ ਸੋਚਿਆ ਕਿ ਮੈਂ ਇਥੋਂ ਇਹ ਆਂਡੇ ਮੰਗਵਾਲਵਾਂ ਜਿਵੇਂ ਹੀ ਔਰਤ ਵੱਲੋਂ ਆਂਡੇ ਮੰਗਵਾਏ ਗਏ ਤਾਂ ਉਸਦੇ ਅਕਾਊਂਟ ਵਿੱਚੋਂ ਇਹ ਪੈਸੇ ਉੱਡ ਗਏ l ਫਿਲਹਾਲ ਇਸ ਔਰਤ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।