BREAKING NEWS
Search

ਇੰਡੀਆ ਲਈ ਅੰਤਰਾਸ਼ਟਰੀ ਫਲਾਈਟਾਂ ਦੇ ਬਾਰੇ ਚ ਹੁਣ ਹੋ ਗਿਆ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਦੇਸ਼ ਅੰਦਰ ਫੈਲੀ ਕਰੋਨਾ ਦੇ ਸਮੇਂ ਤੋਂ ਹੀ ਹਵਾਈ ਆਵਾਜਾਈ ਉਤੇ ਰੋਕ ਲਗਾ ਦਿੱਤੀ ਗਈ ਸੀ, ਤਾਂ ਜੋ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਸਭ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਤੇ ਸੁਰੱਖਿਆ ਵਧਾਉਂਦੇ ਹੋਏ, ਉਡਾਨਾਂ ਨੂੰ ਬੰਦ ਕਰ ਦਿੱਤਾ ਸੀ। ਤਾਂ ਜੋ ਦੂਸਰੀ ਜਗ੍ਹਾ ਤੋਂ ਆਉਣ ਵਾਲੇ ਯਾਤਰੀਆਂ ਨਾਲ ਕਰੋਨਾ ਕੇਸਾਂ ਵਿੱਚ ਵਾਧਾ ਨਾ ਹੋ ਸਕੇ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਪਹਿਲਾ ਘਰੇਲੂ ਉਡਾਨਾਂ ਨੂੰ ਸ਼ੁਰੂ ਕੀਤਾ ਗਿਆ। ਤੇ ਫਿਰ ਅੰਤਰਰਾਸ਼ਟਰੀ ਕੁਝ ਉਡਾਨਾਂ ਹੀ ਐਮਰਜੈਂਸੀ ਲਈ ਸ਼ੁਰੂ ਕੀਤੀਆਂ ਗਈਆਂ।

ਪਰ ਕਰੋਨਾ ਦੇ ਸਮੇਂ ਯਾਤਰੀਆਂ ਦੀ ਗਿਣਤੀ ਵਿਚ ਵੀ ਭਾਰੀ ਕਮੀ ਦਰਜ ਕੀਤੀ ਗਈ। ਉਡਾਣਾ ਬੰਦ ਹੋਣ ਕਾਰਨ ਬਹੁਤ ਸਾਰੇ ਯਾਤਰੀ ਦੂਸਰੀ ਜਗ੍ਹਾ ਤੇ ਫਸ ਗਏ ਸਨ। ਜਿਸ ਕਾਰਨ ਸੀਮਤ ਉਡਾਨਾਂ ਨੂੰ ਹੀ ਮਨਜ਼ੂਰੀ ਦਿੱਤੀ ਗਈ ਸੀ। ਹੁਣ ਇੰਡੀਆ ਲਈ ਅੰਤਰਰਾਸ਼ਟਰੀ ਫਲਾਈਟ ਦੇ ਬਾਰੇ ਇਕ ਵੱਡਾ ਐਲਾਨ ਹੋਇਆ ਹੈ। ਭਾਰਤ ਅਤੇ ਰੂਸ ਵਿਚਕਾਰ ਹੋਏ ਏਅਰ ਬੱਬਲ ਸਮਝੌਤੇ ਦੇ ਤਹਿਤ 12 ਫਰਵਰੀ ਤੋਂ ਦੋਹਾਂ ਮੁਲਕਾਂ ਦਰਮਿਆਨ ਉਡਾਣ ਸ਼ੁਰੂ ਮੁੜ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਸਾਲ ਮਈ 2020 ਤੋਂ ਭਾਰਤ ਨੇ 24 ਮੁਲਕਾਂ ਨਾਲ ਵਿਸ਼ੇਸ਼ ਹਵਾਈ ਯਾਤਰਾ ਸ਼ੁਰੂ ਕੀਤੀ ਸੀ। ਜਿਨ੍ਹਾਂ ਯੂ.ਏ.ਈ. , ਕੈਨੇਡਾ , ਅਮਰੀਕਾ, ਅਫਗਾਨਿਸਤਾਨ , ਕੀਨੀਆ, ਜਾਪਾਨ,ਇਰਾਕ , ਫਰਾਂਸ,ਬਹਿਰੀਨ, ਜਰਮਨੀ, ਭੂਟਾਨ, ਆਦਿ ਸ਼ਾਮਲ ਹਨ।

ਭਾਰਤ ਤੇ ਰੂਸ ਵਿਚਕਾਰ ਹੋਏ ਸਮਝੋਤੇ ਦੀਆਂ ਸ਼ਰਤਾਂ ਅਨੁਸਾਰ ਵਿਸ਼ੇਸ਼ ਕੌਮਾਂਤਰੀ ਉਡਾਣਾਂ ਨੂੰ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ। ਰੂਸ ਵਿੱਚ ਫਸੇ ਹੋਏ ਭਾਰਤੀਆਂ ਨੇਪਾਲੀ ਅਤੇ ਭੂਟਾਨ ਦੇ ਨਾਗਰਿਕਾਂ ਨੂੰ,ਓ ਸੀ ਆਈ ਅਤੇ ਪੀ ਆਈ ਓ ਕਾਰਡ ਧਾਰਕਾਂ ਅਤੇ ਸੈਰ ਸਪਾਟਾ ਨੂੰ ਛੱਡ ਕੇ ਹੋਰ ਕਿਸੇ ਵੀ ਕੰਮ ਲਈ ਭਾਰਤ ਆਉਣਾ ਚਾਹੁੰਦੇ ਹਨ,ਉਨ੍ਹਾਂ ਲੋਕਾਂ ਨੂੰ ਭਾਰਤ ਯਾਤਰਾ ਦੀ ਇਜਾਜ਼ਤ ਦਿੱਤੀ ਜਾਵੇਗੀ।

ਸੈਰ ਸਪਾਟੇ ਦੇ ਮਕਸਦ ਨਾਲ ਅਜੇ ਨਾਗਰਿਕਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜੋ ਲੋਕ ਕਰੋਨਾ ਸਮੇਂ ਭਾਰਤ ਵਿੱਚ ਫਸ ਗਏ ਸਨ ਜਿਨ੍ਹਾਂ ਕੋਲ ਰੂਸ ਦਾ ਵੈਲਿਡ ਵੀਜ਼ਾ ਹੈ, ਉਹ ਭਾਰਤ, ਨੇਪਾਲ, ਤੇ ਭੂਟਾਨ ਦੇ ਨਾਗਰਿਕ ਹੀ ਰੂਸ ਦੀ ਯਾਤਰਾ ਕਰ ਸਕਦੇ ਹਨ। ਰੂਸੀ ਦੂਤਘਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਰੂਸ ਅਤੇ ਭਾਰਤ ਨੇ 12 ਫਰਵਰੀ 2021 ਨੂੰ ਵਿਸ਼ੇਸ਼ ਹਵਾਈ ਯਾਤਰਾ ਸਮਝੌਤਾ ਲਾਗੂ ਕਰ ਦਿੱਤਾ ਹੈ।