ਆਈ ਤਾਜਾ ਵੱਡੀ ਖਬਰ

ਕਰੋਨਾ ਦੇ ਚਲਦੇ ਹੋਏ ਜਿੱਥੇ ਬਹੁਤ ਸਾਰੇ ਕਾਰੋਬਾਰ ਬੰਦ ਹੋ ਗਏ ਹਨ ਅਤੇ ਲੋਕਾਂ ਨੂੰ ਭਾਰੀ ਆਰਥਿਕ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਅਜਿਹੇ ਕਾਰਨਾਮੇ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀਆਂ ਹਨ। ਪਿਛਲੇ ਸਾਲ ਕਰੋਨਾ ਦੇ ਚਲਦੇ ਹੋਏ ਸਰਕਾਰ ਵੱਲੋਂ ਮਾਰਚ ਵਿੱਚ ਤਾਲਾਬੰਦੀ ਕਰ ਦਿੱਤੀ ਗਈ ਸੀ। ਜਿਸ ਕਾਰਨ ਲੋਕਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਕਾਰੋਬਾਰੀਆਂ ਅਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ, ਜਿਸ ਨਾਲ ਦੇਸ਼ ਦੇ ਹਾਲਾਤ ਖਰਾਬ ਹੋ ਸਕਦੇ ਹਨ।

ਜਿਸ ਨਾਲ ਬਹੁਤ ਸਾਰੀਆਂ ਘਟਨਾਵਾਂ ਵਾਪਰਨ ਦੇ ਵੀ ਹਾਲਾਤ ਬਣ ਜਾਂਦੇ ਹਨ। ਹੁਣ ਇੰਡੀਆ ਦੀ ਬੀੜੀ ਬਣਾਉਣ ਵਾਲੀ ਕੰਪਨੀ ਨੇ ਕੀਤੀ ਅਜਿਹੀ ਕਰਤੂਤ,ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਤੇ ਐਸਜੀਪੀਸੀ ਵੱਲੋਂ ਨੋਟਿਸ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤਾਮਿਲਨਾਡੂ ਦੇ ਵੈਲੋਰ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਬੀੜੀ ਫੈਕਟਰੀ ਵੱਲੋਂ ਆਪਣੀ ਫੈਕਟਰੀ ਵਿੱਚ ਕੰਮ ਕਰਦੇ ਸਮੇਂ ਬੀੜੀ ਦੇ ਬੰਡਲ ਉਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਮਾਮਲੇ ਦਾ ਪਤਾ ਲੱਗਣ ਤੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਹ ਕਿਸੇ ਸ਼ਰਾਰਤੀ ਦਿਮਾਗ ਦੀ ਸੋਚੀ ਸਮਝੀ ਚਾਲ ਲੱਗ ਰਹੀ ਹੈ। ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਹੈ। ਉਥੇ ਹੀ ਉਨ੍ਹਾਂ ਕਿਹਾ ਕਿ ਬੀੜੀ ਦੇ ਬੰਡਲ ਉਤੇ ਗੁਰੂ ਸਾਹਿਬ ਦੀ ਤਸਵੀਰ ਲਗਾਉਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜਿਸ ਬਾਰੇ ਪੁੱਛ-ਪੜਤਾਲ ਕਰਨੀ ਚਾਹੀਦੀ ਹੈ।

ਇਸ ਮਾਮਲੇ ਤੇ ਕਾਰਵਾਈ ਕਰਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੈਕਟਰੀ ਨੂੰ ਇੱਕ ਪੱਤਰ ਲਿਖ ਕੇ ਤਸਵੀਰ ਹਟਾਉਣ ਅਤੇ ਮੁਆਫੀ ਮੰਗਣ ਲਈ ਆਖਿਆ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਇਕ ਬੇਹੱਦ ਦੁਖਦਾਈ ਘਟਨਾ ਹੈ ਕੇ ਗੁਰੂ ਸਾਹਿਬ ਦੀ ਤਸਵੀਰ ਨੂੰ ਵਰਜਿਤ ਬੀੜੀ ਦੇ ਪੈਕਟ ਤੇ ਵਰਤਿਆ ਗਿਆ ਹੈ। ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਅਜਿਹੀ ਘਟੀਆ ਹਰਕਤ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਜਿਸ ਕਾਰਨ ਲੋਕਾਂ ਵਿੱਚ ਰੋਸ ਵੇਖਿਆ ਜਾ ਰਿਹਾ ਹੈ।

Home  ਤਾਜਾ ਖ਼ਬਰਾਂ  ਇੰਡੀਆ ਦੀ ਬੀੜੀ ਬਣਾਉਣ ਵਾਲੀ ਕੰਪਨੀ ਨੇ ਕੀਤੀ ਅਜਿਹੀ ਕਰਤੂਤ ਕੇ ਲੋਕਾਂ ਚ ਭਾਰੀ ਰੋਸ -SGPC ਨੇ ਲਿਆ ਨੋਟਿਸ
                                                      
                              ਤਾਜਾ ਖ਼ਬਰਾਂ                               
                              ਇੰਡੀਆ ਦੀ ਬੀੜੀ ਬਣਾਉਣ ਵਾਲੀ ਕੰਪਨੀ ਨੇ ਕੀਤੀ ਅਜਿਹੀ ਕਰਤੂਤ ਕੇ ਲੋਕਾਂ ਚ ਭਾਰੀ ਰੋਸ -SGPC ਨੇ ਲਿਆ ਨੋਟਿਸ
                                       
                            
                                                                   
                                    Previous Postਪੰਜਾਬੀ ਸੰਗੀਤ ਜਗਤ ਨੂੰ ਲੱਗਾ ਵੱਡਾ ਝੱਟਕਾ ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ , ਛਾਇਆ ਸੋਗ
                                                                
                                
                                                                    
                                    Next Postਹੁਣ ਪੰਜਾਬ ਚ 1 ਜੂਨ ਤੋਂ ਹੋ ਸਕੇਗਾ ਇਹ ਕੰਮ – ਆਈ ਵੱਡੀ ਚੰਗੀ ਖਬਰ
                                                                
                            
               
                            
                                                                            
                                                                                                                                            
                                    
                                    
                                    



