ਇੰਡੀਆ ਦਾ ਇਹ ਬੰਦਾ ਹਰ ਰੋਜ ਕਰ ਰਿਹਾ 22 ਕਰੋੜ ਰੁਪਏ ਦਾਨ

ਇਹ ਬੰਦਾ ਹਰ ਰੋਜ ਕਰ ਰਿਹਾ 22 ਕਰੋੜ ਰੁਪਏ ਦਾਨ

ਇਨਸਾਨ ਵੱਲੋਂ ਕੀਤੀ ਗਈ ਕਮਾਈ ਵਿਚੋਂ ਜਦੋਂ ਉਹ ਕੁਝ ਹਿੱਸਾ ਨੇਕੀ ਦੇ ਕੰਮਾਂ ਵਿੱਚ ਲਗਾਉਂਦਾ ਹੈ ਤਾਂ ਇਨਸਾਨ ਦੀ ਰੂਹ ਨੂੰ ਬੜਾ ਸਕੂਨ ਮਿਲਦਾ ਹੈ। ਦਾਨ ਪੁੰਨ ਕਰਨ ਵਾਸਤੇ ਜ਼ਿਆਦਾ ਆਮਦਨੀ ਦਾ ਹੋਣਾ ਜ਼ਰੂਰੀ ਨਹੀਂ ਹੁੰਦਾ, ਬਸ ਦਾਨ ਕਰਨ ਵਾਸਤੇ ਤੁਹਾਡੇ ਮਨ ਦਾ ਇਸ ਬਾਰੇ ਤਿਆਰ ਹੋਣਾ ਲਾਜ਼ਮੀ ਹੋਣਾ ਚਾਹੀਦਾ ਹੈ। ਦੁਨੀਆਂ ਦੇ ਵਿੱਚ ਬਹੁਤ ਸਾਰੇ ਅਮੀਰ ਲੋਕ ਹਨ ਜੋ ਕਰੋੜਾਂ ਦੀ ਕਮਾਈ ਕਰਨ ਦੇ ਨਾਲ ਦਾਨ ਪੁੰਨ ਵੀ ਕਰਦੇ ਹਨ।

ਅਜਿਹੇ ਵਿੱਚ ਇਹ ਭਾਰਤ ਦੇ ਰਹਿਣ ਵਾਲੇ ਇੱਕ ਖਾਸ ਸ਼ਖਸ ਨੇ ਦਾਨੀ ਸੱਜਣਾ ਦੀ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਇਹ ਇਨਸਾਨ ਕੋਈ ਹੋਰ ਨਹੀਂ ਸਗੋਂ ਦਿੱਗਜ ਸੂਚਨਾ ਤਕਨੀਕ ਕੰਪਨੀ ਵਿਪਰੋ ਦੇ ਸੰਸਥਾਪਕ ਅਜ਼ੀਮ ਪ੍ਰੇਮਜੀ ਹਨ। ਇਸ ਕੰਮ ਲਈ ਪ੍ਰੇਮਜੀ ਇੱਕ ਦਿਨ ਦੇ ਵਿੱਚ 22 ਕਰੋੜ ਰੁਪਿਆ ਦਾਨ ਕਰ ਦਿੰਦੇ ਹਨ। ਇਸੇ ਸਾਲ 2020 ਦੇ ਵਿੱਚ ਤਕਰੀਬਨ 22 ਕਰੋੜ ਹਰ ਦਿਨ ਦਾਨ ਕਰਕੇ 7,904 ਕਰੋੜ ਰੁਪਏ ਦਾਨ ਕਰਨ ਵਾਲੇ ਦੇਸ਼ ਦੇ ਸਭ ਤੋਂ ਵੱਡੇ ਦਾਨੀ ਸੱਜਣ ਬਣ ਗਏ ਹਨ।

ਦਾਨੀਆਂ ਦੀ ਇਸ ਸੂਚੀ ਵਿੱਚ ਉਨ੍ਹਾਂ ਨੇ ਭਾਰਤ ਦੇ ਨਾਮਚੀਨ ਉਦਯੋਗਪਤੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਸੂਚੀ ਦੇ ਵਿੱਚ ਪ੍ਰੇਮਜੀ ਤੋਂ ਬਾਅਦ ਦੂਜਾ ਨੰਬਰ ਆਉਂਦਾ ਹੈ ਸ਼ਿਵ ਨਾਡਰ ਦਾ ਜੋ ਕਿ ਐਚਸੀਐਲ ਤਕਨਾਲੋਜੀ ਦੇ ਮਾਲਕ ਹਨ। ਜਿਨ੍ਹਾਂ ਨੇ ਇਸ ਵਰ੍ਹੇ ਵਿੱਚ ਹੁਣ ਤੱਕ 795 ਕਰੋੜ ਰੁਪਏ ਦਾਨ ਵਜੋਂ ਦਿੱਤੇ ਹਨ। ਇਸ ਸੂਚੀ ਵਿੱਚ ਤੀਜੇ ਨੰਬਰ ‘ਤੇ ਭਾਰਤ ਦੇ ਸਭ ਤੋਂ ਅਮੀਰ ਇਨਸਾਨ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਆਪਣਾ ਕਬਜ਼ਾ ਜਮਾਇਆ ਹੋਇਆ ਹੈ।

ਇਸ ਸਾਲ ਵਿੱਚ ਉਨ੍ਹਾਂ ਨੇ 458 ਕਰੋੜ ਰੁਪਏ ਦਾਨ ਕੀਤੇ ਹਨ ਜੋ ਕਿ ਪਿਛਲੇ ਸਾਲ ਦੌਰਾਨ ਦਾਨ ਕੀਤੇ ਗਏ ਰਾਸ਼ੀ ਨਾਲੋਂ 56 ਕਰੋੜ ਵੱਧ ਹਨ। ਦਾਨੀ ਸੱਜਣਾ ਦੀ ਇਸ ਸੂਚੀ ਦੇ ਵਿੱਚ ਚੌਥੇ ਨੰਬਰ ‘ਤੇ ਹੈ ਅਦਿੱਤਿਆ ਬਿਰਲਾ ਗਰੁੱਪ ਦੇ ਕੁਮਾਰ ਮੰਗਲਮ ਬਿਰਲਾ ਦਾ ਨਾਮ ਅਤੇ ਪੰਜਵੇਂ ਨੰਬਰ ‘ਤੇ ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਦਾ ਨਾਮ ਸਾਹਮਣੇ ਆਉਂਦਾ ਹੈ। ਅਜ਼ੀਮ ਪ੍ਰੇਮਜੀ ਨੇ ਸਾਲ 2018-19 ਵਿੱਚ ਮਹਿਜ਼ 426 ਕਰੋੜ ਰੁਪਏ ਦਾਨ ਕੀਤੇ ਸਨ। ਪਰ 2018 ਤੋਂ ਲੈ ਕੇ ਹੁਣ ਤੱਕ ਦਾਨ ਰਾਸ਼ੀ ਨੂੰ ਪ੍ਰੇਮਜੀ ਵੱਲੋਂ 7,478 ਕਰੋੜ ਰੁਪਏ ਵਧਾ ਕੇ 7,904 ਕਰੋੜ ਕਰ ਦਿੱਤਾ ਗਿਆ ਹੈ।