ਇੰਡੀਆ ਚ ਵੈਕਸੀਨ ਦੀ ਤਿਆਰੀਆਂ ਸ਼ੁਰੂ ਆਈ ਇਹ ਵੱਡੀ ਖੁਸ਼ੀ ਦੀ ਖਬਰ ,ਇਹ ਦਸਤਾਵੇਜ਼ ਚਾਹੀਦੇ ਨੇ ਜ਼ਰੂਰੀ

1052

ਇਹ ਦਸਤਾਵੇਜ਼ ਚਾਹੀਦੇ ਨੇ ਜ਼ਰੂਰੀ

ਜਿਸ ਸਮੇਂ ਤੋਂ ਵਿਸ਼ਵ ਵਿੱਚ ਕਰੋਨਾ ਮਹਾਂਮਾਰੀ ਦਾ ਪ੍ਰਸਾਰ ਹੋਇਆ ਹੈ। ਇਸ ਨੇ ਪੂਰੇ ਵਿਸ਼ਵ ਵਿੱਚ ਤਬਾਹੀ ਮਚਾ ਕੇ ਰੱਖੀ ਹੋਈ ਹੈ। ਇਸ ਮਹਾਮਾਰੀ ਦੀ ਰੋਕਥਾਮ ਲਈ ਪੂਰੀ ਦੁਨੀਆ ਵੈਕਸੀਨ ਦੀ ਖੋਜ ਵਿਚ ਲੱਗੀ ਹੋਈ ਹੈ। ਸਭ ਦੇਸ਼ਾਂ ਵੱਲੋਂ ਇਸ ਦੌੜ ਵਿਚ ਤੇਜੀ ਕੀਤੀ ਜਾ ਰਹੀ ਹੈ। ਪਰ ਹੁਣ ਭਾਰਤ ਵਿੱਚ ਖਬਰ ਆਈ ਹੈ ਕਿ ਉਸ ਨੇ ਵੈਕਸੀਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ । ਜਿਸ ਲਈ ਕੁਝ ਜ਼ਰੂਰੀ ਦਸਤਾਵੇਜ਼ ਚਾਹੀਦੇ ਹਨ। ਕਰੋਨਾ ਮਾਹਵਾਰੀ ਦੇ ਖਿਲਾਫ ਦੁਨੀਆ ਵਿੱਚ ਫਿਲਹਾਲ ਕੋਈ ਵੀ ਟੀਕਾ ਵਿਕਸਿਤ ਨਹੀਂ ਹੋ ਸਕਿਆ ਹੈ। ਬਹੁਤ ਸਾਰੇ ਦੇਸ਼ਾਂ ਵੱਲੋਂ ਇਸ ਵੈਕਸੀਨ ਦੇ ਉੱਪਰ ਟਰਾਇਲ ਕੀਤੇ ਜਾ ਰਹੇ ਹਨ।

ਭਾਰਤ ਵਿੱਚ ਸੂਤਰਾਂ ਨੇ ਦੱਸਿਆ ਕਿ ਸਰਕਾਰੀ ਟੀਕਾਕਰਨ ਲਈ ਭਾਰਤ ਵਿੱਚ ਵੱਡੇ ਪੱਧਰ ਤੇ ਤਿਆਰੀਆਂ ਕਰ ਲਈਆਂ ਹਨ। ਜਿਸ ਵਿਚ ਇਹ ਵੇਖਿਆ ਜਾ ਰਿਹਾ ਹੈ ਕਿ ਕਿਸ ਜਗ੍ਹਾ ਦੇ ਉੱਪਰ ਲੋਕਾਂ ਨੂੰ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਵੈਕਸੀਨ ਦਿੱਤੀ ਜਾਵੇਗੀ।ਸਿਹਤ ਮੰਤਰਾਲੇ ਦੇ ਮੌਜੂਦਾ ਡਿਜੀਟਲ ਪਲੇਟਫਾਰਮ ਈਰਵਿਨ ਵਿਚ ਕਰੋਨਾ ਟੀਕਾਕਰਨ ਮੁਹਿੰਮ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਬਦਲਾਅ ਕੀਤਾ ਗਿਆ ਹੈ। ਲਾਭਪਾਤਰੀਆਂ ਨੂੰ ਐਸਐਮਐਸ ਜ਼ਰੀਏ ਟੀਕਾ ਲਗਾਉਣ ਲਈ ਸਮਾਂ ਤੇ ਬੂਥ ਦੀ ਜਾਣਕਾਰੀ ਦਿੱਤੀ ਜਾਵੇਗੀ।

ਟੀਕਾਕਰਨ ਲਈ ਸਿਹਤ ਕੇਂਦਰਾਂ ਦੇ ਨਾਲ ਹੀ ਆਂਗਨਵਾੜੀ ਕੇਂਦਰ ,ਸਕੂਲਾਂ ਪੰਚਾਇਤ ,ਭਵਨ ਅਤੇ ਇਸ ਤਰ੍ਹਾਂ ਹੋਰ ਕੰਪਲੈਕਸ ਦੀ ਵੀ ਵਰਤੋਂ ਕੀਤੀ ਜਾਵੇਗੀ। ਟੀਕਾ ਕਰਨ ਲਈ ਲਾਭਪਾਤਰੀਆਂ ਨੂੰ ਇੱਕ ਕਿਊਆਰ ਕੋਡ ਜਾਰੀ ਕਰਨਗੇ। ਇਸ ਦੇ ਜ਼ਰੀਏ ਉਹਨਾਂ ਦੀ ਪੂਰੀ ਜਾਣਕਾਰੀ ਵੀ ਰੱਖੀਂ ਜਾਵੇਗੀ ਤਾਂ ਜੋ ਲੋੜ ਪੈਣ ਤੇ ਉਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਜਾ ਸਕੇ। ਬਹੁਤ ਵਿਚਾਰ ਚਰਚਾ ਤੋਂ ਬਾਅਦ ਇਸ ਮੁਹਿੰਮ ਸਬੰਧੀ ਖਾਕਾ ਤਿਆਰ ਕਰ ਲਿਆ ਗਿਆ ਹੈ।

ਜਿਸ ਵਿੱਚ ਸਰਕਾਰ ਵੱਲੋਂ ਅਜਿਹੇ ਭਵਨਾ ਦੀ ਪਛਾਣ ਕੀਤੀ ਜਾਵੇਗੀ ,ਜਿਸ ਦਾ ਵਿਸ਼ੇਸ਼ ਪ੍ਰਬੰਧ ਟੀਕਾਕਰਨ ਮੁਹਿੰਮ ਲਈ ਇਸ ਬੂਥ ਵਜੋ ਇਸਤੇਮਾਲ ਕੀਤਾ ਜਾ ਸਕੇ। ਟੀਕਾ ਮੁਹਈਆ ਹੋਣ ਤੇ ਉਸ ਦੀ ਵੰਡ ਅਤੇ ਸਪਲਾਈ ਲਈ ਯੂ ਆਈ ਪੀ ਦੀਆਂ ਪ੍ਰਕਿਰਿਆਵਾਂ, ਤਕਨੀਕ , ਤੇ ਨੈਟਵਰਕ ਦਾ ਇਸਤੇਮਾਲ ਕੀਤਾ ਜਾਵੇਗਾ। ਕੇਂਦਰ ਸਰਕਾਰ ਸਿੱਧਾ ਕੰਪਨੀਆਂ ਤੋਂ ਟੀਕਾ ਖਰੀਦੇਗੀ। ਫਿਰ ਕੇਂਦਰ ਵੱਲੋਂ ਹੀ ਸਭ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਮੁਹਈਆ ਕਰਵਾਏ ਜਾਣਗੇ।

ਸਭ ਤੋਂ ਪਹਿਲਾਂ ਅਜਿਹੇ ਲਾਭਪਾਤਰੀਆਂ ਨੂੰ ਟੀਕੇ ਲਗਾਏ ਜਾਣਗੇ ।ਜਿਨ੍ਹਾਂ ਵਿੱਚ ਸਿਹਤ ਵਿਭਾਗ ਮੁਲਾਜ਼ਮ, ਨਗਰ ਨਿਗਮ ਨਾਲ ਜੁੜੇ ਮੁਲਾਜ਼ਮ, ਪੁਲਿਸ ਮੁਲਾਜਮ, ਬਜ਼ੁਰਗ ਤੇ ਗੰਭੀਰ ਬੀਮਾਰੀਆਂ ਤੋਂ ਪੀੜਤ ਲੋਕ ਸ਼ਾਮਲ ਹੋਣਗੇ। ਅਧਾਰ ਕਾਰਡ ਦਾ ਦਸਤਾਵੇਜ ਜਰੂਰੀ ਚਾਹੀਦਾ ਹੋਵੇਗਾ ਕਿਸੇ ਵੀ ਵਿਅਕਤੀ ਨੂੰ ਦੋਬਾਰਾ ਟੀਕਾ ਨਾ ਲੱਗ ਜਾਵੇ। ਇਸ ਲਈ ਆਧਾਰ ਕਾਰਡ ਨਾਲ ਜੋੜਿਆ ਜਾਵੇਗਾ।