ਇੰਗਲੈਂਡ ਜਾਣ ਵਾਲਿਆਂ ਲਈ ਆਈ ਵੱਡੀ ਖਬਰ ਹੋਇਆ ਇਹ ਐਲਾਨ, ਲੋਕਾਂ ਚ ਖੁਸ਼ੀ

ਆਈ ਤਾਜਾ ਵੱਡੀ ਖਬਰ

ਕਰੋਨਾ ਦਾ ਸਭ ਤੋਂ ਜਿਆਦਾ ਅਸਰ ਹਵਾਈ ਆਵਾਜਾਈ ਉਪਰ ਪਿਆ ਹੈ। ਜਿਸ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਆਰਥਿਕ ਮੰ- ਦੀ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੇ ਯਾਤਰੀ ਕਰੋਨਾ ਦੇ ਚਲਦੇ ਹੋਏ ਦੂਜੇ ਦੇਸ਼ਾ ਵਿੱਚ ਫਸ ਗਏ ਸਨ। ਉਡਾਣਾਂ ਦੀ ਸ਼ੁਰੂਆਤ ਹੋਣ ਤੇ ਯਾਤਰੀਆਂ ਨੇ ਮੁੜ ਆਪਣੀ ਮੰਜ਼ਲ ਵਲ ਜਾਣਾ ਸ਼ੁਰੂ ਕਰ ਦਿੱਤਾ। ਕਰੋਨਾ ਨੂੰ ਦੇਖਦੇ ਹੋਏ ਹਵਾਈ ਅੱਡਿਆਂ ਤੇ ਮਰੀਜਾਂ ਦੀ ਜਾਂਚ ਕੀਤੀ ਜਾ ਰਹੀ ਹੈ ।

ਉਥੇ ਹੀ ਉਨ੍ਹਾਂ ਦੇ ਇਕਾਂਤ ਵਾਸ ਦੀ ਸਮਾਂ ਸੀਮਾ ਵਿੱਚ ਵੀ ਬਹੁਤ ਸਾਰੇ ਦੇਸ਼ਾਂ ਵੱਲੋਂ ਬਦਲਾਵ ਕੀਤਾ ਜਾ ਰਿਹਾ ਹੈ। ਉੱਥੇ ਹੀ ਹੁਣ ਇੰਗਲੈਂਡ ਜਾਣ ਵਾਲਿਆਂ ਲਈ ਖਬਰ ਸਾਹਮਣੇ ਆਈ ਹੈ। ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਟੇਨ ਵਿਚ ਜਿੱਥੇ ਕੋਵਿਡ 19 ਨੂੰ ਵੇਖਦੇ ਹੋਏ ਬ੍ਰਿਟੇਨ ਵਿਚ ਆਉਣ ਵਾਲੇ ਯਾਤਰੀਆਂ ਨੂੰ ਦੋ ਹਫਤੇ ਇਕਾਂਤ ਵਾਸ ਵਿਚ ਰੱਖਿਆ ਜਾ ਰਿਹਾ ਸੀ। ਉਸ ਵਿੱਚ ਹੁਣ ਬ੍ਰਿਟੇਨ ਸਰਕਾਰ ਵੱਲੋਂ ਬਦਲਾਅ ਕੀਤਾ ਗਿਆ ਹੈ। ਦੋ ਹਫ਼ਤੇ ਦੇ ਸਮੇਂ ਨੂੰ ਬਦਲ ਕੇ ਪੰਜ ਦਿਨ ਦਾ ਕਰ ਦਿੱਤਾ ਗਿਆ ਹੈ। ਜਿਸ ਨਾਲ ਯਾਤਰੀ ਕਾਫੀ ਖੁਸ਼ ਹਨ। ਬ੍ਰਿਟੇਨ ਜਿਨ੍ਹਾਂ ਦੇਸ਼ਾਂ ਨੂੰ ਅਸੁਰੱਖਿਅਤ ਮੰਨਦਾ ਹੈ ।

ਉਥੋਂ ਆਉਣ ਵਾਲੇ ਯਾਤਰੀਆਂ ਨੂੰ ਇਸ ਫੈਸਲੇ ਨਾਲ ਬਹੁਤ ਰਾਹਤ ਮਹਿਸੂਸ ਹੋਈ ਹੈ। ਪਰ ਉਹਨਾਂ ਯਾਤਰੀਆਂ ਕੋਲ ਯਾਤਰਾ ਕਰਨ ਤੋਂ ਪਹਿਲਾਂ ਕਰਵਾਏ ਗਏ ਕਰੋਨਾ ਟੈਸਟ ਦੀ ਰਿਪੋਰਟ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਬ੍ਰਿਟੇਨ ਆਉਣ ਵਾਲੇ ਯਾਤਰੀ ਹੁਣ ਪੰਜਵੇਂ ਦਿਨ ਹੀ ਆਪਣਾ ਕਰੋਨਾ ਦਾ ਟੈਸਟ ਕਰਵਾ ਕੇ ਆਪਣੇ ਕੰਮ ਤੇ ਜਾ ਸਕਦੇ ਹਨ। ਇਹ ਟੈਸਟ ਉਹ ਨਿੱਜੀ ਲੈਬੋਰੇਟਰੀ ਤੋਂ ਵੀ ਕਰਵਾ ਸਕਦੇ ਹਨ। ਜਿਸ ਵਿੱਚ ਇਸ ਟੈਸਟ ਦੀ ਕੀਮਤ 100 ਪੌਂਡ ਹੋਵੇਗੀ।

ਉਥੇ ਹੀ ਬ੍ਰਿਟੇਨ ਦੇ ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ੈਪਸ ਨੇ ਕਿਹਾ ਹੈ ਕਿ ਸਾਡੀ ਨਵੀਂ ਰਣਨੀਤੀ ਯਾਤਰੀਆਂ ਨੂੰ ਹੋਰ ਬਿਹਤਰ ਤਰੀਕੇ ਨਾਲ ਯਾਤਰਾ ਕਰਨ ਦੀ ਇਜ਼ਾਜ਼ਤ ਦੇਵੇਗੀ । ਸਭ ਦੇਸ ਫਿਰ ਤੋਂ ਆਪਣੀ ਅਰਥ-ਵਿਵਸਥਾ ਨੂੰ ਪੈਰਾਂ ਸਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਰੋਨਾ ਟੈਸਟ ਕਰਵਾਉਣ ਤੇ ਰਿਪੋਰਟ 48 ਘੰਟੇ ਵਿੱਚ ਪ੍ਰਾਪਤ ਹੁੰਦੀ ਹੈ,ਪਰ ਕੁਝ ਉਸ ਦਿਨ ਵੀ ਪ੍ਰਾਪਤ ਹੋ ਜਾਂਦੀਆਂ ਹਨ।

ਯਾਤਰਾ ਵਿੱਚ ਕੀਤਾ ਗਿਆ ਇਹ ਬਦਲਾਅ ਇੰਗਲੈਂਡ ਦੇ ਹੋਰ ਹਿੱਸਿਆਂ ਉੱਤਰੀ ਆਇਰਲੈਂਡ , ਵੇਲਸ ਸਕਾਟਲੈਂਡ, ਤੋਂ ਆਉਣ ਵਾਲੀਆਂ ਤੇ ਲਾਗੂ ਨਹੀਂ ਹੋਵੇਗਾ। ਉਹਨਾਂ ਨੂੰ ਪਹਿਲਾਂ ਵਾਂਗ ਹੀ 14 ਦਿਨ ਇਕਾਂਤ ਵਾਸ ਵਿਚ ਰਹਿਣਾ ਹੋਵੇਗਾ। ਇਸ ਖਬਰ ਨਾਲ ਯਾਤਰੀਆਂ ਨੂੰ ਬਹੁਤ ਜਿਆਦਾ ਰਾਹਤ ਮਹਿਸੂਸ ਹੋਈ ਹੈ।