ਇਹ ਸ਼ਹਿਰ ਵੰਡਿਆ ਹੈ 2 ਮੁਲਕਾਂ ਚ , ਕੁਝ ਘਰ ਵੀ ਹਨ ਦੋਨੋ ਪਾਸੇ ਅੱਧਾ ਇਧਰ-ਅੱਧਾ ਉਧਰ

ਆਈ ਤਾਜਾ ਵੱਡੀ ਖਬਰ 

ਹਰ ਇੱਕ ਦੇਸ਼ ਦੇ ਵਿੱਚ ਆਪਣੇ ਕਾਇਦੇ ਤੇ ਕਾਨੂੰਨ ਹੁੰਦੇ ਹਨ, ਜਿਨਾਂ ਮੁਤਾਬਕ ਲੋਕ ਉਸ ਦੇਸ਼ ਦੇ ਵਿੱਚ ਨਿਵਾਸ ਕਰਦੇ ਹਨ l ਦੂਜੇ ਪਾਸੇ ਦੁਨੀਆਂ ਭਰ ਦੇ ਵੇਖੋ ਵੱਖਰੇ ਦੇਸ਼ਾਂ ਦੀ ਸੁਰੱਖਿਆ ਦੇ ਲਈ ਪੁਖਤਾ ਪ੍ਰਬੰਧ ਕੀਤੇ ਹੁੰਦੇ ਹਨ l ਹਰ ਇੱਕ ਦੇਸ਼ ਦੀ ਆਪਣੀ ਬਾਉਂਡਰੀ ਤੇ ਇਕ ਸੀਮਾ ਰੇਖਾ ਹੁੰਦੀ ਹੈ। ਸੀਮਾ ‘ਤੇ ਫੌਜ ਤਾਇਨਾਤ ਹੁੰਦੀ ਹੈ, ਜੋ ਦੇਸ਼ ਦੇ ਲੋਕਾਂ ਦੀ ਸੁਰੱਖਿਆ ਕਰਦੀ ਹੈ, ਜਿੱਥੇ ਫੌਜੀਆਂ ਦੇ ਵੱਲੋਂ ਦਿਨ ਰਾਤ ਪਹਿਰਾ ਦੇ ਕੇ ਦੇਸ਼ ਵਾਸੀਆਂ ਦੀ ਸੁਰੱਖਿਆ ਕੀਤੀ ਜਾਂਦੀ ਹੈ । ਪਰ ਹੁਣ ਤੁਹਾਨੂੰ ਦੋ ਅਜਿਹੇ ਸ਼ਹਿਰਾਂ ਬਾਰੇ ਦੱਸਾਂਗੇ ਜਿਹੜੇ ਦੋ ਮੁਲਕਾਂ ਦੇ ਵਿੱਚ ਵੰਡਿਆ ਹੋਇਆ ਹੈ, ਜਿਸਦੇ ਚਰਚੇ ਵੀ ਚਾਰੇ ਪਾਸੇ ਛਿੜੇ ਹੋਏ ਹਨ।

ਦੱਸਦਿਆ ਕਿ ਯੂਰਪ ਦਾ ਇਕ ਸ਼ਹਿਰ ਅਜਿਹਾ ਹੀ ਹੈ, ਇਥੇ ਸਭ ਕੁਝ 2-2 ਹੈ। ਆਮਤੌਰ ‘ਤੇ ਕਿਸੇ ਸ਼ਹਿਰ ਨੂੰ ਸੰਭਾਲਣ ਲਈ ਇਕ ਪੁਲਿਸ ਯੂਨਿਟ ਹੁੰਦੀ ਹੈ, ਪਰ ਇਥੇ ਦੋ ਪੁਲਿਸ ਯੂਨਿਟ ਬਣਾਈ ਗਈ ਹੈ। ਪ੍ਰਾਰਥਨਾ ਲਈ ਦੋ ਵੱਡੇ ਚਰਚ ਹਨ। ਜ਼ਿਕਰ ਯੋਗ ਹੈ ਕਿ ਇਸ ਥਾਂ ਤੇ ਦੋ ਪੋਸਟ ਆਫਿਸ, 2 ਟਾਊਨ ਹਾਲ ਤੇ 2-2 ਮੇਅਰ ਵੀ। ਕੁਝ ਲੋਕਾਂ ਦੇ ਘਰ ਇਸ ਤਰ੍ਹਾਂ ਵੰਡੇ ਹੋਏ ਹਨ ਕਿ ਅੱਧਾ ਇਸ ਮੁਲਕ ਵਿਚ ਤੇ ਅੱਧਾ ਹਿੱਸਾ ਦੂਜੇ ਮੁਲਕ ਵਿਚ ਹੈ।

ਇਸ ਸ਼ਹਿਰ ਦਾ ਨਾਂ ਬਾਰਲੇ ਹੈ ਜੋ ਬੈਲਜ਼ੀਅਮ ਤੇ ਹਾਲੈਂਡ ਦੇ ਵਿਚ ਵੰਡਿਆ ਹੋਇਆ ਹੈ ਤੇ ਇਹ ਸ਼ਹਿਰ ਕਿਸੇ ਪਹੇਲੀ ਤੋਂ ਘੱਟ ਨਹੀਂ ਹੈ। ਇਸ ਦਾ ਇਕ ਹਿੱਸਾ ਨਾਸਾਊ ਨੀਦਰਲੈਂਡ ਯਾਨੀ ਹਾਲੈਂਡ ਵਿਚ ਪੈਂਦਾ ਹੈ ਤੇ ਦੂਜਾ ਹਿੱਸਾ ਬੈਲਜ਼ੀਅਮ ਵਿਚ। ਸ਼ਹਿਰ ਵਿਚ ਲਗਭਗ 8000 ਲੋਕ ਰਹਿੰਦੇ ਹਨ। ਬੈਲਜ਼ੀਅਮ ਦੇ 22 ਹਿੱਸੇ ਅਜਿਹੇ ਹਨ ਜੋ ਨੀਦਰਲੈਂਡ ਵਿਚ ਪੈਂਦੇ ਹਨ ਤੇ ਨੀਦਰਲੈਂਡ ਦੇ 7 ਹਿੱਸੇ ਬੈਲਜ਼ੀਅਮ ਵਿਚ ਪੈਂਦੇ ਹਨ।

ਦੱਸ ਦਈਏ ਕੀ ਇਸ ਜਾਣਕਾਰੀ ਦੇ ਬਾਹਰ ਆਉਣ ਤੋਂ ਬਾਅਦ ਹੁਣ ਇਸ ਤੇ ਚਰਚੇ ਚਾਰੇ ਪਾਸੇ ਛਿੜੇ ਹੋਏ ਹਨ l ਇੱਥੇ ਇਹ ਵੀ ਦੱਸ ਦਈਏ ਕਿ 1998 ‘ਚ 2 ਸ਼ਾਸਕ ਜ਼ਮੀਨ ਦੇ ਕਈ ਹਿੱਸੇ ਵੰਡਣ ‘ਤੇ ਰਾਜ਼ੀ ਹੋਏ। ਅੱਜ ਦੇ ਇਹ ਇਲਾਕੇ ਉਸੇ ਸਮਝੌਤਾ ਦਾ ਨਤੀਜਾ ਹੈ। ਇਹੀ ਵੱਡਾ ਕਾਰਨ ਹੈ ਕਿ ਇਥੇ ਸਭ ਕੁਝ ਅਜੀਬੋ ਗਰੀਬ ਵੇਖਣ ਨੂੰ ਮਿਲਦਾ ਪਿਆ ਹੈ