BREAKING NEWS
Search

ਇਹ ਮਾਤਾ 10 ਸਾਲਾਂ ਤੋਂ ਰਹਿ ਰਹੀ ਇੰਗਲੈਂਡ ਪਰ ਹੁਣ ਆਈ ਅਜਿਹੀ ਖਬਰ ਕੇ ਹਜਾਰਾਂ ਲੋਕ ਹੋ ਗਏ ਇਕੱਠੇ ਕਰ ਰਹੇ ਇਹ ਮੰਗ

ਹਜਾਰਾਂ ਲੋਕ ਹੋ ਗਏ ਇਕੱਠੇ ਕਰ ਰਹੇ ਇਹ ਮੰਗ

ਰੋਜ਼ਾਨਾ ਹੀ ਵਿਦੇਸ਼ਾਂ ਵਿੱਚੋਂ ਬਹੁਤ ਸਾਰੀਆਂ ਖ਼ਬਰਾਂ ਆਉਂਦੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਸਾਡੇ ਲਈ ਚੰਗੀਆਂ ਹੁੰਦੀਆਂ ਹਨ ਅਤੇ ਕੁਝ ਮਾੜੀਆਂ ਹੁੰਦੀਆਂ ਹਨ। ਕੁਝ ਕੁ ਖਬਰਾਂ ਤੇ ਅਜਿਹੀਆਂ ਹੁੰਦੀਆਂ ਹਨ ਜੋ ਇਕੋ ਦਮ ਚਰਚਾ ਦਾ ਵਿਸ਼ਾ ਬਣਦੀਆਂ ਹਨ ਅਤੇ ਜਿਸ ਦੇ ਸਹਿਯੋਗ ਕਰਨ ਲਈ ਲੋਕਾਂ ਦਾ ਹਜ਼ੂਮ ਇਕੱਠਾ ਹੋ ਜਾਂਦਾ ਹੈ। ਅਜਿਹੀ ਹੀ ਇੱਕ ਘਟਨਾ ਬ੍ਰਿਟੇਨ ਵਿਖੇ ਵਾਪਰੀ।

ਜਿੱਥੇ ਇੱਕ 75 ਸਾਲਾ ਬੀਬੀ ਦੀ ਹਿਮਾਇਤ ਕਰਨ ਲਈ 62,000 ਲੋਕਾਂ ਦਾ ਇਕੱਠ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖ਼ਬਰ ਬ੍ਰਿਟੇਨ ਦੇ ਵੈਸਟ ਮਿਡਲੈਂਡ ਦੇ ਸਮੇਥਵਿਕ ਦੀ ਦੱਸੀ ਜਾ ਰਹੀ ਹੈ। ਇੱਥੋਂ ਦੀ ਰਹਿਣ ਵਾਲੀ ਇੱਕ ਬਜ਼ੁਰਗ ਸਿੱਖ ਵਿਧਵਾ ਔਰਤ ਗੁਰਮੀਤ ਕੌਰ ਸਹੋਤਾ ਨੂੰ ਬ੍ਰਿਟਿਸ਼ ਸਰਕਾਰ ਵੱਲੋਂ ਜਬਰੀ ਭਾਰਤ ਭੇਜਿਆ ਜਾ ਰਿਹਾ ਸੀ ਜਿਸ ਦੇ ਵਿਰੋਧ ਵਿੱਚ ਹਜ਼ਾਰਾਂ ਲੋਕਾਂ ਵੱਲੋਂ ਆਨਲਾਈਨ ਪਟੀਸ਼ਨ ਦਰਜ ਕਰਵਾਈ ਗਈ ਹੈ।

ਇਸ ਆਨਲਾਈਨ ਦਰਜ ਕਰਵਾਈ ਗਈ ਪਟੀਸ਼ਨ ਵਿੱਚ ਹੁਣ ਤੱਕ 62 ਹਜ਼ਾਰ ਲੋਕ ਹਸਤਾਖ਼ਰ ਕਰ ਚੁੱਕੇ ਹਨ। 75 ਸਾਲਾ ਗੁਰਮੀਤ ਕੌਰ ਸਾਲ 2009 ਤੋਂ ਬ੍ਰਿਟੇਨ ਦੇ ਸਮੇਥਵਿਕ ਵਿੱਚ ਰਹਿ ਰਹੀ ਹੈ। ਕਾਨੂੰਨ ਅਨੁਸਾਰ ਬਿਨਾਂ ਦਸਤਾਵੇਜ਼ੀ ਪ੍ਰਕਿਰਿਆ ਪੂਰਾ ਕੀਤੇ ਦੇਸ਼ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਨੂੰ ਇੰਮੀਗ੍ਰੇਸ਼ਨ ਦੇ ਨਿਯਮਾਂ ਮੁਤਾਬਕ ਉਨ੍ਹਾਂ ਦੇ ਆਪਣੇ ਦੇਸ਼ ਵਾਪਸ ਭੇਜਿਆ ਜਾਂਦਾ ਹੈ। ਪਰ ਗੁਰਮੀਤ ਕੌਰ ਦਾ ਭਾਰਤ ਦੇ ਵਿੱਚ ਕੋਈ ਵੀ ਰਿਸ਼ਤੇਦਾਰ ਜਾਂ ਰਹਿਣ ਬਸੇਰਾ ਨਹੀਂ ਹੈ।

ਜਿਸ ਕਾਰਨ ਸਮੇਥਵਿਕ ਦਾ ਸਥਾਨਕ ਭਾਈਚਾਰਾ ਉਨ੍ਹਾਂ ਦੀ ਮਦਦ ਕਰਨ ਲਈ ਅੱਗੇ ਆਇਆ ਹੈ। ਚੇਂਜ਼ ਡਾਟ ਓਆਰਜੀ ‘ਤੇ ਆਨਲਾਈਨ ਸ਼ੁਰੂ ਕੀਤੀ ਗਈ ਪਟੀਸ਼ਨ ਰਾਹੀ ਬ੍ਰਿਟੇਨ ਦੇ ਗ੍ਰਹਿ ਵਿਭਾਗ ਅਤੇ ਬ੍ਰਿਟਿਸ਼ ਸੰਸਦ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਗੁਰਮੀਤ ਦਾ ਬ੍ਰਿਟੇਨ ਵਿੱਚ ਕੋਈ ਪਰਿਵਾਰ ਨਹੀਂ ਹੈ ਅਤੇ ਨਾ ਹੀ ਪੰਜਾਬ ਵਿੱਚ ਕੋਈ ਪਰਿਵਾਰ ਹੈ। ਇਸ ਲਈ ਸਮੇਥਵਿਕ ਦੇ ਸਿੱਖ ਭਾਈਚਾਰੇ ਨੇ ਉਨ੍ਹਾਂ ਨੂੰ ਗੋਦ ਲਿਆ ਹੈ।

ਗੁਰਮੀਤ ਨੇ ਬ੍ਰਿਟੇਨ ਵਿੱਚ ਰਹਿਣ ਲਈ ਅਰਜ਼ੀ ਦਿੱਤੀ ਸੀ ਪਰ ਉਸ ਨੂੰ ਇਹ ਤੱਥ ਜਾਣਦੇ ਹੋਏ ਅਸਵੀਕਾਰ ਕਰ ਦਿੱਤਾ ਗਿਆ ਹੈ ਕਿ ਭਾਰਤ ਵਿੱਚ ਉਨ੍ਹਾਂ ਦਾ ਕੋਈ ਪਰਿਵਾਰ ਨਹੀਂ ਹੈ। ਬਰਮਿੰਘਮ ਲਾਈਵ ਦੇ ਵਿੱਚ ਮੀਡੀਏਟਰ ਰਾਹੀਂ ਗੱਲਬਾਤ ਕਰਦੇ ਹੋਏ ਗੁਰਮੀਤ ਸਹੋਤਾ ਨੇ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਭਾਰਤ ਜਾਣਾ ਪੈਂਦਾ ਹੈ ਤਾਂ ਉਨ੍ਹਾਂ ਦਾ ਕੋਈ ਪਰਿਵਾਰ ਨਾ ਹੋਣ ਕਰਕੇ ਉਨ੍ਹਾਂ ਦੇ ਰਹਿਣ ਲਈ ਕੋਈ ਜਗ੍ਹਾ ਨਹੀਂ ਹੈ। ਉੱਥੇ ਜਾ ਕੇ ਉਹਨਾਂ ਨੂੰ ਇਕੱਲੇਪਣ ਦਾ ਅਹਿਸਾਸ ਮਾਨਸਿਕ ਤੌਰ ‘ਤੇ ਬੀਮਾਰ ਕਰ ਸਕਦਾ ਹੈ।