ਇਹ ਨੌਜਵਾਨ ਵੇਚਦੇ ਨੇ ਚਾਹ 70 ਲੱਖ ਦੀ ‘ਆਡੀ’ ਚ, ਸਾਈਕਲ ਵਾਲੇ ਵੀ ਉਠਾਉਂਦੇ ਹਨ ‘ਲਗਜ਼ਰੀ’ ਸੁਆਦ ਦਾ ਲੁਤਫ਼

ਆਈ ਤਾਜਾ ਵੱਡੀ ਖਬਰ 

ਮਹਿੰਗੀਆਂ ਗੱਡੀਆਂ ਖਰੀਦਣਾ ਅੱਜ ਕਲ ਦੇ ਸਮੇ ਵਿੱਚ ਲਗਭਗ ਸਭ ਦਾ ਹੀ ਸ਼ੋਂਕ ਬਣ ਚੁਕਿਆ ਹੈ l ਲੋਕ ਮਹਿੰਗੀ ਤੋਂ ਮਹਿੰਗੀ ਗੱਡੀ ਖਰੀਦ ਕੇ ਆਪਣੀ ਸ਼ਾਨ ਚ ਵਾਧਾ ਕਰਦੇ ਹਨ l ਪਰ ਮਾਰਕੀਟ ਵਿੱਚ ਅਜਿਹੀਆਂ ਬਹੁਤ ਸਾਰੀਆਂ ਗੱਡੀਆਂ ਆ ਚੁੱਕੀਆਂ ਹਨ , ਜਿਹਨਾਂ ਨੂੰ ਖਰੀਦਣ ਦਾ ਦਮ ਹਰੇਕ ਮਨੁੱਖ ਵਿੱਚ ਨਹੀਂ ਹੁੰਦਾ ,ਜਿਹਨਾਂ ਵਿੱਚ ਆਡੀ ਗੱਡੀ ਇੱਕ ਹੈ l ਪਰ ਇੱਕ ਨੌਜਵਾਨ ਨੇ ਹੁਣ ਇਸ ਗੱਡੀ ਨਾਲ ਅਜਿਹਾ ਕੰਮ ਕੀਤਾ ਜਿਸਦੇ ਚਰਚੇ ਚਾਰੇ ਪਾਸੇ ਹੁੰਦੇ ਪਏ ਹਨ , ਦਰਅਸਲ ਇਹ ਨੌਜਵਾਨ ਇਸ ਗੱਡੀ ਵਿੱਚ ਵੇਚਨ ਦਾ ਕੰਮ ਕਰਦੇ ਨੇ ਜਿਸ ਗੱਡੀ ਦੀ ਕੀਮਤ 70 ਲੱਖ ਹੈ l

ਦੱਸਦਿਆਂ ਕਿ ਇਸ ‘ਆਡੀ’ ਚ ਸਾਈਕਲ ਵਾਲੇ ਵੀ ‘ਲਗਜ਼ਰੀ’ ਸੁਆਦ ਦਾ ਲੁਤਫ਼ ਲੈ ਪਾਉਂਦੇ ਹਨ l ਇੱਕ ਪਾਸੇ ਤਾਂ ਜਿੱਥੇ ਜ਼ਿਆਦਾਤਰ ਲੋਕਾਂ ਲਈ ‘ਆਡੀ’ ਵਰਗੀ ਮਹਿੰਗੀ ਕਾਰ ‘ਲਗਜਰੀ’ ਅਤੇ ਆਰਾਮਦੇਹ ਵਾਹਨ ਲੈਣਾ ਉਹਨਾਂ ਦੇ ਬਜਟ ਚੋ ਬਾਹਰ ਹੈ , ਪਰ ਦੂਜੇ ਪਾਸੇ ਮਨੂੰ ਸ਼ਰਮਾ ਅਤੇ ਅਮਿਤ ਕਸ਼ਯਪ ਲਈ ਇਹ ਗੱਡੀ ਆਪਣੀ ਚਾਹ ਦੀ ਦੁਕਾਨ ਖੋਲ੍ਹਣ ਦਾ ਇੱਕ ਜਰੀਆ ਸਾਬਿਤ ਹੋਈ ।

ਸ਼ਰਮਾ ਅਤੇ ਕਸ਼ਯਪ ਅੰਧੇਰੀ ਦੇ ਪੱਛਣੀ ਉਪਨਗਰ ਅਤੇ ਆਲੀਸ਼ਾਨ ਇਲਾਕੇ ਲੋਖੰਡਵਾਲਾ ‘ਚ 70 ਲੱਖ ਰੁਪਏ ਮੁੱਲ ਦੀ ਕਾਰ ਦੇ ਪਿਛਲੇ ਹਿੱਸੇ ‘ਚ ਸਥਿਤ ਸਾਮਾਨ ਰੱਖਣ ਦੀ ਜਗ੍ਹਾ ਦਾ ਇਸਤੇਮਾਲ ਚਾਹ ਵੇਚਣ ‘ਚ ਕਰ ਰਹੇ ਹਨ ਤੇ ਸਿਰਫ਼ 20 ਰੁਪਏ ਪ੍ਰਤੀ ਚਾਹ ਦਾ ਕੱਪ ਵੇਚਦੇ ਹਨ। ਜਿਹਨਾਂ ਦੀਆਂ ਵੀਡਿਓ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੁੰਦੀਆਂ ਪਈਆਂ ਹਨ , ਜਿਸ ਕਾਰਨ ਇਹ ਚਰਚਾ ‘ਚ ਹਨ ।

ਮੁੰਬਈ ਦੀਆਂ ਸੜਕਾਂ ‘ਤੇ ‘ਕਟਿੰਗ ਚਾਹ’ ਮੁੱਖ ਰੂਪ ਨਾਲ ਵਿਕਦੀ ਤੇ ਇਹ ਪੂਰੇ ਸ਼ਹਿਰ ਦੀ ਟਪਰੀ ‘ਤੇ ਉਪਲੱਬਧ ਹੈ। ਦੱਸਦਿਆਂ ਕਿ ਚਾਹ ਵੇਚਣ ਦਾ ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਦਾ ਕਾਰਨ ਸਿਰਫ਼ ਆਡੀ ਹੀ ਨਹੀਂ ਸਗੋਂ ਉਨ੍ਹਾਂ ਦੀ ਚਾਹ ਦਾ ਸੁਆਦ ਹੈ, ਜਿਸ ਨੇ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਸਾਰੇ ਲੋਕ ਇਹਨਾਂ ਮੁੰਡਿਆਂ ਦੀਆਂ ਤਾਰੀਫਾਂ ਕਰਨ ਵਿੱਚ ਲੱਗੇ ਪਏ ਹਨ , ਤੇ ਓਹਨਾ ਦੀ ਇਸ ਦੁਕਾਨ ਤੇ ਵੀ ਕਾਫੀ ਭੀੜ ਵੇਖਣ ਨੂੰ ਮਿਲਦੀ ਹੈ ।