ਇਹ ਔਰਤ ਬਣੀ ਦੁਨੀਆ ਦੀ ਸਭ ਤੋਂ ਅਮੀਰ ਔਰਤ , ਨਾਲ ਹੀ ਐਲੋਨ ਮਸਕ ਦੀ ਜਾਇਦਾਦ ਹੋਈ ਏਨੇ ਅਰਬ ਡਾਲਰ

ਆਈ ਤਾਜਾ ਵੱਡੀ ਖਬਰ 

ਦੁਨੀਆਂ ਭਰ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਅਮੀਰ ਬਣਨ ਦੀ ਦੌੜ ਵਿੱਚ ਲੱਗੇ ਹੋਏ ਹਨ, ਅਮੀਰਾਂ ਦੀ ਲਿਸਟ ਦੇ ਵਿੱਚ ਪਹਿਲਾਂ ਹੀ ਕਈ ਲੋਕਾਂ ਦੇ ਨਾਮ ਸ਼ਾਮਿਲ ਹਨ, ਜਿਹੜੇ ਆਪਣੇ ਅਮੀਰੀ ਨੂੰ ਬਰਕਰਾਰ ਰੱਖਣ ਵਾਸਤੇ ਲਗਾਤਾਰ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ ਅਜਿਹੇ ਲੋਕ ਸਮੇਂ ਸਮੇਂ ਤੇ ਕੁਝ ਅਜਿਹੀਆਂ ਚੀਜ਼ਾਂ ਤੇ ਉਪਲਬਧੀਆਂ ਹਾਸਲ ਕਰਦੇ ਹਨ, ਜਿਹੜੀਆਂ ਆਏ ਦਿਨ ਹੀ ਮੀਡੀਆ ਦੇ ਵਿੱਚ ਸੁਰਖੀਆਂ ਦਾ ਕਾਰਨ ਬਣਦੀਆਂ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਦੁਨੀਆਂ ਦੀ ਇੱਕ ਅਮੀਰ ਔਰਤ ਫਰਾਂਸੂਆ ਬੇਟਨਕਾਟ ਮਾਇਜ਼ ਨੇ ਇਕ ਹੋਰ ਉਪਲਬਧੀ ਹਾਸਲ ਕੀਤੀ ਹੈ।ਉਨ੍ਹਾਂ ਦੀ ਨੈਟਵਰਥ 100 ਅਰਬ ਡਾਲਰ ਪਹੁੰਚ ਗਈ ਹੈ।ਮਾਇਜ਼ ਇਹ ਉਪਲਬਧੀ ਹਾਸਲ ਕਰਨ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਹੈ।

ਜਿਸ ਕਾਰਨ ਉਹਨਾਂ ਦੀ ਇਸ ਉਪਲਬਧੀ ਦੇ ਚਲਦੇ ਪੂਰੀ ਦੁਨੀਆਂ ਭਰ ਦੇ ਵਿੱਚ ਉਨਾਂ ਦੇ ਹੁਣ ਚਰਚੇ ਛਿੜ ਚੁੱਕੇ ਹਨ, ਬਹੁਤ ਸਾਰੇ ਲੋਕ ਉਹਨਾਂ ਨੂੰ ਇਸ ਉਪਲਬਧੀ ਦੇ ਕਾਰਨ ਵਧਾਈਆਂ ਵੀ ਦਿੰਦੇ ਹਾਂ ਪਏ ਹਨ। ਮਾਇਜ਼ ਦੁਨੀਆ ਦੀ ਸਭ ਤੋਂ ਵੱਡੀ ਕਾਸਮੈਟਿਕ ਕੰਪਨੀ ਲੋਰੀਆਲ ਦੀ ਮਾਲਕ ਹੈ। ਉਥੇ ਹੀ ਦੁਨੀਆ ਦਾ ਸਭ ਤੋਂ ਮਸ਼ਹੂਰ ਤੇ ਸਭ ਤੋਂ ਵੱਡਾ ਕਾਸਮੈਟਿਕ ਬ੍ਰਾਂਡ ਲੋਰੀਅਲ ਉਹਨਾਂ ਨੂੰ ਆਪਣੀ ਮਾਂ ਤੋਂ ਵਿਰਾਸਤ ਵਿਚ ਮਿਲਿਆ, ਸਭ ਨੂੰ ਹੀ ਪਤਾ ਹੈ ਕਿ ਲੋਰੀਅਲ ਬ੍ਰਾਂਡ ਕਿੰਨਾ ਜਿਆਦਾ ਦੁਨੀਆਂ ਭਰ ਦੇ ਵਿੱਚ ਫੇਮਸ ਹੈ l

ਉਨ੍ਹਾਂ ਦੀ ਮਾਂ ਨੇ ਵੀ 2017 ‘ਚ ਆਪਣੀ ਮੌਤ ਤੱਕ ਦੁਨੀਆ ਦੀ ਸਭ ਤੋਂ ਅਮੀਰ ਮਹਿਲਾ ਦਾ ਖਿਤਾਬ ਆਪਣੇ ਕੋਲ ਰੱਖਿਆ ਸੀ। ਦੂਜੇ ਪਾਸੇ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਦੇ ਮਾਲਕ ਐਲੋਨ ਮਸਕ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਦੀ ਜਾਇਦਾਦ 232 ਅਰਬ ਡਾਲਰ ਹੋ ਗਈ ਹੈ। ਉੱਥੇ ਹੀ ਇੱਕ ਰਿਪੋਰਟ ਮੁਤਾਬਕ ਪਤਾ ਚੱਲਿਆ ਹੈ ਕਿ ਲੋਰੀਅਲ ਬ੍ਰਾਂਡ ਦੀ ਸਥਾਪਨਾ ਬੇਟਨਕਾਟ ਮਾਇਜ਼ ਦੇ ਦਾਦਾ ਯੂਜੀਨ ਸ਼ੂਏਲਰ ਨੇ 1909 ਵਿਚ ਕੀਤੀ ਸੀ।

ਉਨ੍ਹਾਂ ਨੇ ਹੇਅਰ ਡਾਈ ਦੀ ਖੋਜ ਕੀਤੀ ਸੀ ਤੇ ਉਸੇ ਦੀ ਮੈਨੂਫੈਕਚਰਿੰਗ ਤੇ ਮਾਰਕੀਟਿੰਗ ਨੂੰ ਧਿਆਨ ਵਿਚ ਰੱਖ ਕੇ ਇਸ ਕੰਪਨੀ ਦੀ ਸਥਾਪਨਾ ਕੀਤੀ ਸੀ। ਜਿਸ ਤੋਂ ਬਾਅਦ ਇਸ ਬ੍ਰੈਂਡ ਦਾ ਨਾਮ ਦਿਨ ਪ੍ਰਤੀ ਦਿਨ ਬਣਦਾ ਗਿਆ ਤੇ ਅੱਜ ਲੋਕ ਇਸ ਬ੍ਰੈਂਡ ਦੀਆਂ ਚੀਜ਼ਾਂ ਨੂੰ ਬੜੇ ਚਾਵਾਂ ਦੇ ਨਾਲ ਵਰਤਦੇ ਹਨ, ਹੁਣ ਲੋਕਾ ਨੂੰ ਇਸ ਬ੍ਰੈਂਡ ਦੇ ਉੱਪਰ ਪੂਰਾ ਵਿਸ਼ਵਾਸ ਹੋ ਚੁੱਕਿਆ ਹੈ। ਉਥੇ ਹੀ ਹੁਣ ਇਸ ਬ੍ਰਾਂਡ ਦੀ ਮਾਲਕਣ ਵੱਲੋਂ ਅਜਿਹੀ ਉਪਲਬਧੀ ਹਾਸਿਲ ਕੀਤੀ ਗਈ ਜੋ ਮੀਡੀਆ ਦੇ ਵਿੱਚ ਸੁਰਖੀਆਂ ਬਟੋਰਦੀ ਪਈ ਹੈ।