ਇਹ ਔਰਤ ਆਪਣੇ ਪੈਰਾਂ ਨਾਲ ਕਰਦੀ ਹੈ ਅਜੀਬੋ ਗਰੀਬ ਕੰਮ , 1 ਫੋਟੋ ਲਈ ਲੋਕ ਲੱਖਾਂ ਦੇਣ ਨੂੰ ਹੋ ਜਾਂਦੇ ਤਿਆਰ

ਆਈ ਤਾਜਾ ਵੱਡੀ ਖਬਰ 

ਹਰੇਕ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਸਖਤ ਮਿਹਨਤ ਕਰਦਾ ਹੈ ਤਾਂ ਜੋ ਜ਼ਿੰਦਗੀ ਵਿੱਚ ਇੱਕ ਕਾਮਯਾਬ ਇਨਸਾਨ ਬਣ ਸਕੇ l ਪਰ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਅੱਜ ਕੱਲ ਦੇ ਸਮੇਂ ਵਿੱਚ ਜਿਆਦਾ ਮਿਹਨਤ ਦੀ ਬਜਾਏ ਸਮਾਰਟ ਕੰਮ ਕਰਕੇ ਵੱਡੀ ਗਿਣਤੀ ਵਿੱਚ ਪੈਸਾ ਕਮਾ ਰਹੇ ਹਨ l ਪਰ ਹੁਣ ਤੁਹਾਨੂੰ ਇੱਕ ਅਜਿਹੀ ਔਰਤ ਬਾਰੇ ਦੱਸਾਂਗੇ ਜਿਸ ਵੱਲੋਂ ਪੈਸੇ ਨੂੰ ਕਮਾਉਣ ਦੇ ਲਈ ਇੱਕ ਵੱਖਰਾ ਹੀ ਤਰੀਕਾ ਅਪਣਾਇਆ ਗਿਆ ਹੈ। ਦਰਅਸਲ ਇੱਕ ਔਰਤ ਆਪਣੇ ਪੈਰਾਂ ਦੇ ਨਾਲ ਅਜਿਹੇ ਅਜੀਬੋ ਗਰੀਬ ਕਰਤਵ ਕਰਦੀ ਹੈ ਜਿਸ ਕਾਰਨ ਵੱਡੀ ਗਿਣਤੀ ਦੇ ਵਿੱਚ ਲੋਕ ਉਸਨੂੰ ਵੇਖਦੇ ਹਨ l

ਦਰਅਸਲ ਇੱਕ ਅੰਗਰੇਜ਼ੀ ਅਖਬਾਰ ਵਿੱਚ ਛਾਪੀ ਗਈ ਰਿਪੋਰਟ ਮੁਤਾਬਕ ਇਸ ਔਰਤ ਦਾ ਨਾਂ ਐਂਜਲਿਕ ਜੇਸ ਦੱਸਿਆ ਜਾ ਰਿਹਾ ਹੈ ਤੇ ਇਹ ਔਰਤ ਇਹਨਾਂ ਦਿਨੀ ਕਾਫੀ ਸੁਰਖੀਆਂ ਦੇ ਵਿੱਚ ਹੈ, ਕਿਉਂਕਿ ਉਹ ਆਪਣੇ ਪੈਰਾਂ ਦੀ ਵਰਤੋਂ ਆਪਣੇ ਹੱਥਾਂ ਤੋਂ ਵੱਧ ਕਮਾਉਣ ਲਈ ਕਰਦੀ ਹੈ। ਐਂਜਲਿਕ ਇੱਕ ਫੈਮਿਲੀ ਡੈਂਟਲ ਸੈਂਟਰ ‘ਤੇ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਹੈ। ਦਰਅਸਲ, ਉਹ ਜ਼ਿਆਦਾ ਮਿਹਨਤ ਕੀਤੇ ਬਿਨਾਂ, ਆਪਣੇ ਪੈਰਾਂ ਦੀਆਂ ਕੁਝ ਫੋਟੋਆਂ ਕਲਿੱਕ ਕਰਦੀ ਹੈ ਅਤੇ ਲੱਖਾਂ ਰੁਪਏ ਕਮਾ ਲੈਂਦੀ ਹੈ। ਇਸ ਦੇ ਲਈ, ਉਸਨੇ ਆਪਣੇ ਆਪ ਨੂੰ ਫਨ ਵਿਦ ਫੀਟ ਨਾਮ ਦੀ ਸਬਸਕ੍ਰਿਪਸ਼ਨ ਸਾਈਟ ‘ਤੇ ਰਜਿਸਟਰ ਕੀਤਾ ਅਤੇ ਇੱਥੇ ਆਪਣੇ ਖੂਬਸੂਰਤ ਪੈਰਾਂ ਦੀਆਂ ਫੋਟੋਆਂ ਪੋਸਟ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਜਿਸ ਕਾਰਨ ਹੁਣ ਇਸ ਔਰਤ ਨੂੰ ਇਸ ਫੋਟੋਆਂ ਕਾਰਨ ਚੰਗੀ ਕਮਾਈ ਹੁੰਦੀ ਪਈ ਹੈ ਤੇ ਇਸ ਬਾਬਤ ਇਸ ਔਰਤ ਵੱਲੋਂ ਆਖਿਆ ਗਿਆ ਕਿ ਲੋਕ ਉਸ ਨੂੰ ਅਜੀਬ ਰਿਕਵੈਸਟ ਭੇਜਦੇ ਹਨ। ਜਿਸਨੂੰ ਉਹ ਪੂਰਾ ਕਰਦੀ ਹੈ ਅਤੇ ਬਦਲੇ ਵਿੱਚ ਉਸ ਨੂੰ ਬਹੁਤ ਸਾਰਾ ਪੈਸਾ ਮਿਲਦਾ ਹੈ।

ਉਸ ਨੇ ਦੱਸਿਆ ਕਿ ਇਕ ਯੂਜ਼ਰ ਨੇ ਉਸ ਨੂੰ ਪੈਰਾਂ ਦੀ ਵੀਡੀਓ ਬਣਾਉਣ ਲਈ ਰਿਕਵੈਸਟ ਕੀਤੀ ਅਤੇ ਇਸ ਲਈ ਉਸ ਨੂੰ 1 ਲੱਖ 25 ਹਜ਼ਾਰ ਰੁਪਏ ਦੀ ਆਫਰ ਕੀਤੇ ਗਏ। ਇਸੇ ਤਰੀਕੇ ਦੀਆਂ ਜਦੋਂ ਉਸਨੂੰ ਰਿਕੁਐਸਟ ਆ ਆਉਂਦੀਆਂ ਹਨ ਤਾਂ ਇਸ ਔਰਤ ਵੱਲੋਂ ਆਪਣੇ ਪੈਰਾਂ ਦੀਆਂ ਵੱਖੋ ਵੱਖਰੀਆਂ ਤਸਵੀਰਾਂ ਖਿੱਚ ਕੇ ਲੋਕਾਂ ਨੂੰ ਭੇਜਣ ਤੋਂ ਬਾਅਦ ਮੋਟੀ ਕਮਾਈ ਇਸ ਜਰੀਏ ਕੀਤੀ ਜਾਂਦੀ ਹੈ।