ਇਸ ਸਕੂਲ ਚ ਬੱਚੇ ਦੋਨੋਂ ਹੱਥਾਂ ਨਾਲ ਲਿਖਦੇ ਹਨ ਕਈ ਕਈ ਭਾਸ਼ਾਵਾਂ , ਅਨੋਖਾ ਹੁਨਰ ਦੇਖ ਹਰੇਕ ਕੋਈ ਹੁੰਦਾ ਹੈਰਾਨ

ਆਈ ਤਾਜਾ ਵੱਡੀ ਖਬਰ  

ਕਹਿੰਦੇ ਹਨ ਪਰਮਾਤਮਾ ਹਰ ਇੱਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਕਲਾ ਭਰ ਕੇ ਜਰੂਰ ਭੇਜਦਾ ਹੈ। ਜਦੋਂ ਮਨੁੱਖ ਆਪਣੀ ਕਲਾ ਦੀ ਪਛਾਣ ਕਰ ਲੈਂਦਾ ਹੈ ਤਾਂ, ਕਈ ਵੱਡੇ ਮੁਕਾਮਾਂ ਨੂੰ ਹਾਸਲ ਕਰ ਲੈਂਦਾ ਹੈ। ਵੱਡੀਆਂ ਮੰਜ਼ਿਲਾਂ ਤੇ ਵੱਡੇ ਮੁਕਾਮ ਹਾਸਲ ਕਰਨ ਦੇ ਲਈ ਕਈ ਵਾਰ ਉਮਰ ਮਾਇਨੇ ਨਹੀਂ ਰੱਖਦੀ,ਕਈ ਲੋਕ ਛੋਟੀਆਂ ਛੋਟੀਆਂ ਉਮਰਾਂ ਦੇ ਵਿੱਚ ਜੇਕਰ ਉਨਾਂ ਨੂੰ ਚੰਗੀ ਸਿਖਲਾਈ ਦਿੱਤੀ ਜਾਵੇ ਤਾਂ ਉਹ ਉੱਚੀਆਂ ਉਚਾਈਆਂ ਨੂੰ ਹਾਸਲ ਕਰ ਲੈਂਦੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਸਕੂਲ ਦੇ ਵਿੱਚ ਬੱਚੇ ਦੋਨੋਂ ਹੱਥਾਂ ਦੇ ਨਾਲ ਲਿਖਦੇ ਹਨ ਕਈ ਕਈ ਭਾਸ਼ਾਵਾਂ ਜਿਨਾਂ ਦਾ ਹੁਨਰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ l

ਇਹ ਹੈਰਾਨ ਕਰਨ ਵਾਲਾ ਮਾਮਲਾ ਮੱਧ ਪ੍ਰਦੇਸ਼ ਦੇ ਸਿੰਗਰੌਲੀ ਤੋਂ ਸਾਹਮਣੇ ਆਇਆ, ਜਿੱਥੇ ਇਕ ਅਜਿਹਾ ਸਕੂਲ ਹੈ, ਜਿਸ ਸਕੂਲ ਦੇ ਵਿੱਚ ਪੜ੍ਨ ਵਾਲੇ ਵਿਦਿਆਰਥੀ ਆਪਣੇ ਦੋਹਾਂ ਹੱਥਾਂ ਨਾਲ ਕਈ ਕਈ ਭਾਸ਼ਾਵਾਂ ਲਿਖ ਦਿੰਦੇ ਹਨ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਸ ਸਕੂਲ ‘ਚ ਕਰੀਬ 200 ਬੱਚੇ ਪੜ੍ਹਦੇ ਹਨ ਤੇ ਇਹ ਸਕੂਲ ਦੀ ਸਥਾਪਨਾ ਸਾਬਕਾ ਫ਼ੌਜੀ ਵੀ.ਪੀ ਸ਼ਰਮਾ ਨੇ ਸਾਲ 1999 ‘ਚ ਕੀਤੀ ਸੀ। ਇਸ ਸਕੂਲ ਵਿੱਚ ਪੜ੍ਹਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਕੂਲ ‘ਚ ਕਲਾਸ-1 ਤੋਂ ਦੋਹਾਂ ਹੱਥਾਂ ਨਾਲ ਲਿਖਣ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਇਸ ਦੌਰਾਨ ਬੱਚਿਆਂ ਨੂੰ ਵੱਖ-ਵੱਖ ਭਾਸ਼ਾਵਾਂ ਸਿਖਾਈਆਂ ਜਾਂਦੀਆਂ ਹਨ, ਤਾਂ ਜੋ ਉਹਨਾਂ ਨੂੰ ਵੱਖ-ਵੱਖ ਭਾਸ਼ਾਵਾਂ ਆ ਸਕਣ ।
ਸਕੂਲ ਦੇ ਮੁੱਖੀਆ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਜਦੋਂ ਤੱਕ ਵਿਦਿਆਰਥੀ ਕਲਾਸ-3 ‘ਚ ਪਹੁੰਚੇ ਹਨ, ਦੋਹਾਂ ਹੱਥਾਂ ਨਾਲ ਲਿਖਣ ‘ਚ ਸਹਿਜ ਮਹਿਸੂਸ ਕਰਨ ਲੱਗਦੇ ਹਨ ਤੇ ਕਲਾਸ-7 ਤੇ 8 ਤੱਕ ਆਉਂਦੇ-ਆਉਂਦੇ ਵਿਦਿਆਰਥੀਆਂ ਦੀ ਸਪੀਡ ਅਤੇ ਐਕਿਊਰੇਸੀ ਵੀ ਵਧ ਜਾਂਦੀ ਹੈ। ਹਰ ਬੱਚੇ ਨੂੰ ਇਕੱਠੇ ਦੋਹਾਂ ਹੱਥਾਂ ਨਾਲ 2 ਭਾਸ਼ਾਵਾਂ ‘ਚ ਲਿਖਣ ਦੀ ਸਿਖਲਾਈ ਦਿੱਤੀ ਜਾਂਦੀ ਹੈ।’

ਯਾਨੀ ਸਕੂਲ ਦਾ ਹਰ ਬੱਚਾ ਇਕੱਠੇ ਅੰਗਰੇਜ਼ੀ ਅਤੇ ਹਿੰਦੀ ਦੋਵੇਂ ਲਿਖ ਸਕਦਾ ਹੈ।ਦੋਹਾਂ ਹੱਥਾਂ ਅਤੇ ਇਕੱਠੇ 2 ਭਾਸ਼ਾਵਾਂ ‘ਚ ਲਿਖਣ ਦੀ ਸਮਰੱਥਾ ਨਾਲ ਬੱਚਿਆਂ ਨੂੰ ਵੀ ਲਾਭ ਮਿਲਦਾ ਹੈ। ਜਿਸ ਕਾਰਨ ਇਸ ਸਕੂਲ ਦੇ ਵਿੱਚ ਪੜ੍ਨ ਵਾਲੇ ਹਰ ਬੱਚੇ ਨੂੰ ਦੋਹਾਂ ਹੱਥਾਂ ਦੇ ਨਾਲ ਲਿਖਣ ਦੀ ਪ੍ਰੈਕਟਿਸ ਦੇ ਨਾਲ ਨਾਲ ਕਈ ਪ੍ਰਕਾਰ ਦੀਆਂ ਭਾਸ਼ਾਵਾਂ ਵੀ ਸਿਖਾਈਆਂ ਜਾਂਦੀਆਂ ਹਨ ਤਾਂ ਜੋ ਉਹਨਾਂ ਦਾ ਵਿਕਾਸ ਹੋ ਸਕੇ l