BREAKING NEWS
Search

ਇਸ ਸਕੂਲ ਚ ਬੱਚੇ ਘੰਟੀ ਵੱਜਦੇ ਹੀ ਘਰ ਨਹੀਂ ਸਗੋਂ ਭੱਜ ਜਾਂਦੇ ਹਨ ਜੰਗਲਾਂ ਵੱਲ , ਦੇਖਣ ਨੂੰ ਮਿਲਿਆ ਅਨੋਖਾ ਸਕੂਲ

ਆਈ ਤਾਜਾ ਵੱਡੀ ਖਬਰ 

ਸਕੂਲ ਅਜਿਹਾ ਵਿਦਿਆ ਦਾ ਮੰਦਰ ਹੈ ਜਿੱਥੋਂ ਮਨੁੱਖ ਸਿੱਖਿਆ ਦੇ ਨਾਲ ਦੀ ਨਾਲ ਅਨੁਸ਼ਾਸਨ ਵਿੱਚ ਰਹਿਣ ਦਾ ਹੁਨਰ ਵੀ ਸਕੂਲ ਤੋਂ ਹੀ ਪ੍ਰਾਪਤ ਕਰਦੇ ਹਨ । ਬਚਪਨ ਵਿੱਚ ਹਰੇਕ ਬੱਚੇ ਨੂੰ ਸਕੂਲ ਵਿੱਚ ਛੁੱਟੀ ਵੱਜਣ ਵਾਲੀ ਘੰਟੀ ਦਾ ਇੰਤਜ਼ਾਰ ਹੁੰਦਾ ਹੈ ਤਾਂ ਜੋ ਘੰਟੀ ਵੱਜੇ ਤਾਂ ਉਹ ਆਪਣੇ ਘਰ ਜਾਵੇ l ਪਰ ਅੱਜ ਤੁਹਾਨੂੰ ਦੁਨੀਆਂ ਦੇ ਇੱਕ ਅਜਿਹੇ ਸਕੂਲ ਬਾਰੇ ਦੱਸਾਂਗੇ ਜਿੱਥੇ ਘੰਟੀ ਵੱਜਦੇ ਸਾਰ ਹੀ ਆਪਣੇ ਘਰ ਨਹੀਂ ਸਗੋਂ ਜੰਗਲਾਂ ਵਿੱਚ ਭੱਜ ਜਾਂਦੇ ਹਨ l ਸੁਣ ਕੇ ਹੈਰਾਨੀ ਹੋ ਰਹੀ ਹੈ ਨਾ,, ਪਰ ਇਹ ਹੈਰਾਨ ਕਰਨ ਵਾਲਾ ਮਾਮਲਾ ਛੱਤੀਸਗੜ੍ਹ ਤੋਂ ਸਾਹਮਣੇ ਆਇਆ l ਜਿੱਥੇ ਇਕ ਅਨੋਖਾ ਸਕੂਲ ਹੈ। ਇਸ ਸਕੂਲ ਦੀ ਘੰਟੀ ਵੱਜਦੇ ਹੀ ਬੱਚੇ ਘਰ ਵੱਲ ਨਹੀਂ ਸਗੋਂ ਜੰਗਲ ਵੱਲ ਭੱਜਦੇ ਹਨ।

ਦੱਸਦਿਆ ਕਿ ਕਾਸੇਕੇਰਾ ਪਿੰਡ ਰਾਏਪੁਰ ਤੋਂ 109 ਕਿਲੋਮੀਟਰ ਦੂਰ ਮਹਾਸਮੁੰਦ ਜ਼ਿਲ੍ਹੇ ਦੇ ਬਾਗਬਾਹਰਾ ਬਲਾਕ ਵਿੱਚ ਪਹਾੜੀਆਂ ਦੇ ਹੇਠਾਂ ਸਥਿਤ ਹੈ । ਦੱਸ ਦਈਏ ਕਿ ਜਿਵੇਂ ਹੀ ਸਕੂਲ ਪ੍ਰਸ਼ਾਸਨ ਦੇ ਵੱਲੋਂ ਦੁਪਹਿਰ ਦੀ 1 ਵਜੇ ਦੀ ਘੰਟੀ ਵਜਾਈ ਜਾਂਦੀ ਹੈ ਤਾਂ ਬੱਚੇ ਆਪਣੀਆਂ ਕਲਾਸਾਂ ਚੋਂ ਬਾਹਰ ਆ ਜਾਂਦੇ ਹਨ ਤੇ ਖੇਡਦੇ ਜੰਗਲਾਂ ਵੱਲ ਭੱਜ ਜਾਂਦੇ ਹਨ l ਹੁਣ ਤੁਹਾਨੂੰ ਇਸ ਪਿੱਛੇ ਦੀ ਵਜਹਾ ਦੱਸਦੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ, ਦਰਅਸਲ ਇਨ੍ਹਾਂ ਬੱਚਿਆਂ ਨੇ ਆਪਣੀਆਂ ਨਿਯਮਿਤ ਕਲਾਸਾਂ ਤੋਂ ਬਾਅਦ ਕੁਦਰਤ ਨੂੰ ਜਾਣਨਾ ਹੁੰਦਾ ਹੈ, ਜਿਸ ਕਾਰਨ ਇਹ ਬੱਚੇ ਕਲਾਸਾਂ ਤੋਂ ਬਾਅਦ ਜੰਗਲਾਂ, ਦਰੱਖਤਾਂ, ਪਹਾੜਾਂ, ਨਦੀਆਂ ਅਤੇ ਨਦੀ-ਤਲਾਬਾਂ ਦੇ ਵਿਚਕਾਰ ਜਾਂਦੇ ਹਨ ।

ਇਹਨਾਂ ਬੱਚਿਆਂ ਨੂੰ ਜਿਵੇਂ ਹੀ ਜੰਗਲਾਂ ਦੇ ਵਿੱਚ ਲਿਜਾਇਆ ਗਿਆ ਤਾਂ ਬੱਚਿਆਂ ਦੀ ਚਿਹਰੇ ਉੱਪਰ ਉਤਸੁਕਤਾ ਸੀ ਤੇ ਇਹਨਾਂ ਬੱਚਿਆਂ ਨੇ ਇੱਥੇ ਪੁੱਜਦੇ ਸਾਰ ਹੀ ਕਈ ਕੀੜੇ ਵੇਖੇ ਕਈ ਰੰਗ ਬਿਰੰਗੇ ਬੂਟੇ ਦੇਖੇ ਤੇ ਕੋਈ ਰੁੱਖਾਂ-ਬੂਟਿਆਂ ਦੇ ਪ੍ਰਿੰਟ ਲੈਣ ਲੱਗਾ। ਕੁਝ ਦੇਰ ਵਿੱਚ ਸਕੂਲ ਦੇ ਮੁੱਖ ਅਧਿਆਪਕ ਡਾ. ਵਿਜੇ ਸ਼ਰਮਾ ਵੀ ਆ ਗਏ ਅਤੇ ਪਹਾੜੀ ‘ਤੇ ਇਕ ਚੱਟਾਨ ‘ਤੇ ਬੈਠ ਗਏ |

ਉਨ੍ਹਾਂ ਦੇ ਨਾਲ-ਨਾਲ ਬੱਚਿਆਂ ਨੇ ਵੀ ਆਪਣੀ ਜਗ੍ਹਾ ਲੱਭ ਲਈ ਅਤੇ ਫਿਰ ‘ਨੇਚਰ ਕਲਾਸ’ ਸ਼ੁਰੂ ਹੋ ਗਈ। ਜੀ ਬਿਲਕੁਲ ਇਸ ਸਕੂਲ ਦੇ ਅਧਿਆਪਕ ਬੱਚਿਆਂ ਨੂੰ ਨੇਚਰ ਬਾਰੇ ਪੜ੍ਹਾਉਣ ਲਈ ਜੰਗਲਾਂ ਵਿੱਚ ਲੈ ਕੇ ਆਉਂਦੇ ਹਨ ਤੇ ਬੱਚਿਆਂ ਨੂੰ ਕੁਦਰਤੀ ਨਜ਼ਾਰੇ ਦਿਖਾਉਣ ਦੇ ਨਾਲ ਨਾਲ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਵੀ ਦਿੰਦੇ ਹਨ।