ਇਸ ਸ਼ਹਿਰ ਚ ਖੁਲਿਆ ਦੇਸ਼ ਦਾ ਪਹਿਲਾਂ ਗੋਲਡ ATM ,ਨਿਕਲਿਆ ਕਰੇਗਾ ਸੋਨਾ

1940

ਆਈ ਤਾਜਾ ਵੱਡੀ ਖਬਰ 

ਦੇਸ਼ ਅੰਦਰ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿੱਥੇ ਬਹੁਤ ਸਾਰੀਆਂ ਯੋਜਨਾਵਾਂ ਸਰਕਾਰ ਵੱਲੋਂ ਲਾਗੂ ਕੀਤੀਆ ਜਾਂਦੀਆਂ ਹਨ। ਉੱਥੇ ਹੀ ਵੱਖ ਵੱਖ ਖੇਤਰਾਂ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਵੀ ਅੱਗੇ ਆ ਕੇ ਲੋਕਾਂ ਲਈ ਹੀ ਸ਼ਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ ਜਿਸ ਦਾ ਉਨ੍ਹਾਂ ਕੰਪਨੀਆਂ ਨੂੰ ਫਾਇਦਾ ਵੀ ਹੋ ਸਕੇ ਅਤੇ ਲੋਕਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ। ਦੇਸ਼ ਅੰਦਰ ਬਹੁਤ ਸਾਰੀਆਂ ਬੈਂਕਾਂ ਵੱਲੋਂ ਜਿਥੇ ਲੋਕਾਂ ਨੂੰ ਸਹੂਲਤਾਂ ਜਾਰੀ ਕੀਤੀਆਂ ਗਈਆਂ ਹਨ ਉਥੇ ਹੀ ਲੋਕਾਂ ਨੂੰ ਸਮੇਂ ਸਿਰ ਪੈਸੇ ਦੇਣ ਵਾਸਤੇ ਬੈਂਕ ਏ ਟੀ ਐੱਮ ਦਾ ਨਿਰਮਾਣ ਵੀ ਕੀਤਾ ਗਿਆ ਹੈ।

ਜਿਸ ਦੇ ਤਹਿਤ ਲੋਕਾਂ ਵੱਲੋਂ ਆਪਣੀ ਜ਼ਰੂਰਤ ਦੇ ਅਨੁਸਾਰ ਪੈਸੇ ਏ ਟੀ ਐਮ ਵਿੱਚੋ ਕਢਵਾ ਲਏ ਜਾਂਦੇ ਹਨ। ਉੱਥੇ ਹੀ ਆਏ ਦਿਨ ਲੋਕਾਂ ਵਾਸਤੇ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਜਾਰੀ ਹੋ ਰਹੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਲੋਕ ਹੈਰਾਂਨ ਰਹਿ ਜਾਂਦੇ ਹਨ। ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਹੁਣ ਇੱਥੇ ਸ਼ਹਿਰ ਵਿੱਚ ਪਹਿਲਾ ਗੋਲਡ ਏ ਟੀ ਐਮ ਖੁੱਲ੍ਹਿਆ ਹੈ ਜਿਸ ਵਿਚੋਂ ਸੋਨਾ ਨਿਕਲਿਆ ਕਰੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਅੰਦਰ ਹੁਣ ਪਹਿਲਾ ਅਜਿਹਾ ਗੋਲਡ ਏ ਟੀ ਐਮ ਲਗਾਇਆ ਜਾ ਰਿਹਾ ਹੈ ਜੋ ਕਿ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਲਗਾਇਆ ਗਿਆ ਹੈ ਜੋ ਕਿ ਪਹਿਲਾਂ ਰੀਅਲ ਟਾਈਮ ਗੋਲਡ ਏ ਟੀ ਐਮ ਹੋਵੇਗਾ ਜਿਸ ਵਿੱਚੋਂ ਲੋਕ ਸੋਨੇ ਦੇ ਸਿੱਕੇ ਕਢਵਾ ਸਕਣਗੇ ਅਤੇ ਇਸ ਵਿੱਚ ਜਿੱਥੇ ਸੋਨੇ ਦੀ ਕੀਮਤ ਵੀ ਲਾਈਵ ਅੱਪਡੇਟ ਕੀਤੀ ਜਾਵੇਗੀ। ਉਥੇ ਹੀ ਲੋਕਾਂ ਵਾਸਤੇ ਇਹ ਸਹੂਲਤ 24 ਘੰਟੇ ਜਾਰੀ ਰੱਖੀ ਜਾਵੇਗੀ। ਦੱਸ ਦੇਈਏ ਕਿ ਗੋਲਡ ਸਿਕਾ ਦੇ ਸੀ ਈ ਓ ਸੀ. ਅਤੁਲ ਵੱਲੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਿਥੇ ਉਹ ਸੋਨਾ ਖਰੀਦਣ ਅਤੇ ਵੇਚਣ ਦਾ ਕਾਰੋਬਾਰ ਕਰਦੇ ਹਨ।

ਉਥੇ ਹੀ ਹੁਣ ਜਾਰੀ ਕੀਤੇ ਗਏ ਇਸ ਗੋਲਡ ਏ ਟੀ ਐਮ ਦੀ ਵਰਤੋਂ ਲੋਕਾਂ ਵੱਲੋਂ ਕੀਤੀ ਜਾਵੇਗੀ ਅਤੇ ਉਹ ਇਸ ਤੋਂ gold ਦੇ ਸਿੱਕੇ 0.5 ਗ੍ਰਾਮ ਤੋਂ ਲੈ ਕੇ 100 ਗ੍ਰਾਮ ਤੱਕ ਖਰੀਦ ਸਕਦੇ ਹਨ। ਉਥੇ ਹੀ ਉਨ੍ਹਾਂ ਦੱਸਿਆ ਹੈ ਕਿ ਇਸ ਦੀ ਵਰਤੋਂ ਕਰਨ ਵਾਸਤੇ ਗਾਹਕਾਂ ਨੂੰ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਨੀ ਹੋਵੇਗੀ।