ਇਸ ਸ਼ਖਸ ਨੂੰ ਕੋਰਟ ਨੇ ਸੁਣਾਈ 11,196 ਸਾਲ ਜੇਲ੍ਹ ਦੀ ਸਜ਼ਾ, ਕਰ ਚੁੱਕਾ ਹੈ ਏਨੇ ਲੱਖਾਂ ਲੋਕਾਂ ਨਾਲ ਧੋਖਾ

ਆਈ ਤਾਜਾ ਵੱਡੀ ਖਬਰ
 
ਜੇਕਰ ਕੋਈ ਵਿਅਕਤੀ ਜ਼ੁਰਮ ਕਰਦਾ ਹੈ ਤਾਂ, ਉਸ ਨੂੰ ਵੱਖ-ਵੱਖ ਧਾਰਾਵਾਂ ਦੇ ਤਹਿਤ ਸਜ਼ਾ ਵੀ ਸੁਣਾਈ ਜਾਂਦੀ ਹੈ l ਲੋਕ ਵੱਖ-ਵੱਖ ਧਾਰਾਵਾਂ ਦੇ ਤਹਿਤ ਹੋਣ ਵਾਲੀ ਸਜ਼ਾਦ ਜੇਲ੍ਹ ਵਿੱਚ ਭੁਗਤਦੇ ਹਨ। ਇਸ ਪਿੱਛੇ ਦਾ ਮਕਸਦ ਇਹੀ ਹੈ ਕਿ ਦੁਨੀਆਂ ਵਿੱਚ ਵੱਧਣ ਵਾਲੇ ਕ੍ਰਾਈਮ ਰੇਟ ਨੂੰ ਘਟਾਇਆ ਜਾ ਸਕੇ। ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਸੰਗੀਨ ਜੁਰਮ ਤੋਂ ਬਾਅਦ ਮਿਲਣ ਵਾਲੀ ਫਾਂਸੀ ਦੀ ਸਜ਼ਾ ਦੀ ਤਾਂ, ਅਮਰੀਕਾ ਤੋਂ ਇਲਾਵਾ ਬਹੁਤ ਸਾਰੇ ਦੇਸ਼ਾਂ ਦੇ ਵੱਲੋਂ ਫਾਂਸੀ ਦੀ ਸਜ਼ਾ ਖਤਮ ਕਰ ਦਿੱਤੀ ਗਈ ਹੈ, ਜਿਸ ਤੇ ਭਾਰਤ ਦੇਸ਼ ਦੇ ਵਲੋਂ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਕਿ ਇਸ ਸਜ਼ਾ ਨੂੰ ਖਤਮ ਕੀਤਾ ਜਾ ਸਕੇ। ਦੱਸ ਦਈਏ ਕਿ ਯੂਰੋਪ ਦੇ ਆਲੇ-ਦੁਆਲੇ ਦੇ ਦੇਸ਼ਾਂ ਵਿੱਚ ਇਹ ਸਜ਼ਾ ਦੇਣ ਦੀ ਬਜਾਏ ਸਗੋਂ ਸੈਂਕੜੇ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਜਾਂਦੀ ਹੈ। ਇਸੇ ਵਿਚਾਲੇ ਹੁਣ ਇੱਕ ਸ਼ਖਸ ਨੂੰ ਅਦਾਲਤ ਦੇ ਵੱਲੋਂ 11 ਹਜਾਰ ਸਾਲ ਤੋਂ ਵੀ ਵੱਧ ਸਮੇਂ ਤੱਕ ਦੀ ਸਜ਼ਾ ਸੁਣਾਈ ਗਈ ਹੈ l

ਦਰਅਸਲ ਤੁਰਕੀ ਵਿਚ ਇਕ ਕਾਰੋਬਾਰੀ ਨੂੰ ਉਸ ਦੇ ਭਰਾ ਤੇ ਭੈਣ ਦੇ ਨਾਲ 11,196 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ, ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਨ੍ਹਾਂ ਨੂੰ 50 ਲੱਖ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ, ਜਿਸ ਤੋਂ ਬਾਅਦ ਚਾਰੇ ਪਾਸੇ ਇਸਦੀਆਂ ਚਰਚਾਵਾਂ ਤੇਜ਼ੀ ਨਾਲ ਛਿੜ ਚੁੱਕਿਆ ਹਨ। ਦੱਸਦਿਆ ਕਿ ਤੁਰਕੀ ਕ੍ਰਿਪਟੋ ਐਕਸਚੇਂਜ ਥੋਡੇਕਸ ਦੇ ਸੰਸਥਾਪਕ ਫਾਰੂਕ ਓਜਰ ਦੇ ਇਲਾਵਾ ਉਸ ਦੀ ਭੈਣ ਸੇਰਾਪ ਓਡਰ ਤੇ ਭਰਾ ਗੁਵੇਨ ਓਜਰ ਨੂੰ ਵੀ 11,196 ਸਾਲ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ। ਉਧਰ ਤੁਰਕੀ ਕ੍ਰਿਪਟੋ ਐਕਸਚੇਂਜ ਥੋਕੇਡਸ ਦੇ ਸੰਸਥਾਪਕ ਫਾਰੂਕ ਓਜਰ ਨੇ 4 ਲੱਖ ਲੋਕਾਂ ਨੂੰ ਚੂਨਾ ਲਗਾਇਆ ਸੀ।

ਇਸਦੇ ਬਾਅਦ ਅਪ੍ਰੈਲ 2021 ਵਿਚ ਆਫਲਾਈਨ ਹੋਣ ਦੇ ਨਾਲ ਹੋ ਗਿਆ।ਇਸ ਵਿਚ ਮੌਕਾ ਪਾ ਕੇ ਉਹ ਅਲਬਾਨੀਆ ਫਰਾਰ ਹੋਣ ‘ਚ ਕਾਮਯਾਬ ਰਿਹਾ। ਨੋਟਿਸ ਜਾਰੀ ਹੋਣ ਦੇ ਬਾਅਦ ਅਪ੍ਰੈਲ 2022 ‘ਚ ਮੁਲਜ਼ਮ ਨੂੰ ਫੜ ਲਿਆ ਗਿਆ ਸੀ। ਠੀਕ ਇਕ ਸਾਲ ਬਾਅਦ ਇੰਟਰਪੋਲ ਪੁਲਿਸ ਨੇ ਉਸ ਨੂੰ ਤੁਰਕੀਏ ਸੌਂਪ ਦਿੱਤਾ। ਉਸ ਦੇ ਨਾਲ ਹੀ ਭਰਾ, ਭੈਣ ਦੇ ਇਲਾਵਾ ਤੁਰਕੀਏ ਦੇ ਸਭ ਤੋਂ ਵੱਡੇ ਕ੍ਰਿਪਟੋ ਐਕਸਚੇਂਜ ਥੋਡੇਕਸ ਨਾਲ ਜੁੜੇ ਸੀਨੀਅਰ ਅਧਿਕਾਰੀਆਂ ਨੂੰ ਵੀ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਪਾਇਆ ਸੀ।

ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਗਈ, ਸਰ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਹੁਣ ਉਹਨਾਂ ਨੂੰ 11 ਹਜ਼ਾਰ ਸਾਲ ਤੋਂ ਹੀ ਵੱਧ ਸਮੇਂ ਦੀ ਸਜ਼ਾ ਸੁਣਾਈ ਗਈ ਹੈ। ਪਰ ਇੱਥੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇੰਨੇ ਸਾਲ ਕੋਈ ਵੀ ਵਿਅਕਤੀ ਇਸ ਧਰਤੀ ‘ਤੇ ਨਹੀਂ ਜੀਉਂਦਾ l ਫਿਲਹਾਲ ਇਹ ਖ਼ਬਰ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।