ਇਸ ਮੌਨੀ ਬਾਬਾ ਦਾ 40 ਸਾਲ ਬਾਅਦ ਖੁੱਲਣ ਜਾ ਰਿਹਾ ਮੌਨ ਵਰਤ, ਪਹਿਲਾਂ ਸ਼ਬਦ ਬੋਲਣਗੇ ਜੈ ਸ਼੍ਰੀਰਾਮ

ਆਈ ਤਾਜਾ ਵੱਡੀ ਖਬਰ 

ਅਯੋਧਿਆ ਵਿਖੇ ਰਾਮ ਮੰਦਰ ਦੇ ਉਦਘਾਟਨ ਨੂੰ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਹਨ l 22 ਜਨਵਰੀ ਦਾ ਦਿਨ ਪੂਰੇ ਭਾਰਤ ਦੇਸ਼ ਦੇ ਲਈ ਕਾਫੀ ਖਾਸ ਤੇ ਅਹਿਮ ਰਹਿਣ ਵਾਲਾ ਹੈ l ਇਸ ਦੌਰਾਨ ਬਹੁਤ ਸਾਰੇ ਸੰਤਾ ਤੇ ਮਹਾਂਪੁਰਖਾਂ ਦੇ ਵੱਲੋਂ ਪਿਛਲੇ ਕਈ ਸਾਲਾਂ ਤੋਂ ਮੌਨ ਵਰਤ ਵੀ ਰੱਖੇ ਹੋਏ ਹਨ, ਜਿਹੜੇ ਹੁਣ ਇਸ ਸ਼ੁਭ ਅਫਸਰ ਤੇ ਆਪਣਾ ਮੌਨ ਵਰਤ ਤੋੜਣਗੇ l ਇਸੇ ਵਿਚਾਲੇ ਹੁਣ ਇੱਕ ਮੋਨੀ ਬਾਬਾ ਬਾਰੇ ਦੱਸਾਂਗੇ, ਜਿਨਾਂ ਨੇ ਪਿਛਲੇ 40 ਸਾਲਾਂ ਤੋਂ ਮੌਣਵਤ ਰੱਖਿਆ ਹੋਇਆ ਸੀ, ਤੇ ਹੁਣ ਇਹ ਵਰਤ ਖੋਲਣ ਜਾ ਰਹੇ ਹਨ ਤੇ ਇਹਨਾਂ ਵੱਲੋਂ ਵਰਤ ਖੋਲਦਿਆਂ ਸਾਰ ਹੀ ਪਹਿਲਾ ਸ਼ਬਦ ਜੈ ਸ਼੍ਰੀ ਰਾਮ ਬੋਲਿਆ ਜਾਵੇਗਾ। ਜ਼ਿਕਰਯੋਗ ਹੈ ਕਿ îਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਵਾਲੀ ਹੈ, ਇਸ ਲਈ ਬਹੁਤ ਸਾਰੇ ਸੰਤਾਂ ਦਾ ਸੰਕਲਪ ਵੀ ਪੂਰਾ ਹੋ ਚੁੱਕਾ ਹੈ।

22 ਜਨਵਰੀ ਨੂੰ ਰਾਮ ਮੰਦਰ ਵਿਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਰਾਮ ਨਗਰੀ ਅਯੋਧਿਆ ਵਿੱਚ ਹੋਵੇਗੀ। ਜਿਸ ਨਾਲ ਮੱਧ ਪ੍ਰਦੇਸ਼ ਦੇ ਮੌਨੀ ਬਾਬਾ ਦਾ 40 ਸਾਲ ਪੁਰਾਣਾ ਸੰਕਲਪ ਵੀ ਪੂਰਾ ਹੋਵੇਗਾ, ਜੋ ਉਨ੍ਹਾਂ ਨੇ 1984 ਵਿਚ ਲਿਆ ਸੀ। ਦੱਸਦਿਆ ਕਿ ‘ਮੋਨੀ ਬਾਬਾ’ ਨੇ ਇਸ ਦੌਰਾਨ ਇਕ ਵੀ ਸ਼ਬਦ ਨਾ ਬੋਲਣ ਦੀ ਸਹੁੰ ਖਾਧੀ ਸੀ। ਜਿਸ ਕਾਰਨ ਉਨਾਂ ਦੇ ਵੱਲੋਂ ਪਿਛਲੇ 40 ਸਾਲਾਂ ਤੋਂ ਇਹ ਵਰਤ ਰੱਖਿਆ ਹੋਇਆ ਸੀ l ਉੱਥੇ ਹੀ ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆ ਉਹਨਾਂ ਵੱਲੋਂ ਦੱਸਿਆ ਗਿਆ ਕਿ ਅਯੁੱਧਿਆ ‘ਚ ਰਾਮ ਲੱਲਾ ਦੇ ਸਿੰਘਾਸਨ ‘ਤੇ ਬੈਠਣ ਤੱਕ ਉਹ ਮੌਨ ਵਰਤ ਰੱਖਣਗੇ।

ਜਿਵੇਂ-ਜਿਵੇਂ ਅਯੁੱਧਿਆ ‘ਚ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਨੇੜੇ ਆ ਰਹੀ ਹੈ, ਉਨ੍ਹਾਂ ਨੇ 22 ਜਨਵਰੀ ਨੂੰ ਭਗਵਾਨ ਰਾਮ ਦੇ ਨਾਮ ਦਾ ਜਾਪ ਕਰਕੇ ਆਪਣੀ ਚੁੱਪ ਤੋੜਨ ਦਾ ਫੈਸਲਾ ਕੀਤਾ । ਫਿਲਹਾਲ ਬਾਬਾ ਇਕ ਛੋਟੇ ਚਾਕਬੋਰਡ ‘ਤੇ ਲਿਖ ਕੇ ਲੋਕਾਂ ਨੂੰ ਆਪਣੀ ਗੱਲ ਦੱਸਦੇ ਹਨ।

ਜ਼ਿਕਰਯੋਗ ਹੈ ਕਿ ਇਸ ਦੌਰਾਨ ਉਹਨਾਂ ਵੱਲੋਂ ਆਖਿਆ ਗਿਆ ਕਿ ਉਹ ਚਾਹੁੰਦੇ ਸਨ ਕਿ ਉਹ ਆਪਣਾ ਮੌਨ ਵਰਤ ਅਯੋਧਿਆ ਵਿਖੇ ਜਾ ਕੇ ਤੋੜਨ ਪਰ ਉਨਾਂ ਨੂੰ ਯੋਧਿਆ ਤੋ ਹਾਲੇ ਤੱਕ ਸੱਦਾ ਨਹੀਂ ਮਿਲਿਆ ਜਿਸ ਕਾਰਨ ਉਹ ਕਾਫੀ ਨਿਰਾਸ਼ ਵੀ ਹਨ।]