ਇਸ ਮੁੰਡੇ ਨੇ ਕੀਤੀ ਅਜਿਹੀ ਕਰਤੂਤ ਦੇਖ ਕੇ ਲੋਕਾਂ ਦੇ ਉਡੇ ਹੋਸ਼, ਪੁਲਸ ਨੇ ਲੱਭ ਕੇ ਤੁਰੰਤ ਕੀਤਾ ਗਿਰਫ਼ਤਾਰ

ਪੁਲਸ ਨੇ ਲੱਭ ਕੇ ਤੁਰੰਤ ਕੀਤਾ ਗਿਰਫ਼ਤਾਰ

ਇਨ੍ਹਾਂ ਦਿਨਾਂ ਵਿੱਚ ਸੋਸ਼ਲ ਮੀਡੀਆ ਇਕ ਅਜਿਹੀ ਸਾਈਟ ਬਣਿਆ ਹੋਇਆ ਹੈ। ਜਿਸ ਦੇ ਜ਼ਰੀਏ ਦੁਨੀਆ ਵਿੱਚ ਵਾਪਰੀਆਂ ਘਟਨਾਵਾਂ ਨੂੰ ਵੇਖ ਤੇ ਸੁਣ ਸਕਦੇ ਹੋ। ਦੁਨੀਆ ਵਿੱਚ ਕਿਤੇ ਵੀ ਵਾਪਰਨ ਵਾਲੀ ਕਿਸੇ ਵੀ ਘਟਨਾ ਨੂੰ ਲੋਕਾਂ ਵੱਲੋਂ ਕੈਮਰੇ ਚ ਕੈਦ ਕਰ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੱਤਾ ਜਾਂਦਾ ਹੈ। ਇਹੋ ਜਿਹੀਆਂ ਵੀਡੀਓ ਕਰਕੇ ਕਈ ਵਾਰ ਬਹੁਤ ਸਾਰੇ ਸਵਾਲ ਵੀ ਖੜ੍ਹੇ ਹੋ ਜਾਂਦੇ ਹਨ।

ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਸਾਡੇ ਸਾਹਮਣੇ ਆਉਂਦੇ ਰਹਿੰਦੇ ਹਨ। ਹੁਣ ਵੀ ਇਸ ਤਰਾਂ ਦਾ ਇਕ ਮਾਮਲਾ ਸਭ ਦੇ ਸਾਹਮਣੇ ਆਇਆ ਹੈ ਜਿਸ ਵਿੱਚ ਮੁੰਡੇ ਵੱਲੋਂ ਕੀਤੀ ਗਈ ਕਰਤੂਤ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ ਹਨ। ਜਿਸ ਤੇ ਪੁਲੀਸ ਵੱਲੋਂ ਮੁੰਡੇ ਨੂੰ ਲੱਭ ਕੇ ਤੁਰੰਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਘਟਨਾ ਵਿਚ ਜਿਥੇ ਇਕ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਉਥੇ ਹੀ ਦੁਨੀਆਂ ਵਿੱਚ ਇਹੋ ਜਿਹੀਆਂ ਵੀਡੀਓ ਬਣਾਉਣ ਵਾਲੇ ਸ਼ਰਾਰਤੀ ਅਨਸਰਾਂ ਦੀ ਕੋਈ ਕਮੀ ਨਹੀਂ ਹੈ।

ਇਹ ਵੀਡੀਓ ਤੁਰਕੀ ਦੇ ਅਨਾਤੋਲੀਅਨ ਸੂਬੇ ਦੇ ਇਕ ਡੇਅਰੀ ਪਲਾਂਟ ਦੀ ਹੈ। ਜੋ ਜਲਦੀ ਹੀ ਕਈ ਪਲੇਟਫਾਰਮਾਂ ਤੇ ਫੈਲ ਗਈ। ਜਿੱਥੇ ਇਸ ਵਿਚ ਕੰਮ ਕਰਨ ਵਾਲੇ ਇਕ ਵਰਕਰ ਵੱਲੋਂ ਡੈਅਰੀ ਦਾ ਕੰਮ ਬੰਦ ਹੋਣ ਉਪਰੰਤ ਦੁੱਧ ਦੇ ਇੱਕ ਟੱਬ ਵਿਚ ਡੁੱਬਕੀ ਲਗਾਈ ਜਾਂਦੀ ਹੈ। ਇਸ ਵਿਅਕਤੀ ਦੀ ਪਛਾਣ ਏਰੇ ਸਯਾਰ ਦੇ ਰੂਪ ਵਿਚ ਕੀਤੀ ਗਈ ਹੈ। ਇਸ ਦੀ ਜਾਂਚ ਦੌਰਾਨ ਡੇਅਰੀ ਪਲਾਂਟ ਨੇ ਕਿਹਾ ਹੈ ਕਿ ਉਨ੍ਹਾਂ ਦਾ ਵਰਕਰ ਦੁੱਧ ਵਿੱਚ ਨਹੀਂ ਸਗੋ ਪਲਾਂਟ ਵਿਚੋਂ ਸਫ਼ਾਈ ਦੌਰਾਨ ਨਿਕਲੇ ਸਫੈਦ ਪਾਣੀ ਵਿੱਚ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ।

ਉਥੇ ਹੀ ਕੋਨਿਆ ਐਗਰੀਕਲਚਰ ਐਂਡ ਫਾਰੇਸਟਰੀ ਮੈਨੇਜਰ ਅਲੀ ਏਰਗਿਨ ਨੇ ਇਸ ਘਟਨਾ ਦੀ ਜਾਂਚ ਕਰਦੇ ਹੋਏ ਮਿਲਕ ਪਲਾਂਟ ਨੂੰ ਬੰਦ ਕਰ ਦਿੱਤਾ ਹੈ। ਇਸਦੇ ਨਾਲ ਹੀ ਕੰਪਨੀ ਤੇ ਭਾਰੀ ਜੁਰਮਾਨਾ ਵੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਨੁੱਖੀ ਸਿਹਤ ਨੂੰ ਖ਼ਤਰੇ ਵਿਚ ਪਾਉਣ ਵਾਲੀਆਂ ਸਥਿਤੀਆਂ ਦੇ ਕਾਰਨ ਬੰਦ ਕੀਤਾ ਗਿਆ ਹੈ। ਇਹ ਸਾਰੀ ਵੀਡੀਓ ਇਸ਼ਨਾਨ ਕਰਨ ਵਾਲੇ ਸਖਸ਼ ਦੇ ਸਾਥੀ ਵਰਕਰ ਵੱਲੋਂ ਬਣਾਈ ਗਈ ਹੈ। ਇਹ ਵੀਡੀਓ ਟੀਕਟਾਕ ਤੇ ਉਗੁਰ ਦੁਰਗੁਟ ਵੱਲੋਂ ਅਪਲੋਡ ਕੀਤੀ ਗਈ ਹੈ। ਵੀਡੀਓ ਵਾਇਰਲ ਤੋਂ ਬਾਅਦ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਡੇਅਰੀ ਪਲਾਂਟ ਦੇ ਸੰਚਾਲਕ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਕੰਪਨੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਸੀ।