ਇਸ ਮੁਲਕ ਨੇ ਕਰਤਾ ਇਹ ਵੱਡਾ ਐਲਾਨ, ਲੱਖਾਂ ਭਾਰਤੀਆਂ ਚ ਛਾ ਗਈ ਖੁਸ਼ੀ ਦੀ ਲਹਿਰ

661

ਆਈ ਤਾਜਾ ਵੱਡੀ ਖਬਰ

ਭਾਰਤ ਦੇ ਵਿੱਚੋਂ ਬਹੁਤ ਸਾਰੇ ਲੋਕ ਰੋਜ਼ੀ-ਰੋਟੀ ਦੀ ਖਾਤਿਰ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮਕਾਜ ਕਰਦੇ ਹਨ।ਜਿਸ ਨਾਲ ਉਹ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ।ਵਿਦੇਸ਼ਾਂ ਵਿੱਚ ਜਾ ਕੇ ਇਨ੍ਹਾਂ ਪ੍ਰਵਾਸੀ ਕਾਮਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਦੇ ਕਾਰਨ ਕੁਝ ਪ੍ਰਵਾਸੀਆਂ ਨੂੰ ਮਾਨਸਿਕ ਤਣਾਅ ਦੇ ਵਿਚੋਂ ਵੀ ਗੁਜ਼ਰਨਾ ਪੈਂਦਾ ਹੈ। ਕਰੋਨਾ ਮਹਾਮਾਰੀ ਦੀ ਮਾਰ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਵੱਲੋਂ ਪ੍ਰਵਾਸੀਆਂ ਲਈ ਕਾਨੂੰਨਾਂ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਹੁਣ ਇਕ ਹੋਰ ਮੁਲਕ ਨੇ ਵੱਡਾ ਐਲਾਨ ਕੀਤਾ ਹੈ ਜਿਸ ਨਾਲ ਲੱਖਾਂ ਭਾਰਤੀਆਂ ਵਿਚ ਖੁਸ਼ੀ ਦੀ ਲਹਿਰ ਛਾ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਾਊਦੀ ਅਰਬ ਨੇ ਹੁਣ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀ ਮਜਦੂਰਾਂ ਨੂੰ ਲੈ ਕੇ ਬੁੱਧਵਾਰ ਨੂੰ ਇਕ ਵੱਡਾ ਫੈਸਲਾ ਕੀਤਾ ਹੈ। ਇਸ ਫੈਸਲੇ ਦੇ ਤਹਿਤ ਸਾਊਦੀ ਅਰਬ ਵਿਚ ਕੰਮ ਕਰਨ ਵਾਲੇ ਭਾਰਤੀ ਵਰਕਰਾਂ ਨੂੰ ਇਸ ਦਾ ਫਾਇਦਾ ਹੋਵੇਗਾ। ਕਿਉਂਕਿ ਪਹਿਲਾਂ ਭਾਰਤੀ ਕਾਮਿਆਂ ਦੇ ਨਾਲ ਦੁਰਵਿਵਹਾਰ ਅਤੇ ਸ਼ੋਸ਼ਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।

ਹੋਣ ਮਾਲਕਾ ਜਾ ਕੰਪਨੀਆਂ ਦੇ ਦੁਰਵਿਵਹਾਰ ਅਤੇ ਸ਼ੋਸ਼ਣ ਦੀ ਸਥਿਤੀ ਵਿੱਚ ਅਤੇ ਘੱਟ ਤਨਖਾਹ ਪਾਉਣ ਵਾਲੇ ਲੱਖਾਂ ਪ੍ਰਵਾਸੀ ਮਜ਼ਦੂਰਾਂ ਤੇ ਉਨ੍ਹਾਂ ਦੇ ਮਾਲਕ ਨਾਲ ਕੰਮ ਕਰਨ ਦੀ ਪਾਬੰਦੀ ਖਤਮ ਹੋ ਜਾਵੇਗੀ। ਸਾਊਦੀ ਅਰਬ ਵਿੱਚ ਉਪ ਮੰਤਰੀ ਅਬਦੁਲਾ ਬਿਨ ਨਾਸਿਰ ਅਬੁਥਨੈਨ ਨੇ ਦੱਸਿਆ ਕਿ ਮਾਰਚ 2021 ਵਿੱਚ ਨਵੇਂ ਤੱਥਾਂ ਅਨੁਸਾਰ ਕਥਿਤ ਕਿਰਤ ਸੰਬੰਧ ਨੂੰ ਲਾਗੂ ਕੀਤਾ ਜਾਵੇਗਾ।

ਇਥੋਂ ਦੇ ਅਧਿਕਾਰੀ ਕਈ ਖਾੜੀ ਦੇਸ਼ਾਂ ਵਿੱਚ ਪ੍ਰਚਲਿਤ ਕਾਫ਼ਿਲਾ ਪ੍ਰਣਾਲੀ ਦੇ ਪ੍ਰਬੰਧਾਂ ਨੂੰ ਖਤਮ ਕਰ ਰਹੇ ਹਨ। ਕਿਉਂਕਿ ਇਹ ਪ੍ਰਣਾਲੀ ਵਿਦੇਸ਼ੀ ਵਰਕਰਾਂ ਨੂੰ ਕਾਨੂੰਨੀ ਰੂਪ ਨਾਲ ਉਨ੍ਹਾਂ ਦੇ ਮਾਲਕਾਂ ਨਾਲ ਬੰਨ੍ਹ ਕੇ ਰੱਖਦੀ ਹੈ। ਇਸ ਬਦਲਾਅ ਨਾਲ ਹੁਣ ਲਗਭਗ ਇੱਕ ਕਰੋੜ ਵਿਦੇਸ਼ੀ ਵਰਕਰ ਪ੍ਰਭਾਵਿਤ ਹੋਣਗੇ। ਇਸ ਪ੍ਰਣਾਲੀ ਦਾ ਫਾਇਦਾ ਪਰਵਾਸੀਆਂ ਨੂੰ ਹੋਵੇਗਾ। ਹੁਣ ਇਨ੍ਹਾਂ ਦੇ ਤਹਿਤ ਵਿਦੇਸ਼ੀ ਕਰਮਚਾਰੀ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਕੰਮ ਕਰਨ, ਅਤੇ ਦੇਸ਼ ਵਿੱਚ ਮੁੜ ਦਾਖਲ ਹੋਣ, ਮਾਲਕ ਦੀ ਸਹਿਮਤੀ ਤੋਂ ਬਿਨਾਂ ਵੀਜ਼ਾ ਸੁਰੱਖਿਅਤ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।

ਇਸ ਤਰਾਂ ਹੀ ਕਤਰ ਦੇ ਵਿੱਚ ਵੀ ਕੁਝ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਕਤਰ ਸਾਲ 2022 ਵਿਚ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਕਰ ਰਹੇ ਹਨ। ਹਿਊਮਨ ਰਾਈਟਸ ਵਾਚ ਦੀ ਸ਼ੋਧ ਕਰਤਾ ਰੋਥਨਾ ਬੇਗਮ ਨੇ ਕਿਹਾ ਹੈ ਕਿ ਇਹ ਤਬਦੀਲੀਆਂ ਨਾਲ ਪ੍ਰਵਾਸੀ ਵਰਕਰਾਂ ਦੀ ਸਥਿਤੀ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਅਜੇ ਵੀ ਇਸ ਦੇਸ਼ ਵਿੱਚ ਆਉਣ ਵਾਸਤੇ ਮਾਲਕ ਦੀ ਲੋੜ ਹੈ ਕਿਉਂਕਿ ਸਪਾਂਸਰ ਕਰੇ ਬਿਨਾਂ ਵਰਕਰ ਆ ਨਹੀਂ ਸਕਦੇ।