BREAKING NEWS
Search

ਇਸ ਮਸ਼ਹੂਰ ਲੀਡਰ ਦਾ ਭਾਸ਼ਣ ਸੁਣਨ ਆਇਆ ਭੂਤ – ਖੁਦ ਲਾਈਵ ਹੋ ਦਸੀ ਇਹ ਗਲ੍ਹ

ਆਈ ਤਾਜਾ ਵੱਡੀ ਖਬਰ

ਇਸ ਦੁਨੀਆਂ ਵਿੱਚ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਅਤੇ ਵੇਖ ਕੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਬਹੁਤ ਸਾਰੇ ਲੋਕ ਹਨ ਜੋ ਭੂਤਾਂ ਭਰੇਤਾਂ ਚ ਵਿਸ਼ਵਾਸ ਕਰਦੇ ਹਨ । ਉਹਨਾਂ ਦਾ ਮੰਨਣਾ ਹੈ ਕਿ ਜੇਕਰ ਇਨਸਾਨ ਹੈ ਤਾਂ ਆਤਮਾ ਵੀ ਹੈ । ਜੇਕਰ ਭਗਵਾਨ ਹੈ ਤਾਂ ਸ਼ੈਤਾਨ ਵੀ ਹੈ । ਪਰ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਸਮਝਦੇ ਹਨ ਕਿ ਆਤਮਾ ਜਾਂ ਫਿਰ ਭੂਤ ਨਹੀਂ ਹੁੰਦੇ ਇਹ ਇੱਕ ਅੰਧ-ਵਿਸ਼ਵਾਸ ਹੈ ਜੋ ਲੋਕਾਂ ਦੇ ਮਨਾਂ ਦੇ ਵਿੱਚ ਘਰ ਕਰਕੇ ਬੈਠਾ ਹੋਇਆ ਹੈ ।

ਪਰ ਜੇਕਰ ਅਸੀਂ ਕਹੀਏ ਕਿ ਸੱਚਮੁੱਚ ਇੱਕ ਮਸ਼ਹੂਰ ਲੀਡਰ ਦਾ ਭੂਤ ਭਾਸ਼ਣ ਸੁਣ ਕੇ ਗਿਆ ਹੈ । ਹੁਣ ਤੁਸੀਂ ਸਭ ਹੱਸੋਗੇ ,ਜਿਸ ਲੀਡਰ ਦੇ ਨਾਲ ਇਹ ਘਟਨਾ ਵਾਪਰੀ ਹੈ ਉਸਨੇ ਖੁਦ ਇਸਦੀ ਜਾਣਕਾਰੀ ਦਿਤੀ ਹੈ। ਸਾਹਮਣੇ ਆਏ ਜਾਣਕਾਰੀ ਅਨੁਸਾਰ ਬਿਹਾਰ ਦੇ ਵੱਡੇ ਸਿਆਸੀ ਲੀਡਰ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਦਾ ਭੂਤ ਆ ਕੇ ਭਾਸ਼ਣ ਸੁਣਦਾ ਹੈ। ਉਹਨਾਂ ਖੁਦ ਇਸਦੀ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਉਹਨਾਂ ਦੇ ਸੁਪਨਿਆਂ ਦੇ ਵਿੱਚ ਭੂਤ ਆਉਂਦਾ ਹੈ । ਇਹਨਾ ਹੀ ਨਹੀਂ ਸਗੋਂ ਉਹਨਾਂ ਦਾ ਭਾਸ਼ਣ ਵੀ ਸੁਣਦਾ ਹੈ ।

ਉਹਨਾਂ ਦੇ ਵਲੋਂ ਇਸਦੀ ਦੀ ਜਾਣਕਾਰੀ ਆਪਣੇ ਫੇਸਬੁੱਕ ਪੇਜ਼ ਤੋਂ ਲਾਈਵ ਆ ਕੇ ਸਾਂਝੀ ਕੀਤੀ ਗਈ । ਅਸੀਂ ਗੱਲ ਕਰ ਰਹੇ ਹਾਂ ਲਾਲੂ ਪ੍ਰਸਾਦ ਦੇ ਵੱਡੇ ਬੇਟੇ ਤੇਜ਼ ਪ੍ਰਸਾਦ ਦੀ । ਜਿਹਨਾਂ ਨੂੰ ਅਜਿਹੇ ਸੁਪਨੇ ਅੱਜਕਲ ਆ ਰਹੇ ਹਨ । ਉਹਨਾਂ ਦੱਸਿਆ ਕਿ ਮੈਂ ਆਪਣੇ ਸੁਪਨੇ ਵਿੱਚ ਵੇਖਿਆ ਕਿ ਮੈਂ ਹਸਨਪੁਰ ‘ਚ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਗਿਆ ਹਾਂ। ਉੱਥੇ ਇੱਕ ਭੂਤ ਖਜੂਰ ਦੇ ਦਰਖਤ ਉਪਰ ਬੈਠਾ ਹੈ। ਉਹਨਾਂ ਕਿਹਾ ਕਿ ਉਹ ਮੈਨੂੰ ਫੜਨ ਵਾਲਾ ਹੀ ਸੀ। ਨਾਲ ਹੀ ਮੈਂ ਮਹਾਦੇਵ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਭੂਤ ਘਬਰਾ ਗਿਆ।

ਪਰ, ਮੈਂ ਡਰਿਆ ਨਹੀਂ । ਉਲਟਾ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਸਾਨੂੰ ਡਰਾ ਰਹੇ ਹੋ? ਭੂਤ ਨੇ ਉੱਤਰ ਦਿੱਤਾ ਕਿ ਉਹ ਮੇਰਾ ਭਾਸ਼ਣ ਸੁਣਨ ਆਇਆ ਹੈ। ਤੇਜ਼ ਪ੍ਰਤਾਪ ਨੇ ਕਿਹਾ ਕਿ ਜਦੋ ਉਹ ਭਾਸ਼ਣ ਦੇਂਦਾ ਹੈਂ ਤਾਂ ਜ਼ਿਆਦਾਤਰ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਲਾਲੂ ਪ੍ਰਸਾਦ ਹੀ ਬੋਲ ਰਹੇ ਹੋਣ । ਇਸ ਘਟਨਾ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ।