ਇਸ ਮਸ਼ਹੂਰ ਪੰਜਾਬੀ ਗਾਇਕ ਦੇ ਘਰੇ ਆਈਆਂ ਵਿਆਹ ਦੀਆਂ ਖੁਸ਼ੀਆਂ

3610

ਆਈ ਤਾਜਾ ਵੱਡੀ ਖਬਰ

ਇਹ ਚੜ੍ਹਦਾ ਹੋਇਆ ਵਰ੍ਹਾ ਆਪਣੇ ਨਾਲ ਦੁੱਖਾਂ ਦਾ ਪਹਾੜ ਲੈ ਕੇ ਆਇਆ। ਇਸ ਨੇ ਹੁਣ ਤੱਕ ਲੋਕਾਂ ਨੂੰ ਆਪਣੇ ਡਰ ਦੇ ਸਾਏ ਥੱਲੇ ਲੁਕੋ ਕੇ ਰੱਖਿਆ ਹੋਇਆ ਹੈ। ਜਦੋਂ ਅਸੀਂ ਕੋਈ ਵੀ ਖ਼ਬਰ ਟੀ.ਵੀਂ. ਜਾਂ ਅਖ਼ਬਾਰ ਵਿੱਚ ਦੇਖਦੇ ਹਾਂ ਤਾਂ ਸਭ ਤੋਂ ਜ਼ਿਆਦਾ ਦੁਖਦਾਈ ਖਬਰਾਂ ਹੀ ਸਾਨੂੰ ਨਜ਼ਰੀਂ ਆਉਂਦੀਆਂ ਹਨ। ਅਜਿਹਾ ਜਾਪਦਾ ਹੈ ਕਿ ਖੁਸ਼ਖਬਰੀ ਸੁਣੇ ਨੂੰ ਅਰਸਾ ਬੀਤ ਗਿਆ ਹੈ। ਕਹਿੰਦੇ ਨੇ ਨਾ ਕਿ ਹਨੇਰੇ ਵਿੱਚ ਵੀ ਆਸ ਦੀ ਰੌਸ਼ਨੀ ਦੀ ਕਿਰਨ ਦਿਖਾਈ ਦੇ ਜਾਂਦੀ ਹੈ।

ਜਦੋਂ ਕਿਤੇ ਨਾ ਕਿਤੇ ਖੁਸ਼ੀ ਭਰੀ ਖ਼ਬਰ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ ਤਾਂ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਖੁਸ਼ਖਬਰੀ ਸੁਣਨ ਨੂੰ ਮਿਲ ਰਹੀ ਹੈ ਜਿੱਥੇ ਪੰਜਾਬ ਦੇ ਮਸ਼ਹੂਰ ਗਾਇਕ ਗਿੱਲ ਹਰਦੀਪ ਸਿੰਘ ਦੇ ਬੇਟੇ ਜਸ਼ਨ ਸਿੰਘ ਨੇ ਬੀਤੇ ਦਿਨੀ ਵਿਆਹ ਕਰਵਾ ਲਿਆ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਫੇਸਬੁੱਕ ‘ਤੇ ਸਾਂਝੀ ਕਰ ਆਪਣੇ ਰਿਸ਼ਤੇਦਾਰਾਂ ਅਤੇ ਪ੍ਰਸ਼ੰਸਕਾਂ ਨਾਲ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇੱਥੇ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ।

ਅਦਾਕਾਰ ਜਸ਼ਨ ਸਿੰਘ ਇਹਨਾਂ ਤਸਵੀਰਾਂ ਵਿੱਚ ਆਪਣੀ ਪਤਨੀ ਦੇ ਨਾਲ ਸੋਹਣੇ ਅੰਦਾਜ਼ ਦੇ ਵਿੱਚ ਦਿਖਾਈ ਦੇ ਰਹੇ ਸੀ। ਉਨ੍ਹਾਂ ਵੱਲੋਂ ਇਹ ਤਸਵੀਰਾਂ ਸਾਂਝੇ ਕਰਨ ਤੋਂ ਬਾਅਦ ਹਰ ਕੋਈ ਉਨ੍ਹਾਂ ਨੂੰ ਵਧਾਈ ਦੇ ਨਾਲ-ਨਾਲ ਆਸ਼ੀਰਵਾਦ ਦੇ ਰਿਹਾ ਹੈ। ਜਸ਼ਨ ਦੇ ਚਾਹੁਣ ਵਾਲਿਆਂ ਲਈ ਇਹ ਸਭ ਤੋਂ ਵੱਡਾ ਤੋਹਫਾ ਹੈ ਕਿਉਂਕਿ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਸੀ ਪਤਾ। ਫੇਸਬੁੱਕ ‘ਤੇ ਤਸਵੀਰ ਸਾਂਝੀ ਕਰਦੇ ਹੋਏ ਜਸ਼ਨ ਨੇ

ਲਿਖਿਆ I love you wifey… Jashan weds Rhythm Thank you Babaji. ਨਵੇਂ ਵਿਆਹੇ ਜੋੜੇ ਦੀ ਇਸ ਪਿਆਰੀ ਜਿਹੀ ਤਸਵੀਰ ਵਿੱਚ ਜਸ਼ਨ ਨੇ ਚਿੱਟੇ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ ਅਤੇ ਉਸ ਦੇ ਨਾਲ ਮਿਲਦੀ ਹੋਈ ਦਸਤਾਰ ਸਜਾਈ ਹੋਈ ਸੀ। ਉਧਰ ਦੂਜੇ ਪਾਸੇ ਦੁਲਹਨ ਦੀ ਕਿਸੇ ਗੱਲੋਂ ਘੱਟ ਨਹੀਂ ਸੀ ਰਿਦਮ ਨੇ ਹਰੇ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ ਜਿਸ ਵਿੱਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।