ਹੁਣੇ ਆਈ ਤਾਜਾ ਵੱਡੀ ਖਬਰ 

ਹੁਣ ਇਸ ਵਰ੍ਹੇ ਦੇ ਵਿੱਚ ਵੀ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਇਕ ਤੋਂ ਬਾਅਦ ਇਕ ਸਾਡੇ ਤੋਂ ਵਿਛੜ ਰਹੀਆਂ ਹਨ। ਰੋਜ਼ ਹੀ ਆਉਣ ਵਾਲੀਆਂ ਅਜਿਹੀਆਂ ਖਬਰਾਂ ਨਾਲ ਲੋਕਾਂ ਉਪਰ ਗਹਿਰਾ ਅਸਰ ਹੋਇਆ ਹੈ। ਇਕ ਪਾਸੇ ਜਿੱਥੇ ਸਾਰੀ ਦੁਨੀਆਂ ਦੀਆਂ ਨਜ਼ਰਾਂ ਕਿਸਾਨੀ ਸੰਘਰਸ਼ ਤੇ ਟਿਕੀਆਂ ਹੋਈਆਂ ਹਨ ਉਥੇ ਹੀ ਆ ਰਹੀਆਂ ਅਜਿਹੀਆਂ ਦੁੱਖ ਭਰੀਆਂ ਖਬਰਾਂ ਨਾਲ ਸੋਗ ਦੀ ਲਹਿਰ ਫੈਲ ਰਹੀ ਹੈ। ਇਸ ਵਰ੍ਹੇ ਦੇ ਵਿਚ ਵੀ ਹੁਣ ਤੱਕ ਰਾਜਨੀਤਿਕ ਜਗਤ ,ਸਾਹਿਤਕ ਜਗਤ ,ਸੰਗੀਤ ਜਗਤ, ਖੇਡ ਜਗਤ, ਧਾਰਮਿਕ ਜਗਤ ਵਿਚੋਂ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਈਆ ਹਨ। ਜਿਨ੍ਹਾਂ ਦੀ ਕਮੀ ਇਨ੍ਹਾਂ ਖੇਤਰਾਂ ਵਿਚ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਇਕ ਤੋਂ ਬਾਅਦ ਇਕ ਸਖਸ਼ੀਅਤ ਸਾਡੇ ਤੋਂ ਇਸ ਤਰ੍ਹਾਂ ਦੂਰ ਹੁੰਦੀ ਜਾ ਰਹੀ ਹੈ, ਜਿਸ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਪਿਛਲੇ ਸਾਲ ਦੇ ਵਿੱਚ ਵੀ ਬਹੁਤ ਸਾਰੀਆਂ ਹਸਤੀਆਂ ਕ-ਰੋ-ਨਾ ਦੀ ਚਪੇਟ ਵਿਚ ਆ ਗਈਆਂ ਤੇ ਕੁਝ ਸੜਕ ਹਾਦਸਿਆ ਦੇ ਕਾਰਨ, ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਆਏ ਦਿਨ ਹੀ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਰੋਜ਼ ਹੀ ਆਉਣ ਵਾਲੀਆਂ ਅਜਿਹੀਆਂ ਖਬਰਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਪੰਜਾਬੀ ਇੰਡਸਟਰੀ ਵਿੱਚ ਇੱਕ ਮਸ਼ਹੂਰ ਕਲਾਕਾਰ ਦੀ ਹੋਈ ਅਚਾਨਕ ਮੌ-ਤ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੀ ਵੰਡ ਮਗਰੋਂ ਰਾਵੀ ਪਾਰੋਂ ਆ ਕੇ ਲੁਧਿਆਣਾ ਵਿੱਚ ਵੱਸੇ ਲੋਕ ਨਾਚ ਭੰਗੜਾ ਤੇ ਲੋਕ ਸੰਗੀਤ ਨੂੰ ਪੇਸ਼ ਕਰਨ ਵਾਲੇ ਕਲਾਕਾਰ ਸੰਤ ਰਾਮ ਖੀਵਾ ਦੇ ਦਿ-ਹਾਂ-ਤ ਦੀ ਖਬਰ ਸਾਹਮਣੇ ਆਈ ਹੈ। ਪੰਜਾਬ ਵਿਚ ਭੰਗੜੇ ਨੂੰ ਮੁੜ ਸੁਰਜੀਤ ਕਰਨ ਵਾਲੇ ਮੋਢੀਆਂ ਵਿੱਚੋਂ ਉਸਤਾਦ ਭਾਨਾ ਰਾਮ ਢੋਲੀ ਸੁਨਾਮੀ ਦੇ ਭਣੇਵੇਂ ਸੰਤ ਰਾਮ ਖੀਵਾ ਵੱਲੋਂ ਲੋਕ ਨਾਚ ਭੰਗੜੇ ਨੂੰ ਅਪਣਾਇਆ ਗਿਆ ਸੀ। ਸੰਤ ਰਾਮ ਖੀਵਾ ਹਰ ਸਾਲ ਮੁੰਬਈ ਵਿਚ ਪੰਜਾਬ ਤੋਂ ਸੱਭਿਆਚਾਰਕ ਗਰੁੱਪ ਲੈ ਕੇ ਲਗਭਗ 40 ਜਾਂਦੇ ਰਹੇ। ਲੁਧਿਆਣਾ ਨੂੰ ਸੰਗੀਤ ਦੀ ਰਾਜਧਾਨੀ ਬਣਾਉਣ ਵਿਚ ਸੰਤ ਰਾਮ ਖੀਵਾ ਦਾ ਬਹੁਤ ਵੱਡਾ ਯੋਗਦਾਨ ਹੈ। ਆਕਾਸ਼ਵਾਣੀ ਜਲੰਧਰ ਤੋਂ ਲੋਕ ਸੰਗੀਤ ਪੇਸ਼ਕਾਰੀ ਲਈ ਉਹ ਪ੍ਰਵਾਣਿਤ ਕਲਾਕਾਰ ਸਨ।

ਉਹਨਾਂ ਨਾਲ ਚੋਟੀ ਦੀਆਂ ਲੋਕ ਗਾਇਕਾ ਰਣਜੀਤ ਕੌਰ, ਸਵਰਨ ਲਤਾ, ਮਹਿੰਦਰਜੀਤ ਸੇਖੋਂ, ਸੁਰਜੀਤ ਕੌਰ, ਸੁਰਿੰਦਰ ਸੋਨੀਆ ਨਾਲ ਦੋਗਾਣਾ ਗਾਇਕੀ ਕਰਦੇ ਰਹੇ । ਉਨ੍ਹਾਂ ਦੇ ਬਹੁਤ ਸਾਰੇ ਸ਼ਾਗਿਰਦ ਹਨ ਅਤੇ ਭੰਗੜੇ ਵਿੱਚ ਵੀ ਉਹਨਾਂ ਸੈਂਕੜੇ ਨੌਜਵਾਨਾਂ ਦੀ ਅਗਵਾਈ ਕੀਤੀ ਹੈ। ਉਹ 84 ਵਰਿਆਂ ਦੇ ਸਨ ਅਤੇ ਉਨ੍ਹਾਂ ਦੀ  ਅੰਤਿਮ ਅਰਦਾਸ 17 ਫਰਵਰੀ ਨੂੰ ਗੁਰਦੁਆਰਾ ਭਾਈ ਵਾਲਾ ਸਾਹਿਬ ਪੱਖੋਵਾਲ ਰੋਡ ਲੁਧਿਆਣਾ ਵਿਖੇ ਹੋਵੇਗੀ। ਉਨ੍ਹਾਂ ਦੀ ਮੌ-ਤ ਤੇ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ,ਲੋਕ ਗਾਇਕ ਸੁਰਿੰਦਰ ਛਿੰਦਾ, ਹਰਭਜਨ ਮਾਨ , ਜਸਵੀਰ ਜੱਸੀ, ਪੰਮੀ ਬਾਈ, ਨਿਰਮਲ ਜੌੜਾ, ਤਰਲੋਚਨ ਲੋਚੀ, ਡਾਕਟਰ ਗੁਰਇਕਬਾਲ ਸਿੰਘ, ਆਦਿ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।


                                       
                            
                                                                   
                                    Previous Postਕਿਸਾਨ ਧਰਨੇ ਤੋਂ ਵਾਪਿਸ ਆਏ ਨੌਜਵਾਨ ਨੂੰ ਅਚਾਨਕ ਮਿਲੀ ਇਸ ਤਰਾਂ ਮੌਤ ,ਸਾਰੇ ਇਲਾਕੇ ਚ ਪਿਆ ਸੋਗ
                                                                
                                
                                                                    
                                    Next Postਪੰਜਾਬ ਚ ਕਿਸਾਨ ਅੰਦੋਲਨ ਬਾਰੇ 11 ਫਰਵਰੀ ਲਈ ਹੋ ਗਿਆ ਇਹ ਵੱਡਾ ਐਲਾਨ
                                                                
                            
               
                             
                                                                            
                                                                                                                                             
                                     
                                     
                                    




