BREAKING NEWS
Search

ਇਸ ਪਿੰਡ ਚ ਰਹਿੰਦੇ ਨੇ 100 ਸਾਲ ਤੋਂ ਉਪਰ ਉਮਰ ਦੇ ਕਈ ਲੋਕ, ਸਾਰੀ ਦੁਨੀਆਂ ਤੇ ਚਰਚਾ – ਏਨੀ ਉਮਰ ਦਾ ਦੱਸਿਆ ਇਹ ਰਾਜ

ਆਈ ਤਾਜਾ ਵੱਡੀ ਖਬਰ

ਇੱਕ ਪਾਸੇ ਸ਼ਰੀਰ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਆਪਣਾ ਰਹਿਣ ਬਸੇਰਾ ਬਣਾ ਰਹੀਆਂ ਹੈ । ਤਰਾਂ-ਤਰਾਂ ਦੇ ਰੋਗ ਸ਼ਰੀਰ ਨੂੰ ਰੋਗ ਲੱਗ ਰਹੇ ਹਨ । ਸ਼ੁਗਰ ,ਬਲੱਡ ਪ੍ਰੇਸ਼ਰ , ਕਿੰਡਨੀ ਰੋਗ ,ਦਿਲ ਦੀਆਂ ਬਿਮਾਰੀਆਂ ਵਰਗੇ ਰੋਗ ਲੱਗ ਰਹੇ ਹਨ । ਸ਼ਰੀਰ ਨੂੰ ਉਹ ਬਿਮਾਰੀਆਂ ਲੱਗ ਰਹੀਆਂ ਹੈ ਜਿਨ੍ਹਾਂ ਦਾ ਨਾਮ ਪੁਰਾਣੇ ਸੱਮਸਿਆ ਦੇ ਵਿੱਚ ਲੈਣਾ ਵੀ ਠੀਕ ਨਹੀਂ ਸਮਝੇ ਜਾਂਦੇ ਸੀ । ਪੁਰਾਣੇ ਸਮਿਆਂ ਦੇ ਵਿੱਚ ਤਾਂ ਲੋਕਾਂ ਦੀਆਂ ਉਮਰਾਂ ਕਾਫੀ ਲੰਬੀਆਂ ਹੁੰਦੀਆਂ ਸੀ। ਕਈ -ਕਈ ਸਾਲਾਂ ਤੱਕ ਲੋਕ ਜਿਉਂਦੇ ਸੀ । ਕਿਉਕਿ ਓਹਨਾ ਦਾ ਖਾਣ-ਪੀਣ ਸ਼ੁੱਧ ਸੀ । ਪਰ ਅੱਜਕਲ ਤਾਂ ਖਾਣ ਪੀਣ ਦੀਆਂ ਬਦਲਦੀਆਂ ਆਦਤਾਂ ਦੇ ਕਾਰਨ ਸ਼ਰੀਰ ਨੂੰ ਪੋਸ਼ਕ ਤੱਤ ਨਹੀਂ ਮਿਲਦੇ।

ਜਿਸਦੇ ਚਲਦੇ ਲੋਕਾਂ ਦੀਆਂ ਉਮਰਾਂ ਵੀ ਘੱਟ ਰਹੀਆਂ ਹੈ।ਪਰ ਇੱਕ ਅਜਿਹਾ ਦੇਸ਼ ਵੀ ਹੈ ਜਿਥੇ ਲੋਕਾਂ ਦੀਆਂ ਉਮਰਾਂ 100 ਸਾਲ ਤੋਂ ਵੱਧ ਹੈ । ਜ਼ਿਹਨਾਂ ਦੀ ਚਰਚਾ ਪੂਰੀ ਦੁਨੀਆਂ ਦੇ ਵਿੱਚ ਛਿੜੀ ਹੋਈ ਹੈ । ਦਰਅਸਲ ਇਹ ਇਟਲੀ ਦੇ ਇਕ ਪਿੰਡ ਬਹੁਤਿਆਂ ਲੋਕਾਂ ਨੇ ਉਮਰ ਦਾ 100 ਦਾ ਅੰਕੜਾ ਪਾਰ ਕੀਤਾ ਹੈ। ਇਟਲੀ ਦੇ ਸਾਰਦੀਨੀਆ ਸੂਬੇ ਦੇ ਪਹਾੜੀ ਪਿੰਡ ਪੇਰਡੈਸਡੇਫੋਗੁ ਦੇ ਵਿੱਚ ਕੁਲ ਆਬਾਦੀ 1700 ਦੇ ਕਰੀਬ ਹੈ ਜਿਹਨਾਂ ਦੇ ਵਿੱਚੋ 8 ਲੋਕਾਂ ਦੀ ਉਮਰ 100 ਸਾਲ ਤੋਂ ਵੱਧ ਹੈ।

ਅਤੇ ਇਹਨਾਂ ਦੇ ਵਿਚੋਂ 4 ਤੋਂ 5 ਲੋਕਾਂ ਦੀ ਮੌਤ 100 ਸਾਲ ਤੋਂ ਉਪਰ ਹੋਣ ਤੋਂ ਬਾਅਦ ਹੋਈ ਸੀ। ਜਿਹਨਾਂ ਦੇ ਵਿੱਚ ਆਉਣ ਵਾਲੇ 2 ਸਾਲਾਂ ਬਾਅਦ 10 ਲੋਕਾਂ ਦੀ ਉਮਰ 100 ਸਾਲ ਹੋ ਜਾਵੇਗੀ। ਜਿਕਰੇਖਾਸ ਹੈ ਇਸ ਇਸ ਥਾਂ ਦੇ ਉਪਰ ਲੋਕਾਂ ਦੀ ਵੱਧ ਉਮਰ ਦਾ ਰਾਜ਼ ਹੈ ਸਾਫ਼ ਹਵਾ , ਸਾਫ਼ ਵਾਤਾਵਰਣ , ਅਤੇ ਚੰਗਾ ਖਾਣ ਪੀਣ । ਇਸ ਜਗ੍ਹਾ ਦੇ ਕੋਲੋ ਸਾਨੂੰ ਵੀ ਇੱਕ ਸਿਖ ਵੀ ਮਿਲਦੀ ਹੈ ਕੀ ਜੋ ਲੋਕ ਲੰਬੀ ਉਮਰ ਚਾਹੁੰਦੇ ਹਨ ਉਹ ਇਸਤੋ ਪ੍ਰੇਰਨਾ ਲੈ ਕੇ ਆਪਣੀ ਚੰਗੀ ਸਿਹਤ ਦੇ ਵੱਲ ਧਿਆਨ ਦੇਣ।

ਪੇਰਡੈਸਡੇਫੋਗੁ ਵਿੱਚ ਜ਼ਿਆਦਾਤਰ ਬਜ਼ੁਰਗਾ ਦੀ ਅਬਾਦੀ ਹੈ । ਪੂਰਾ ਸਾਲ ਇਸ ਜਗ੍ਹਾ ਦੇ ਉਪਰ ਸੱਭਿਆਚਾਰ ਦੇ ਨਾਲ ਸਬੰਧਿਤ ਪ੍ਰੋਗਰਾਮ ਕਰਵਾਏ ਜਾਂਦੇ ਹਨ। ਜ਼ਿਆਦਾਤਰ ਲੋਕ ਐਥੇ ਪੜ੍ਹੇ ਲਿਖੇ ਹਨ । ਇਹਨਾਂ ਦੀ ਲੰਬੀ ਉਮਰ ਦਾ ਕਾਰਗਰ ਕਿਤਾਬਾਂ ਹੀ ਹਨ। ਕਿਉਂਕਿ ਐਥੇ ਦੇ ਜ਼ਿਆਦਾਤਰ ਲੋਕ ਕਿਤਾਬਾਂ ਪੜ੍ਹਨੀਆਂ ਪਸੰਦ ਕਰਦੇ ਹਨ ।