ਇਸ ਦੇਸ਼ ਚ ਜੇਕਰ ਕੋਈ ਬੱਚਾ ਪੈਦਾ ਕਰਦਾ ਹੈ ਤਾਂ ਹੋ ਜਾਂਦਾ ਹੈ ਦਿਵਾਲੀਆ , ਖਰਚਾ ਏਨਾ ਕਿ ਵੇਚਣਾ ਪੈ ਜਾਂਦਾ ਘਰ

ਆਈ ਤਾਜਾ ਵੱਡੀ ਖਬਰ 

ਜਦੋਂ ਘਰ ਵਿੱਚ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੁੰਦਾ ਹੈ l ਪਰਿਵਾਰਕ ਮੈਂਬਰ ਬਜ਼ਾਰਾਂ ਵਿੱਚ ਜਾ ਕੇ ਬੱਚੇ ਦੇ ਲਈ ਸਮਾਨ ਖਰੀਦਦੇ ਹਨ l ਬੱਚੇ ਦੀ ਦੇਖਭਾਲ ਦੇ ਲਈ ਪਰਿਵਾਰ ਦੇ ਵਿੱਚ ਖਾਸ ਪ੍ਰਬੰਧ ਕੀਤੇ ਜਾਂਦੇ ਹਨ l ਪੂਰਾ ਦਾ ਪੂਰਾ ਪਰਿਵਾਰ ਜਸ਼ਨ ਮਨਾ ਰਿਹਾ ਹੁੰਦਾ ਹੈ l ਪਰ ਹੁਣ ਇੱਕ ਅਜਿਹਾ ਦੇਸ਼ ਦੱਸਾਂਗੇ ਜਿੱਥੇ ਜੇਕਰ ਕਿਸੇ ਘਰ ਦੇ ਵਿੱਚ ਬੱਚਾ ਪੈਦਾ ਹੋ ਜਾਂਦਾ ਹੈ ਤਾਂ, ਉੱਥੇ ਇੰਨਾ ਜਿਆਦਾ ਖਰਚਾ ਆ ਜਾਂਦਾ ਹੈ ਕਿ ਲੋਕ ਆਪਣਾ ਘਰ ਤਕ ਵੇਚ ਜਾਂਦੇ ਹਨ। ਦਰਅਸਲ ਅਮਰੀਕਾ ‘ਚ ਬੱਚੇ ਪੈਦਾ ਕਰਨ ‘ਤੇ ਹੋਣ ਵਾਲੇ ਖਰਚੇ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ।

ਸੋਸ਼ਲ ਮੀਡੀਆ ਤੇ ਵਾਇਰਲ ਇੱਕ ਇੰਸਟਾਗ੍ਰਾਮ ਇੰਫਲੂਏਂਸਰ ਵੱਲੋਂ ਬੱਚਿਆਂ ਨੂੰ ਲੈ ਕੇ ਖਾਸ ਜਾਣਕਾਰੀ ਦਿੱਤੀ ਗਈ, ਉਹਨਾਂ ਵੱਲੋਂ ਦੱਸਿਆ ਗਿਆ ਕਿ ਅਮਰੀਕਾ ਚ ਜੇਕਰ ਕਿਸੇ ਕੋਲ ਇੰਸ਼ੋਰੈਂਸ ਨਾ ਹੋਵੇ ਤਾਂ, ਬੱਚੇ ਪੈਦਾ ਕਰਨ ‘ਤੇ ਬਹੁਤ ਜ਼ਿਆਦਾ ਖਰਚ ਆਉਂਦਾ ਹੈ , ਉਨ੍ਹਾਂ ਵਲੋਂ ਦੱਸਿਆ ਗਿਆ ਕਿ ਇਹ ਖਰਚਾ ਇੰਨਾ ਜਿਆਦਾ ਹੁੰਦਾ ਹੈ ਕਿ ਕਈ ਵਾਰ ਲੋਕ ਇਸ ਖਰਚੇ ਦੇ ਕਾਰਨ ਆਪਣੇ ਘਰ ਤਕ ਵੇਚ ਦਿੰਦੇ ਹਨ, ਜਿਸਦੇ ਚੱਲਦੇ ਬੱਚੇ ਨੂੰ ਪੈਦਾ ਕਰਨ ਤੋਂ ਪਹਿਲਾਂ ਸਾਰੀ ਪਲੈਨਿੰਗ ਕਰਨੀ ਚਾਹੀਦੀ ਹੈ। ਦੱਸਦਿਆ ਕਿ ਇੰਸਟਾਗ੍ਰਾਮ ਇੰਫਲੂਏਂਸਰ ਸਰਾਏ ਜੋਨਸ, ਜਿਹਨਾਂ ਦੇ 9 ਲੱਖ ਤੋਂ ਜ਼ਿਆਦਾ ਫਾਲੋਅਰਸ ਹਨ ਤੇ ਉਹ ਮਾਂ-ਬੱਚੇ ਨਾਲ ਜੁੜਿਆ ਕੰਟੈਂਟ ਜ਼ਿਆਦਾਤਰ ਪੋਸਟ ਕਰਦੀ ਹੈ।

ਪਿਛਲੇ ਦਿਨੀਂ ਉਨ੍ਹਾਂ ਨੇ ਇਕ ਵੀਡੀਓ ਪੋਸਟ ਕੀਤਾ ਸੀ ਜਿਸ ਵਿਚ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ l ਉੱਥੇ ਹੀ ਇਹ ਵਾਇਰਲ ਵੀਡੀਓ ਵਿਚ ਸਰਾਏ ਆਪਣੇ ਬੱਚੇ ਨੂੰ ਗੋਦ ਵਿਚ ਲਈ ਹੋਈ ਹੈ ਤੇ ਲੋਕਾਂ ਨੂੰ ਬਿੱਲ ਨਾਲ ਜੁੜੀ ਸਾਰੀ ਜਾਣਕਾਰੀ ਦੇ ਰਹੀ ਹੈ।

ਜਿਸ ਵਿੱਚ ਉਨ੍ਹਾਂ ਵੱਲੋਂ ਸਾਰੇ ਜਾਣਕਾਰੀ ਵਿਸਤਾਰ ਦੇ ਨਾਲ ਦੱਸੀ ਜਾ ਰਹੀ ਹੈ, ਇਹ ਸਾਰੀ ਜਾਣਕਾਰੀ ਲੇਬਰ ਰੂਮ ਤੋਂ ਲੈ ਕੇ ਜਨਮ ਤੱਕ ਦੇ ਖਰਚੇ ਦੀ ਹੈl ਜਿਸਦੇ ਚਲਦੇ ਆ ਉਨ੍ਹਾਂ ਵੱਲੋਂ ਵਿਸਤਾਰ ਨਾਲ ਦੱਸਿਆ ਜਾ ਰਿਹਾ ਹੈ ਕਿ ਜੇਕਰ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਅਸੀਂ ਜ਼ਿੰਦਗੀ ਵਿੱਚ ਚੰਗੀ ਤਰਾਂ ਦੇ ਨਾਲ ਇਸ ਨੂੰ ਲੈ ਕੇ ਪਲੈਨਿੰਗ ਨਹੀਂ ਕਰਦੇ, ਤਾਂ ਸਾਨੂੰ ਅੱਗੇ ਕਿੰਨੀਆਂ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।