ਇਸ ਜੋੜੇ ਨੇ ਪੂਰੀ ਜਿੰਦਗੀ ਨਿਭਾਇਆ ਇਕ ਦੂਜੇ ਦਾ ਸਾਥ , ਹੁਣ ਅਚਾਨਕ ਇਸ ਤਰਾਂ ਇਕੱਠਿਆਂ ਤੋੜਿਆ ਦਮ

ਆਈ ਤਾਜਾ ਵੱਡੀ ਖਬਰ 

ਜ਼ਿੰਦਗੀ ਦਾ ਚੰਗਾ ਹਮਸਫਰ ਉਹ ਹੁੰਦਾ ਹੈ ਜੋ ਹਰ ਸੁਖ ਦੁਖ ਦੀ ਘੜੀ ਵਿੱਚ ਆਪਣੇ ਜੀਵਨ ਸਾਥੀ ਦਾ ਸਾਥ ਦਵੇ l ਕਦੇ ਵੀ ਪੈਸੇ ਨਾਲ ਹਮਸਫਰ ਦੀ ਚੋਣ ਨਹੀਂ ਕਰਨੀ ਚਾਹੀਦੀ ਹੈ l ਚੰਗਾ ਹਮਸਫਰ ਚੰਗੀ ਕਿਸਮਤ ਨਾਲ ਹੀ ਮਿਲਦਾ ਹੈ l ਹੁਣ ਤੁਹਾਨੂੰ ਇੱਕ ਅਜਿਹੇ ਜੋੜੇ ਬਾਰੇ ਦੱਸਾਂਗੇ ਜਿਨਾਂ ਨੇ ਪੂਰੀ ਜ਼ਿੰਦਗੀ ਗਰੀਬੀ ਵਿੱਚ ਇੱਕ ਦੂਜੇ ਦਾ ਸਾਥ ਦਿੱਤਾ, ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹ ਖੜੇ ਰਹੇ l ਦੋਵੇਂ ਹਰ ਸੁੱਖ ਦੁੱਖ ਵਿੱਚ ਇੱਕ ਦੂਜੇ ਦਾ ਸਾਥ ਦਿੰਦੇ ਸੀ ਦੋਵਾਂ ਵਿੱਚ ਇੰਨਾ ਜਿਆਦਾ ਪਿਆਰ ਸੀ ਕਿ ਦੋਵਾਂ ਨੇ ਇਕੱਠਿਆਂ ਹੀ ਹੁਣ ਦਮ ਤੋੜ ਦਿੱਤਾ ਹੈ l

ਇਹ ਦਰਦਨਾਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ , ਜਿੱਥੇ ਆਪਣੀ ਧੀ ਨੂੰ ਮਿਲਣ ਦੇ ਲਈ ਇਹ ਜੋੜਾ ਉਸਦੇ ਘਰ ਗਿਆ ਸੀ ਤੇ ਉਸਨੂੰ ਮਿਲਣ ਤੋਂ ਬਾਅਦ ਵਾਪਸੀ ਵੇਲੇ ਜਦੋਂ ਇਹ ਜੋੜਾ ਸਾਈਕਲ ਉੱਪਰ ਆ ਰਿਹਾ ਸੀ ਕਿ ਇਸੇ ਦੌਰਾਨ ਉਹਨਾਂ ਦੇ ਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰ ਦਿੱਤੀ ਗਈ ਟੱਕਰ ਇੰਨੀ ਜਿਆਦਾ ਭਿਆਨਕ ਸੀ ਕਿ ਦੋਵੇਂ ਮੀਆਂ ਬੀਬੀ ਦੀ ਮੌਕੇ ਤੇ ਹੀ ਮੌਤ ਹੋ ਗਈ l

ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਜਿਨਾਂ ਵੱਲੋਂ ਘਟਨਾ ਦਾ ਜਾਇਜ਼ਾ ਲੈ ਕੇ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ l ਉਥੇ ਹੀ ਇਸ ਸਬੰਧੀ ਸਹਾਇਕ ਸਬ-ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਵਿਕਟਰ ਮਸੀਹ ਪੁੱਤਰ ਮੁਖਤਿਆਰ ਮਸੀਹ ਵਾਸੀ ਪਿੰਡ ਬਾਹੀਆਂ ਨੇ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੇ ਮਾਤਾ-ਪਿਤਾ ਸਾਈਕਲ ’ਤੇ ਸਵਾਰ ਹੋ ਕੇ ਆਪਣੀ ਕੁੜੀ ਪਿੰਕੀ ਨੂੰ ਮਿਲ ਕੇ ਆਪਣੇ ਪਿੰਡ ਬਾਹੀਆ ਨੂੰ ਜਾ ਰਹੇ ਸੀ।

ਜਦਕਿ ਉਹ ਵੀ ਥੋੜਾ ਪਿੱਛੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆ ਰਿਹਾ ਸੀ ਤਾਂ ਸ਼ਾਮ ਕਰੀਬ 7 ਵਜੇ ਪਿੱਛੇ ਤੋਂ ਆ ਰਹੇ ਅਣਪਛਾਤੇ ਵਾਹਨ ਚਾਲਕ ਨੇ ਲਾਪਰਵਾਈ ਨਾਲ ਉਸ ਦੇ ਮਾਤਾ-ਪਿਤਾ ਦੇ ਸਾਈਕਲ ’ਚ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਅਣਪਛਾਤੇ ਲੋਕਾਂ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਵੱਲੋਂ ਇਸ ਮਾਮਲੇ ਦੇ ਕਾਰਵਾਈ ਕੀਤੀ ਜਾ ਰਹੀ ਹੈ। ਉਧਰ ਪੀੜਿਤ ਪਰਿਵਾਰ ਇਨਸਾਫ ਦੀ ਮੰਗ ਕਰਦਾ ਪਿਆ ਹੈ।