ਇਸ ਕਾਰਨ NRI ਨੂੰ ਜਹਾਜ਼ੋਂ ਉਤਰਦੀਆਂ ਹੀ ਪੁਲਸ ਨੇ ਫੋਰਨ ਕੀਤਾ ਗਿਰਫ਼ਤਾਰ

ਆਈ ਤਾਜਾ ਵੱਡੀ ਖਬਰ

ਬਹੁਤ ਸਾਰੇ ਲੋਕ ਵਿਦੇਸ਼ ਜਾਣ ਦੇ ਸੁਪਨੇ ਵੇਖਦੇ ਹਨ। ਕੁਝ ਲੋਕਾਂ ਵੱਲੋਂ ਵਿਦੇਸ਼ ਲੈ ਕੇ ਜਾਣ ਦੇ ਝੂਠੇ ਵਾਅਦੇ ਕਰਕੇ ਠੱਗੀ ਕਰਨ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਕੁੜੀਆਂ ਵਿਦੇਸ਼ ਤੋਂ ਆਏ ਲਾੜੇ ਨਾਲ ਵਿਆਹ ਕਰਵਾਉਣ ਦੇ ਵੀ ਸੁਪਨੇ ਵੇਖਦੀਆਂ ਹਨ, ਤੇ ਜਦੋਂ ਉਨ੍ਹਾਂ ਦੇ ਸੁਪਨੇ ਚੂਰ-ਚੂਰ ਹੋ ਜਾਂਦੇ ਹਨ ਤਾਂ ਬਹੁਤ ਦੁੱਖ ਹੁੰਦਾ ਹੈ। ਵਿਦੇਸ਼ੀ ਲਾੜਿਆਂ ਵੱਲੋਂ ਭਾਰਤ ਦੀਆਂ ਬਹੁਤ ਸਾਰੀਆਂ ਮਾਸੂਮ ਲੜਕੀਆਂ ਨਾਲ ਪੈਸਿਆਂ ਦੀ ਖਾਤਰ ਝੂਠੇ ਵਿਆਹ ਕਰਵਾਏ ਜਾਂਦੇ ਹਨ।

ਤੇ ਵਿਆਹ ਤੋਂ ਬਾਅਦ ਉਨ੍ਹਾਂ ਕੁੜੀਆਂ ਦੀ ਸਾਰ ਵੀ ਨਹੀਂ ਲੈਂਦੇ। ਪੈਸੇ ਦੀ ਠੱਗੀ ਕਰ ਕੇ ਵਿਦੇਸ਼ ਰਵਾਨਾ ਹੋ ਜਾਂਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿਥੇ ਐੱਨ ਆਰ ਆਈ ਨੂੰ ਜਹਾਜ਼ ਤੋਂ ਉਤਰਦੇ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮਹਿਲਾ ਸ਼ਿ-ਕਾ- ਇ-ਤ ਕੀਤੀ ਹੈ , ਇਸ ਵਿਚ ਉਸ ਨੇ ਦੱਸਿਆ ਕਿ 30 ਨਵੰਬਰ 2018 ਨੂੰ ਉਸ ਦੀ ਮੁਲਾਕਾਤ ਹਿਸਾਰ ਵਿੱਚ ਨਰੇਸ਼ ਨਾਲ ਹੋਈ ਸੀ। ਇਹ ਮੁਲਾਕਾਤ ਦੋਸਤੀ ਤੋਂ ਵਿਆਹ ਕਰਵਾਉਣ ਵਿੱਚ ਤਬਦੀਲ ਹੋ ਗਈ।

ਇਸ ਤਰਾਂ ਹੀ ਨਰੇਸ਼ ਨੇ ਉਸ ਨੂੰ 19 ਜਨਵਰੀ 2018 ਨੂੰ ਹੋਏ ਆਪਣੇ ਪਹਿਲੇ ਵਿਆਹ ਬਾਰੇ ਦੱਸਿਆ। ਨਰੇਸ਼ ਵੱਲੋਂ ਵਿਆਹ ਦਾ ਪ੍ਰਸਤਾਵ ਰੱਖਿਆ ਗਿਆ। 8 ਫਰਵਰੀ 2019 ਨੂੰ ਨਰੇਸ਼ ਨੇ ਗੱਲ ਕਰਕੇ 18 ਫਰਵਰੀ 2019 ਵਿਆਹ ਦੀ ਤਰੀਕ ਫਾਈਨਲ ਕਰ ਲਈ। ਸ਼ਿਕਾਇਤ ਕਰਤਾ ਔਰਤ ਵਿਆਹ ਤੋਂ ਬਾਅਦ ਨਰੇਸ਼ ਨਾਲ ਰੋਹਤਕ ਵਿੱਚ ਉਸਦੇ ਘਰ ਰਹੀ। ਜਦੋਂ ਨਰੇਸ਼ ਇੱਕ ਮਹੀਨੇ ਬਾਅਦ ਵਾਪਸ ਅਮਰੀਕਾ ਚਲੇ ਗਿਆ ਤਾਂ ਉਸ ਵੱਲੋਂ ਤੇ ਉਸ ਦੇ ਪਰਿਵਾਰ ਵੱਲੋਂ ਉਸ ਨੂੰ ਦਾਜ ਲਈ ਪ-ਰੇ-ਸ਼ਾ- ਨ ਕੀਤਾ ਜਾਣ ਲੱਗਾ।

ਇਸ ਦੌਰਾਨ ਉਸ ਤੋਂ ਪੈਸੇ ਤੇ ਗਹਿਣੇ ਵੀ ਲੈ ਲਏ ਗਏ ਤੇ ਹੋਰ ਪੈਸਿਆਂ ਦੀ ਡਿਮਾਂਡ ਕੀਤੀ ਗਈ। ਸ਼ਿਕਾਇਤ ਕਰਤਾ ਨੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਵਿੱਚ 26 ਜਨਵਰੀ 2020 ਨੂੰ ਸ਼ਿਕਾਇਤ ਦਰਜ ਕਰਵਾਈ ਗਈ। ਪਤਨੀ ਨੇ ਦੱਸਿਆ ਕਿ ਵਿਆਹ ਤੋਂ ਇਕ ਮਹੀਨੇ ਬਾਅਦ ਨਰੇਸ਼ ਅਮਰੀਕਾ ਚਲੇ ਗਿਆ ਤੇ ਫਿਰ ਫੋਨ ਤਕ ਨਹੀਂ ਚੁੱਕਿਆ। ਸ਼ਿਕਾਇਤ ਵਿੱਚ ਪਤਨੀ ਨੇ ਦੱਸਿਆ ਕਿ ਇਹ ਉਸ ਦੇ ਪਤੀ ਦਾ ਚੌਥਾ ਵਿਆਹ ਹੈ। ਤੇ ਉਸ ਦਾ ਦੂਸਰਾ ਵਿਆਹ ਹੈ। ਉਕਤ ਮਹਿਲਾ ਦਾ ਵੀ ਪਹਿਲਾਂ ਤਲਾਕ ਹੋ ਚੁੱਕਾ ਹੈ। ਇਸ ਸ਼ਿਕਾਇਤ ਦੇ ਅਧਾਰ ਤੇ ਟੋਹਾਨਾ ਦੇ ਡੀ ਐਸ ਪੀ ਨੇ ਕਿਹਾ ਕਿ ਅਮਰੀਕਾ ਤੋਂ ਰੋਹਤਕ ਪਹੁੰਚੇ ਨਰੇਸ਼ ਨੂੰ ਪੁਲੀਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ । ਪਤਨੀ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।