ਇਥੇ ICU ਚ ਪਿਤਾ ਦੇ ਸਾਹਮਣੇ ਹੋਇਆ ਧੀ ਦਾ ਅਨੌਖਾ ਵਿਆਹ , ਡਾਕਟਰ ਤੇ ਨਰਸ ਬਣੇ ਬਰਾਤੀ

ਆਈ ਤਾਜਾ ਵੱਡੀ ਖਬਰ 

ਹਰੇਕ ਪਿਤਾ ਦਾ ਇਹ ਇੱਕ ਸੁਪਨਾ ਹੁੰਦਾ ਹੈ ਕਿ ਉਹਨਾਂ ਦੀਆਂ ਧੀਆਂ ਦਾ ਚੰਗੇ ਤਰੀਕੇ ਦੇ ਨਾਲ ਵਿਆਹ ਹੋ ਸਕੇ l ਪਰ ਕਈ ਵਾਰ ਕੁਝ ਅਜਿਹੀਆਂ ਮਜਬੂਰੀਆਂ ਮਾਪਿਆਂ ਨੂੰ ਵਿਆਹ ਸਮੇਂ ਦੌਰਾਨ ਝਲਣੀਆਂ ਪੈਂਦੀਆਂ ਹਨ ਕਿ ਉਹ ਆਪਣੀ ਧੀ ਦਾ ਚੰਗੇ ਤਰੀਕੇ ਦੇ ਨਾਲ ਵਿਆਹ ਨਹੀਂ ਕਰਵਾ ਪਾਉਂਦੇ ਤੇ ਉਹਨਾਂ ਦੇ ਸੁਪਨੇ ਅਧੂਰੇ ਰਹਿ ਜਾਂਦੇ ਹਨ l ਪਰ ਅੱਜ ਤੁਹਾਨੂੰ ਇੱਕ ਵਿਆਹ ਦੀ ਅਜਿਹੀ ਭਾਵੁਕ ਤਸਵੀਰ ਬਾਰੇ ਦੱਸਾਂਗੇ, ਜਿਸ ਨੂੰ ਵੇਖਣ ਤੋਂ ਬਾਅਦ ਜਾਂ ਸੁਣਣ ਤੋਂ ਬਾਅਦ ਹਰੇਕ ਵਿਅਕਤੀ ਦੀ ਅੱਖ ਨਮ ਹੋ ਰਹੀ ਹੈl ਦਰਅਸਲ ਹਸਪਤਾਲ ਦੇ ICU ‘ਚ ਬਿਮਾਰ ਪਿਤਾ ਦੇ ਸਾਹਮਣੇ ਉਸਦੀ ਧੀ ਦਾ ਅਨੌਖਾ ਵਿਆਹ ਵਿਆਹ ਹੋਇਆ l

ਇਸ ਦੌਰਾਨ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਕਿ ਇਸ ਮੌਕੇ ਡਾਕਟਰ ਤੇ ਨਰਸ ਸਟਾਫ ਬਰਾਤੀ ਬਣ ਕੇ ਇਸ ਵਿਆਹ ਵਿੱਚ ਸ਼ਾਮਲ ਹੋਏ l ਇਹ ਮਾਮਲਾ ਰਾਜਧਾਨੀ ਦਿੱਲੀ ਤੋਂ ਸਾਹਮਣੇ ਆਇਆ । ਜਿੱਥੇ ਫਾਦਰ ਡੇ ਦੀ ਪੂਰਵ ਸੰਧਿਆ ‘ਤੇ ਆਈਸੀਯੂ ‘ਚ ਦਾਖਲ ਬਿਮਾਰ ਪਿਤਾ ਦੇ ਸਾਹਮਣੇ ਦੋ ਧੀਆਂ ਦਾ ਵਿਆਹ ਕਰਵਾਇਆ ਗਿਆ। ਜਿਸ ਨੇ ਸਭ ਨੂੰ ਭਾਵੁਕ ਕਰ ਦਿੱਤਾ l ਦੱਸਦਿਆ ਕਿ ਇਹਨਾਂ ਧੀਆਂ ਦਾ ਪਿਤਾ ਆਪਣੇ ਜਿਊਂਦੇ ਜੀਅ ਉਹਨਾਂ ਦੇ ਹੱਥ ਵਿਚ ਮਹਿੰਦੀ ਲੱਗੀ ਵੇਖਣਾ ਚਾਹੁੰਦਾ ਸੀ। ਇਹੀ ਵੱਡਾ ਕਾਰਨ ਹੈ ਕਿ ਬਿਮਾਰ ਪਿਤਾ ਦੀ ਇੱਛਾ ਮੁਤਾਬਕ ਆਈਸੀਯੂ ਵਿੱਚ ਦੋ ਸਕੀਆਂ ਭੈਣਾਂ ਦਾਂ ਵਿਆਹ ਕੀਤਾ ਗਿਆ l

ਮਾਲਾ ਪਹਿਨੇ ਲਾੜੇ ਨੂੰ ਆਈਸੀਯੂ ਵਿੱਚ ਨਿਕਾਹ ਦੀ ਰਸਮ ਪੂਰੀ ਕਰਦੇ ਹੋਏ ਦੇਖਿਆ ਗਿਆ, ਜਿਸਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ । ਇਸ ਦੌਰਾਨ ਹੈਰਾਨ ਕਰਨ ਵਾਲੀਆਂ ਤਸਵੀਰਾਂ ਇਹ ਸਾਹਮਣੇ ਆਈਆਂ ਕਿ ਡਾਕਟਰ ਨਰਸ ਦੇ ਕਿਰਦਾਰ ‘ਚ ਨਜ਼ਰ ਆਏ।

ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਾ ਕਿ ਸਈਅਦ ਜੁਨੈਦ ਇਕਬਾਲ (51) ਪਿਛਲੇ 15 ਦਿਨਾਂ ਤੋਂ ਏਰਾ ਮੈਡੀਕਲ ਕਾਲਜ, ਦੁਬੱਗਾ ਦੇ ਆਈਸੀਯੂ ਵਿੱਚ ਦਾਖਲ ਹੈ। ਇਨਫੈਕਸ਼ਨ ਕਾਰਨ ਉਸ ਨੂੰ ਸਾਹ ਲੈਣ ‘ਚ ਤਕਲੀਫ ਹੋ ਰਹੀ ਹੈ। ਇਸ ਤੋਂ ਪਹਿਲਾਂ ਉਸ ਨੂੰ ਸਿਹਤ ਵਿਗੜਨ ਕਾਰਨ ਵੱਖ-ਵੱਖ ਦਿਨਾਂ ‘ਚ ਚਾਰ ਵਾਰ ਦਾਖਲ ਕਰਵਾਇਆ ਗਿਆ ਸੀ। ਉਹਨਾਂ ਦਾ ਸੁਪਨਾ ਸੀ ਕਿ ਉਹ ਆਪਣੀਆਂ ਧੀਆਂ ਦਾਂ ਵਿਆਹ ਦੇਖ ਸਕਣ, ਜਿਸ ਕਾਰਨ ਉਹਨਾਂ ਦੀਆਂ ਧੀਆਂ ਦਾ ਹਸਪਤਾਲ ਦੇ ICU ਵਿੱਚ ਵਿਆਹ ਕੀਤਾ ਗਿਆ l