ਇਥੇ 120 ਸਾਲਾਂ ਚ ਹੁਣ ਤਕ ਦਾ ਸਭ ਤੋਂ ਤਾਕਤਵਰ ਭੁਚਾਲ ਆਇਆ , ਹੋਈਆਂ 1000 ਮੌਤਾਂ ਭਿਆਨਕ ਤਬਾਹੀ ਦੀਆਂ ਤਸਵੀਰਾਂ ਆਈਆਂ ਸਾਹਮਣੇ

ਆਈ ਤਾਜਾ ਵੱਡੀ ਖਬਰ 

ਕੁਦਰਤ ਨੇ ਇਸ ਦੁਨੀਆਂ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਸਿਰਜਿਆ ਹੈ l ਇਸ ਧਰਤੀ ਤੇ ਬਹੁਤ ਹੀ ਖੂਬਸੂਰਤ ਚੀਜ਼ਾਂ ਹਨ, ਜਿਨ੍ਹਾਂ ਦਾ ਆਪੋ ਆਪਣਾ ਵਿਸ਼ੇਸ਼ ਮਹੱਤਵ ਹੈ। ਪਰ ਮਨੁੱਖ ਸਮੇਂ ਸਮੇਂ ਤੇ ਕੁਦਰਤ ਦੀਆਂ ਬਣੀਆਂ ਚੀਜ਼ਾਂ ਨਾਲ ਜਦੋਂ ਖਿਲਵਾੜ ਕਰਦਾ ਹੈ, ਤਾਂ ਕੁਦਰਤ ਵੀ ਸਮੇਂ ਸਮੇਂ ਤੇ ਉਸ ਦਾ ਮੁੱਲ ਮੋੜਦੀ ਰਹਿੰਦੀ ਹੈ l ਜਿਸ ਦੀਆਂ ਮਿਸਾਲਾਂ ਦੁਨੀਆਂ ਭਰ ਤੋਂ ਦੇਖਣ ਨੂੰ ਮਿਲਦੀਆਂ ਹਨ, ਜਿੱਥੇ ਕੁਦਰਤ ਦੀ ਕਰੋਪੀ ਕਈ ਪ੍ਰਕਾਰ ਦਾ ਜਾਨੀ ਤੇ ਮਾਲੀ ਨੁਕਸਾਨ ਕਰਦੀ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ 120 ਸਾਲਾਂ ਵਿਚ ਹੁਣ ਤੱਕ ਦਾ ਸਭ ਤੋਂ ਤਾਕਤਵਰ ਭੂਚਾਲ ਆਇਆ, ਜਿਸ ਕਾਰਨ ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਤੇ ਬਹੁਤ ਜਿਆਦਾ ਤਬਾਹੀ ਹੋ ਚੁੱਕੀ ਹੈ l

ਇਹ ਰੂਹ ਕਬਾਓ ਮਾਮਲਾ ਉੱਤਰੀ ਅਫਰੀਕੀ ਦੇਸ਼ ਮੋਰੱਕੋ ਤੋਂ ਸਾਹਮਣੇ ਆਇਆ ਜਿੱਥੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਇੱਥੇ ਭੁਚਾਲ ਦੇ ਝਟਕਿਆਂ ਕਾਰਨ ਭਾਰੀ ਨੁਕਸਾਨ ਹੋ ਚੁੱਕਿਆ ਹੈ। ਦੱਸਦਿਆ ਕਿ ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਕਈ ਇਮਾਰਤਾਂ ਜ਼ਮੀਨ ‘ਤੇ ਧਸ ਗਈਆਂ। ਜਿਸ ਕਾਰਨ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਬਹੁਤ ਸਾਰੇ ਲੋਕ ਜ਼ਖ਼ਮੀ ਹਨ। ਉਥੇ ਹੀ ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ ਮੁਤਾਬਕ ਪਿਛਲੇ 120 ਸਾਲਾਂ ਵਿੱਚ ਉੱਤਰੀ ਅਫਰੀਕਾ ‘ਚ ਆਉਣ ਵਾਲਾ ਇਹ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਮੰਨਿਆ ਜਾ ਰਿਹਾ ਹੈ l

ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.8 ਮਾਪੀ ਗਈ ਹੈ। ਜਿਸ ਕਾਰਨ ਭਾਰੀ ਨੁਕਸਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆਂ ਉਪਰ ਤੇਜ਼ੀ ਨਾਲ ਵਾਈਰਲ ਹੁੰਦੀਆਂ ਪਈਆਂ ਹਨ। ਮਿਲੀ ਜਾਣਕਾਰੀ ਮੁਤਾਬਕ es ਭੂਚਾਲ ਕਾਰਨ ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ। ਤਬਾਹੀ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਭੂਚਾਲ ਕਾਰਨ ਪੂਰੀ ਇਮਾਰਤ ਜ਼ਮੀਨ ‘ਤੇ ਧਸ ਗਈ, ਇਸ ਤਬਾਹੀ ਨੇ ਸਥਾਨਕ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ।

ਰਿਪੋਰਟਾਂ ਮੁਤਾਬਕ ਭੂਚਾਲ ਕਾਰਨ ਹੁਣ ਤੱਕ ਕੁੱਲ 1024 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 329 ਲੋਕ ਜ਼ਖ਼ਮੀ ਹੋਏ ਹਨ। ਕਈ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਜਿਸ ਤੋਂ ਬਾਅਦ ਹੁਣ ਬਚਾਅ ਕਾਰਜ ਦੀਆਂ ਟੀਮਾਂ ਮੌਕੇ ਤੇ ਲੱਗੀਆਂ ਹੋਈਆਂ ਹਨ, ਜਿਨ੍ਹਾਂ ਵੱਲੋਂ ਬਚਾਅ ਕਾਰਜ ਕੀਤੇ ਜਾ ਰਹੇ ਹਨ ਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ।