ਇਥੇ 10 ਲੱਖ ਕਾਂਵਾਂ ਨੂੰ ਮਾਰਨ ਦੇ ਹੁਕਮ ਹੋਏ ਜਾਰੀ , ਵਜ੍ਹਾ ਜਾਣ ਰਹੇ ਜਾਵੋਗੇ ਹੈਰਾਨ

ਆਈ ਤਾਜਾ ਵੱਡੀ ਖਬਰ 

ਕੁਦਰਤ ਦੀ ਝੋਲੀ ਦੇ ਵਿੱਚ ਬਹੁਤ ਸਾਰੀਆਂ ਖੂਬਸੂਰਤ ਦਾਤਾਂ ਹਨ ਜਿਨਾਂ ਦਾ ਆਪਣਾ ਵਿਸ਼ੇਸ਼ ਮਹੱਤਵ ਹੁੰਦਾ ਹੈ l ਇਸ ਕੁਦਰਤ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਖੂਬਸੂਰਤ ਦਾਤਾਂ ਹਨ, ਜਿਨਾਂ ਦੀ ਬਹੁਤ ਜਿਆਦਾ ਖਾਸੀਅਤ ਹੁੰਦੀ ਹੈ ਤੇ ਮਨੁੱਖ ਨੂੰ ਇਸਦਾ ਬਹੁਤ ਜਿਆਦਾ ਲਾਭ ਹੁੰਦਾ ਹੈ। ਉਥੇ ਹੀ ਜੇਕਰ ਗੱਲ ਕੀਤੀ ਜਾਵੇ ਪੰਛੀ ਤੇ ਪਸ਼ੂਆਂ ਦੀ ਤਾਂ, ਕੁਦਰਤ ਵੀ ਝੋਲੀ ਵਿੱਚ ਸਭ ਤੋਂ ਖੂਬਸੂਰਤ ਚੀਜ਼ ਜਾਨਵਰ ਤੇ ਪੰਛੀ ਹਨ l ਜਿਨ੍ਾਂ ਦੀ ਸੁਰੱਖਿਆ ਦੇ ਲਈ ਸਮੇਂ-ਸਮੇਂ ਤੇ ਵਿਸ਼ੇਸ਼ ਕਦਮ ਚੁੱਕੇ ਜਾਂਦੇ ਹਨ l ਇਸ ਪਿੱਛੇ ਦਾ ਕਾਰਨ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਮਨੁੱਖ ਤਰੱਕੀ ਕਰਦਾ ਪਿਆ ਹੈ ਉਵੇਂ ਉਵੇਂ ਜੰਗਲਾਂ ਦੀ ਕਟਾਈ ਵੀ ਲਗਾਤਾਰ ਵੱਧਦੀ ਪਈ ਹੈ ਤੇ ਇਹ ਜਾਨਵਰ ਹੁਣ ਲੁਪਤ ਹੁੰਦੇ ਜਾ ਰਹੇ ਹਨ।

ਹੁਣ ਜਦੋਂ ਵੀ ਕੋਈ ਇਨਾ ਪੰਛੀ ਜਾਂ ਪਸ਼ੂਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਉੱਪਰ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਵੀ ਕੀਤੀ ਜਾਂਦੀ ਹੈ l ਪਰ ਇਸੇ ਵਿਚਾਲੇ ਹੁਣ ਸਵਾ ਲੱਖ ਕਾਵਾਂ ਨੂੰ ਮਾਰਨ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ ਜਿਸ ਨੇ ਇੱਕ ਨਵੀਂ ਚਿੰਤਾ ਵਧਾ ਦਿੱਤੀ ਹੈ l ਇਹ ਮਾਮਲਾ ਕੀਨੀਆ ਤੋਂ ਸਾਹਮਣੇ ਆਇਆ, ਜਿੱਥੇ ਪੂਰਬੀ ਅਫ਼ਰੀਕੀ ਦੇਸ਼ ਕੀਨੀਆ ‘ਚ ਅਜੀਬੋ-ਗਰੀਬ ਫ਼ੈਸਲਾ ਲਿਆ ਗਿਆ ਕਿ ਭਾਰਤੀ ਮੂਲ ਦੇ ਸਾਰੇ ਕਾਂਵਾਂ ਨੂੰ ਮਾਰਨ ਦਾ ਐਲਾਨ ਕੀਤਾ ਹੈ।

ਇਹ ਐਲਾਨ ਇਥੇ ਦੀ ਸਰਕਾਰ ਵੱਲੋਂ ਕੀਤਾ ਗਿਆ l ਉਧਰ ਕੀਨੀਆ ਸਰਕਾਰ ਨੇ ਸਾਲ 2024 ਦੇ ਅੰਤ ਤੱਕ, ਯਾਨੀ ਅਗਲੇ 6 ਮਹੀਨਿਆਂ ‘ਚ 10 ਲੱਖ ਕਾਂਵਾਂ ਨੂੰ ਮਾਰਨ ਦਾ ਆਦੇਸ਼ ਦਿੱਤਾ ਹੈ। ਇਸ ਪਿੱਛੇ ਦਾ ਕਾਰਨ ਇਹ ਹੈ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਕਾਂ ਪਾਏ ਜਾ ਰਹੇ ਸੀ, ਜਿਸ ਕਾਰਨ ਟੂਰਿਜ਼ਮ ਵੀ ਕਾਫੀ ਪ੍ਰਭਾਵਿਤ ਹੁੰਦਾ ਪਿਆ ਸੀ, ਇਹੀ ਵੱਡਾ ਕਾਰਨ ਹੈ ਕਿ ਇੱਥੇ ਦੀ ਸਰਕਾਰ ਦੇ ਵੱਲੋਂ ਹੁਣ ਸਵਾ 10 ਲੱਖ ਕਾਵਾਂ ਨੂੰ ਮਾਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

ਦੂਜੇ ਪਾਸੇ ਕੀਨੀਆ ਦੇ ਜੰਗਲੀ ਜੀਵ ਸੇਵਾ ਦਾ ਕਹਿਣਾ ਹੈ ਕਿ ਭਾਰਤੀ ਮੂਲ ਦੇ ਇਹ ਹਮਲਾਵਰ ਕਾਂ ਦੂਜੇ ਪੰਛੀਆਂ ਅਤੇ ਉਨ੍ਹਾਂ ਦੇ ਆਲ੍ਹਣਿਆਂ ਨੂੰ ਉਜਾੜ ਦਿੰਦੇ ਹਨ। ਨਾਲ ਹੀ ਲੋਕਾਂ ‘ਤੇ ਹਮਲਾ ਕਰਦੇ ਹਨ। ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਉਕਤ ਫੈਸਲਾ ਲਿਆ ਗਿਆ l