ਇਥੇ ਹੋ ਗਈ ਵੱਡੀ ਵਾਰਦਾਤ, ਨਿਹੰਗਾਂ ਦਾ ਬਾਣਾ ਪਾ ਕੇ ਆਏ ਵਿਅਕਤੀ ਕਰ ਗਏ ਇਹ ਕਾਂਡ

ਨਿਹੰਗਾਂ ਦਾ ਬਾਣਾ ਪਾ ਕੇ ਆਏ ਵਿਅਕਤੀ ਕਰ ਗਏ ਇਹ ਕਾਂਡ

ਆਏ ਦਿਨ ਸੰਸਾਰ ਦੇ ਵਿੱਚ ਨਿੱਤ ਨਵੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ ਪਰ ਚੋਰੀ ਦੀ ਵਾਰਦਾਤ ਅਜਿਹੀ ਹੁੰਦੀ ਹੈ ਜਿਸ ਦਾ ਸਭ ਤੋਂ ਵੱਧ ਨੁ-ਕ-ਸਾ-ਨ ਹੁੰਦਾ ਹੈ। ਚੋਰੀ ਕਰਨ ਦੇ ਲਈ ਚੋਰਾਂ ਵੱਲੋਂ ਬਹੁਤ ਸਾਰੇ ਭੇਸ ਬਦਲੇ ਜਾਂਦੇ ਹਨ ਤਾਂ ਜੋ ਉਹ ਅਸਾਨੀ ਨਾਲ ਪਹਿਚਾਣ ਵਿੱਚ ਨਾ ਆ ਸਕਣ। ਇੱਥੇ ਇੱਕ ਖ਼ਬਰ ਤਪਾ ਮੰਡੀ ਤੋਂ ਆ ਰਹੀ ਜਿੱਥੇ ਕੁਝ ਲੋਕਾਂ ਵੱਲੋਂ ਭੇਸ ਧਾਰਨ ਕਰ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਢਿੱਲਵਾਂ ਦੇ ਖ਼ਰੀਦ ਕੇਂਦਰ ਵਿੱਚ ਸੋਮਵਾਰ ਸਵੇਰੇ ਚੋਰੀ ਹੋ ਗਈ।

ਇਹ ਵਾਰਦਾਤ ਸਵੇਰ ਦੇ 4 ਵਜੇ ਕੀਤੀ ਗਈ ਜਿਸ ਵਿੱਚ 10 ਕੁਇੰਟਲ ਝੋਨਾ ਚੋਰੀ ਹੋ ਗਿਆ। ਕੁਝ ਲੋਕਾਂ ਦੇ ਦੇਖੇ ਜਾਣ ਅਨੁਸਾਰ ਇਹ ਚੋਰ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਸਨ। ਜਿਨ੍ਹਾਂ ਨੇ ਝੋਨੇ ਦੀਆਂ ਵੱਖ ਵੱਖ ਦੋ ਢੇਰੀਆਂ ਵਿੱਚੋਂ ਤਕਰੀਬਨ 10 ਕੁਇੰਟਲ ਝੋਨਾ ਚੋਰੀ ਕਰ ਲਿਆ। ਇਸ ਘਟਨਾ ਬਾਰੇ ਗੱਲ ਬਾਤ ਕਰਦਿਆਂ ਕਿਸਾਨਾਂ ਅਤੇ ਆੜ੍ਹਤੀਆਂ ਤੇਜਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਦੋ ਕਿਸਾਨ ਉਨ੍ਹਾਂ ਦੀ ਦੁਕਾਨ ਉਪਰ ਆਪਣਾ ਝੋਨਾ ਲੈ ਕੇ ਆਏ।

ਇਸ ਦੌਰਾਨ ਇੱਕ ਗੱਡੀ ਜਿਸ ਵਿੱਚ ਕੁਝ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਨਿਹੰਗ ਸਿੰਘਾਂ ਦਾ ਬਾਣਾ ਪਾਇਆ ਹੋਇਆ ਸੀ। ਉਨ੍ਹਾਂ ਨੇ ਆਪਣੀ ਗੱਡੀ ਝੋਨੇ ਦੀਆਂ ਢੇਰੀਆਂ ਕੋਲ ਆ ਕੇ ਰੋਕੀ। ਜਿੱਥੇ ਇਨ੍ਹਾਂ ਅਣਪਛਾਤੇ ਲੁਟੇਰਿਆਂ ਨੇ ਕਿਸਾਨ ਗੁਰਤੇਜ ਸਿੰਘ ਦੀ ਢੇਰੀ ਵਿੱਚੋਂ 4 ਕੁਇੰਟਲ ਅਤੇ ਜਸਬੀਰ ਸਿੰਘ ਦੀ ਢੇਰੀ ਵਿੱਚੋਂ 6 ਕੁਇੰਟਲ ਝੋਨਾ ਚੋਰੀ ਕਰ ਆਪਣੀ ਗੱਡੀ ਵਿਚ ਲੱਦ ਲਿਆ।

ਇਸ ਘਟਨਾ ਦਾ ਪਤਾ ਉੱਥੇ ਮੌਜੂਦ ਕਿਸਾਨਾਂ ਨੂੰ ਸਵੇਰ ਵੇਲੇ ਲੱਗਾ ਜਦੋਂ ਉਨ੍ਹਾਂ ਨੇ ਆਪਣੀਆਂ ਝੋਨੇ ਦੀਆਂ ਬੋਰੀਆਂ ਦੀ ਗਿਣਤੀ ਕੀਤੀ। ਇਸਦੇ ਬਾਰੇ ਪਤਾ ਕਰਨ ਤੇ ਆਸ ਪਾਸ ਦੇ ਕਿਸਾਨਾਂ ਨੇ ਦੱਸਿਆ ਕਿ ਤੜਕਸਾਰ ਕੁਝ ਲੁਟੇਰੇ ਨਿਹੰਗ ਸਿੰਘਾਂ ਦੇ ਬਾਣੇ ਪਾ ਗੱਡੀ ਵਿੱਚ ਸਵਾਰ ਹੋ ਕੇ ਆਏ ਸਨ ਅਤੇ ਉਹ ਇੱਥੋਂ ਕਣਕ ਦੀਆਂ ਬੋਰੀਆਂ ਚੁੱਕ ਕੇ ਲੈ ਗਏ। ਸਮੂਹ ਕਿਸਾਨਾਂ ਨੇ ਆਸਪਾਸ ਦੇ ਬਾਕੀ ਕਿਸਾਨਾਂ ਨੂੰ ਇਸ ਘਟਨਾ ਸਬੰਧੀ ਸੂਚਿਤ ਕੀਤਾ ਅਤੇ ਕਿਹਾ ਕਿ ਜੇਕਰ ਤੁਹਾਡੇ ਇਲਾਕੇ ਵਿੱਚ ਅਜਿਹੀ ਵਾਰਦਾਤ ਹੁੰਦੀ ਹੈ ਉਨ੍ਹਾਂ ਚੋਰਾਂ ਨੂੰ ਮੌਕੇ ‘ਤੇ ਫੜਿਆ ਜਾਵੇ। ਇਸ ਘਟਨਾ ਸਬੰਧੀ ਜਦੋਂ ਪੁਲਸ ਨਾਲ ਗੱਲ ਬਾਤ ਕੀਤੀ ਗਈ ਤਾਂ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਫ਼ਿਲਹਾਲ ਉਨ੍ਹਾਂ ਕੋਲ ਇਸ ਸਬੰਧੀ ਕੋਈ ਸ਼ਿ-ਕਾ-ਇ-ਤ ਦਰਜ ਨਹੀਂ ਕਰਵਾਈ ਗਈ।