ਇਥੇ ਹੋ ਗਈ ਦੁਬਾਰਾ ਲੌਕਡਾਊਨ ਲਾਉਣ ਦੀ ਤਿਆਰੀ – ਕਰੋਨਾ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ

ਆਈ ਤਾਜਾ ਵੱਡੀ ਖਬਰ

ਜਦੋਂ ਦੀ ਕਰੋਨਾ ਮਹਾਂਮਾਰੀ ਦੀ ਉਤਪਤੀ ਸੰਸਾਰ ਵਿੱਚ ਹੋਈ ਹੈ , ਉਸ ਸਮੇਂ ਤੋਂ ਹੀ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰੋਨਾ ਮਹਾਮਾਰੀ ਦੀ ਮਾਰ ਕਾਰਨ ਸਭ ਦੇਸ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਜਿਸਦੇ ਚਲਦੇ ਹੋਏ ਸਭ ਦੇਸ਼ਾਂ ਨੇ ਹਵਾਈ ਆਵਾਜਾਈ ਤੇ ਰੋਕ ਲਗਾ ਦਿੱਤੀ ਗਈ ਸੀ । ਤਾਂ ਜੋ ਇਸ ਮਹਾਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਸਭ ਦੇਸ਼ਾਂ ਵੱਲੋਂ ਤਾਲਾਬੰਦੀ ਵੀ ਕੀਤੀ ਗਈ ਸੀ। ਕੇਸਾਂ ਵਿਚ ਆਈ ਗਿਰਾਵਟ ਦੇ ਕਾਰਨ ਮੁੜ ਤੋਂ ਸਭ ਦੇਸ਼ਾਂ ਨੇ ਪੈਰਾਂ ਸਿਰ ਹੋਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਪਰ ਹੁਣ ਸਾਰੇ ਵਿਸ਼ਵ ਅੰਦਰ ਫਿਰ ਤੋਂ ਕਰੋਨਾ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਭਾਰਤ ਵਿੱਚ ਵੀ ਕੋਰੋਨਾ ਕੇਸਾਂ ਦੇ ਵਿਚ ਮੁੜ ਤੋਂ ਵਾਧਾ ਹੋਣਾ ਸ਼ੁਰੂ ਹੋ ਚੁਕਾ ਹੈ। ਕਰੋਨਾ ਦੀ ਦੂਜੀ ਲਹਿਰ ਨੂੰ ਵੇਖਦੇ ਹੋਏ ਫਿਰ ਲਾਕਡਾਊਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਦਿਲੀ ਵਿੱਚ ਵੱਧ ਰਹੇ ਕਰੋਨਾ ਕੇਸਾਂ ਨੂੰ ਵੇਖਦੇ ਹੋਏ ਕੇਜਰੀਵਾਲ ਸਰਕਾਰ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਮੁੜ ਤੋਂ ਬਾਜ਼ਾਰ ਬੰਦ ਕਰਨ ਬਾਰੇ ਸੋਚ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਡਿਜੀਟਲ ਪ੍ਰੈਸ ਕਾਨਫਰੰਸ ਵਿਚ ਦੱਸਿਆ ਹੈ ,ਕਿ ਅਗਰ ਕਰੋਨਾ ਕੇਸਾਂ ਵਿਚ ਕਮੀ ਨਾ ਆਈ ਤਾਂ, ਕੁਝ ਸਮੇਂ ਲਈ ਦਿੱਲੀ ਦੇ ਪ੍ਰਮੁੱਖ ਬਜ਼ਾਰਾਂ ਨੂੰ ਬੰਦ ਕੀਤਾ ਜਾ ਸਕਦਾ ਹੈ।

ਇਸ ਸਬੰਧੀ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਨੂੰ ਵੀ ਪ੍ਰਸਤਾਵ ਭੇਜਿਆ ਹੈ। ਕਿਸੇ ਵੀ ਸੂਬਾ ਸਰਕਾਰ ਕੋਲ ਕੋਲ ਲਾਕਡਾਊਨ ਦਾ ਅਧਿਕਾਰ ਨਹੀਂ ਹੈ। ਇਸ ਲਈ ਇਸ ਸਬੰਧੀ ਪਹਿਲਾਂ ਕੇਂਦਰ ਸਰਕਾਰ ਨੂੰ ਸੂਚਿਤ ਕੀਤਾ ਜਾਣਾ ਜ਼ਰੂਰੀ ਹੈ। ਉਥੇ ਹੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕਰੋਨਾ ਦੀ ਰੋਕਥਾਮ ਲਈ ਬਣਾਏ ਜਾ ਰਹੇ ਕੰਟੇਨਮੈਂਟ ਜ਼ੋਨ ਦਾ ਜਾਇਜ਼ਾ ਲੈਣ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।

ਗ੍ਰਹਿ ਮੰਤਰਾਲੇ ਨੇ 21 ਜੂਨ ਨੂੰ ਸੂਖਮ ਪੱਧਰ ਤੇ ਕੰਟੇਨਮੈਂਟ ਜ਼ੋਨ ਬਣਾਉਣ ਦੀ ਗੱਲ ਕੀਤੀ ਸੀ। ਰਾਜਧਾਨੀ ਵਿੱਚ ਜਿਸ ਤਰ੍ਹਾਂ ਕਰੋਨਾ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ ਉਸ ਤਰ੍ਹਾਂ ਹੀ ਕਨਟੇਨਮੈਂਟ ਜ਼ੋਨਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਪਿਛਲੇ 19 ਦਿਨਾਂ ਵਿਚ ਦਿੱਲੀ ਵਿਚ 1317 ਕੰਟੇਨਮੈਂਟ ਜ਼ੋਨ ਵਧ ਗਏ ਹਨ। ਮੰਤਰਾਲੇ ਦਾ ਕਹਿਣਾ ਹੈ ਕਿ ਕੰਟੇਨਮੈਂਟ ਜ਼ੋਨ ਪ੍ਰਕਿਰਿਆ ਕਰੋਨਾ ਦੀ ਰੋਕਥਾਮ ਲਈ ਵਧੇਰੇ ਪ੍ਰਭਾਵਸ਼ਾਲੀ ਹੈ। ਕੇਜਰੀਵਾਲ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਕੇਜਰੀਵਾਲ ਵੱਲੋਂ ਕੇਂਦਰ ਸਰਕਾਰ ਨੂੰ ਭੇਜੇ ਗਏ ਪ੍ਰਸਤਾਵ ਵਿਚ ਵੀ ਕਿਹਾ ਗਿਆ ਹੈ ਕਿ ਬਜ਼ਾਰਾਂ ਵਿੱਚ ਲੋਕਾਂ ਵੱਲੋਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਲਾਕਡਾਊਨ ਲਗਾਉਣਾ ਪੈ ਸਕਦਾ ਹੈ।