ਇਥੇ ਹੋਇਆ ਹਵਾਈ ਜਹਾਜ ਕਰੈਸ਼, ਹੋਈਆਂ ਏਨੀਆਂ ਮੌਤਾਂ

1204

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਜਲਦ ਆਪਣੀ ਮੰਜ਼ਲ ਤੱਕ ਪਹੁੰਚਣ ਵਾਸਤੇ ਜਿਥੇ ਹਵਾਈ ਰਸਤੇ ਨੂੰ ਪਹਿਲ ਦਿੱਤੀ ਜਾਂਦੀ ਹੈ। ਉਥੇ ਹੀ ਵਾਪਰਣ ਵਾਲੇ ਹਵਾਈ ਹਾਦਸਿਆਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿੱਚ ਡਰ ਵੀ ਪੈਦਾ ਹੋ ਜਾਂਦਾ ਹੈ। ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਇਥੇ ਅਚਾਨਕ ਹੋਇਆ ਹਵਾਈ ਜਹਾਜ ਕਰੈਸ਼, ਹੋਈਆਂ ਏਨੀਆਂ ਮੌਤਾਂ ,ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਖਬਰ ਕੋਲੰਬੀਆ ਤੋਂ ਸਾਹਮਣੇ ਆਈ ਹੈ।

ਜਿੱਥੇ ਇੱਕ ਜਹਾਜ਼ ਹੁਣ ਹਾਦਸਾਗ੍ਰਸਤ ਹੋ ਗਿਆ ਹੈ। ਵਾਪਰੀ ਇਸ ਦੁਖਦਾਈ ਘਟਨਾ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਜਹਾਜ਼ ਹਾਦਸਾ ਕੋਲੰਬੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੇਡੇਲਿਨ ਵਿੱਚ ਹੋਇਆ ਹੈ। ਜਿੱਥੇ ਇਹ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਇਕ ਘਰ ਦੀ ਛੱਤ ਉਤੇ ਡਿੱਗ ਗਿਆ ਹੈ ਅਤੇ ਇਸ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋਣ ਨਾਲ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਛੋਟਾ ਜਹਾਜ਼ ਸੋਮਵਾਰ ਨੂੰ ਰਿਹਾਇਸ਼ੀ ਇਲਾਕੇ ਦੇ ਉਪਰ ਦੀ ਗੁਜ਼ਰ ਰਿਹਾ ਸੀ।

ਉਸ ਸਮੇਂ ਤਕਨੀਕੀ ਖਰਾਬੀ ਦੇ ਚਲਦਿਆਂ ਹੋਇਆਂ ਇਹ ਜਹਾਜ਼ ਇਕ ਰਿਹਾਇਸ਼ੀ ਇਲਾਕੇ ਦੇ ਉਪਰ ਕ੍ਰੈਸ਼ ਹੋ ਗਿਆ ਅਤੇ ਇਕ ਘਰ ਦੀ ਛੱਤ ਉਪਰ ਡਿੱਗ ਪਿਆ। ਦੱਸਿਆ ਗਿਆ ਹੈ ਕਿ ਜਹਾਜ਼ ਵਿੱਚ ਕੁੱਲ ਅੱਠ ਲੋਕ ਸਵਾਰ ਸਨ। ਜਿਨਾਂ ਸਾਰਿਆਂ ਦੀ ਇਸ ਹਾਦਸੇ ਦੇ ਦੌਰਾਨ ਮੌਤ ਹੋ ਗਈ ਹੈ। ਸੋਮਵਾਰ ਦੀ ਸਵੇਰ ਨੂੰ ਇਸ ਜਹਾਜ਼ ਨੇ ਓਲਯਾ ਹੇਰੇਰਾ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਇੰਜਣ ਦੀ ਖਰਾਬੀ ਬਾਰੇ ਜਿੱਥੇ ਪਾਇਲਟ ਨੇ ਕ੍ਰੈਸ਼ ਹੋਣ ਤੋਂ ਪਹਿਲਾਂ ਹੀ ਨਜ਼ਦੀਕੀ ਏਟੀਸੀ ਨੂੰ ਸੂਚਿਤ ਕਰ ਦਿੱਤਾ ਸੀ। ਜਿਸ ਤੋਂ ਤੁਰੰਤ ਬਾਅਦ ਹੀ ਇਹ ਹਾਦਸਾ ਵਾਪਰ ਗਿਆ ਅਤੇ ਇਕ ਘਰ ਦੀ ਛੱਤ ਉਪਰ ਇਹ ਜਹਾਜ਼ ਕ੍ਰੈਸ਼ ਹੋ ਕੇ ਡਿੱਗ ਗਿਆ।

ਮਰਨ ਵਾਲਿਆਂ ਵਿੱਚ ਛੇ ਯਾਤਰੀ ਅਤੇ ਦੋ ਚਾਲਕ ਦਲ ਦੇ ਮੈਂਬਰ ਸਨ। ਇਹ ਜਹਾਜ਼ ਜਿਸ ਘਰ ਦੀ ਛੱਤ ਉੱਪਰ ਡਿਗ ਗਿਆ ਹੈ ਉਹ ਵੀ ਕਾਫੀ ਹੱਦ ਤਕ ਨੁਕਸਾਨੀ ਗਈ ਹੈ ਪਰ ਉਸ ਜਗ੍ਹਾ ਤੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਵੱਲੋਂ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ।