ਇਥੇ ਵਿਆਹ ਵਾਲੇ ਮੁੰਡੇ ਨੇ ਪਾਈ ਨਵੀਂ ਪਿਰਤ ਕੁੜੀ ਨੂੰ ਬਣਾਇਆ ਸਰਬਾਲਾ

ਵਿਆਹ ਵਾਲੇ ਮੁੰਡੇ ਨੇ ਪਾਈ ਨਵੀਂ ਪਿਰਤ

ਪੰਜਾਬ ਅੰਦਰ ਜਿਥੇ ਵਿਆਹਾਂ ਦੇ ਉੱਪਰ ਬਹੁਤ ਜ਼ਿਆਦਾ ਖਰਚਾ ਕੀਤਾ ਜਾਂਦਾ ਹੈ, ਦਾਜ ਦਹੇਜ ਦਿੱਤੇ ਜਾਂਦੇ ਹਨ। ਅਜਿਹੀਆਂ ਰਸਮਾਂ ਤੋਂ ਹੱਟ ਕੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਵੱਲੋਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਰੋਨਾ ਦੇ ਸਮੇਂ ਵਿੱਚ ਜਿੱਥੇ ਲੋਕਾਂ ਵਿਚ ਇਸ ਬਿਮਾਰੀ ਦਾ ਡਰ ਪੈਦਾ ਹੋ ਗਿਆ ਸੀ। ਉੱਥੇ ਹੀ ਇਸ ਬਿਮਾਰੀ ਦੇ ਕਾਰਨ ਸਾਦੇ ਵਿਆਹਾਂ ਨੂੰ ਭਰਪੂਰ ਹੁੰਗਾਰਾ ਮਿਲਿਆ। ਲੋਕਾਂ ਵੱਲੋਂ ਕੀਤੀ ਜਾਣ ਵਾਲੀ ਫਜੂਲ ਖਰਚੀ ਨੂੰ ਵੀ ਠੱਲ੍ਹ ਪਈ ਹੈ।

ਬਹੁਤ ਸਾਰੇ ਨੌਜਵਾਨ ਆਪਣੇ ਵਿਆਹ ਨੂੰ ਇੱਕ ਯਾਦਗਾਰੀ ਵਿਆਹ ਬਣਾਉਣ ਲਈ ਕੁਝ ਨਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਵਿਚ ਰਹਿੰਦੇ ਹਨ। ਕਰੋਨਾ ਸਮੇਂ ਦੇ ਵਿਚ ਜਿੱਥੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਮੋਟਰ ਸਾਈਕਲ ਤੇ ਵਿਆਹ ਕੇ ਲਿਆਉਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਉੱਥੇ ਹੀ ਹੁਣ ਵਿਆਹ ਵਾਲੇ ਮੁੰਡੇ ਨੇ ਇਕ ਨਵੀਂ ਪਿਰਤ ਪਾਈ ਹੈ। ਜਿਸ ਨਾਲ ਕੁੜੀਆਂ ਨੂੰ ਵੀ ਬਰਾਬਰ ਦਾ ਹੱਕ ਮਿਲੇਗਾ। ਬਹੁਤ ਸਾਰੇ ਲੋਕਾਂ ਵੱਲੋਂ ਕੁੜੀਆਂ ਨੂੰ ਬਰਾਬਰ ਦਾ ਦਰਜਾ ਨਹੀਂ ਦਿੱਤਾ ਜਾਂਦਾ।

ਪਰ ਅੱਜ ਕੁੜੀਆਂ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ। ਇਕ ਨਵਾਂ ਮਾਮਲਾ ਸਾਹਮਣੇ ਵੇਖਣ ਨੂੰ ਮਿਲਿਆ ਹੈ ਮਲੋਟ ਦੇ ਨਜ਼ਦੀਕ ਪੈਂਦੇ ਪਿੰਡ ਮੱਲ ਕਟੋਰਾ ਵਿੱਚ। ਜਿਥੇ ਇੱਕ ਨੌਜਵਾਨ ਵੱਲੋਂ ਆਪਣੇ ਵਿਆਹ ਮੌਕੇ ਨਿਭਾਈ ਜਾਣ ਵਾਲੀ ਰਸਮ ਵਿੱਚ ਬਦਲਾਅ ਕੀਤਾ ਗਿਆ ਹੈ। ਜਿਸ ਨੇ ਅਜਿਹੀ ਪਿਰਤ ਪਾਈ ਹੈ, ਜੋ ਲੋਕਾਂ ਲਈ ਇਕ ਮਿਸਾਲ ਬਣ ਗਈ ਹੈ। ਇਸ ਪਿੰਡ ਦੇ ਨੌਜਵਾਨ ਗੁਰਜਿੰਦਰ ਸਿੰਘ ਦਾ ਵਿਆਹ ਸੀ। ਜਿਸ ਦਾ ਸਭ ਪਰਿਵਾਰ ਨੂੰ ਬਹੁਤ ਹੀ ਜ਼ਿਆਦਾ ਚਾਅ ਸੀ।

ਵਿਆਹ ਵਾਲੇ ਲੜਕੇ ਗੁਰਮਿੰਦਰ ਸਿੰਘ ਵੱਲੋਂ ਆਪਣੇ ਵਿਆਹ ਦੇ ਮੌਕੇ ਤੇ ਆਪਣੀ ਭਤੀਜੀ ਸੁਖਪ੍ਰੀਤ ਕੌਰ ਨੂੰ ਸਰਬਾਲਾ ਬਣਾ ਕੇ ਨਵੀਂ ਪਿਰਤ ਸ਼ੁਰੂ ਕੀਤੀ ਗਈ ਹੈ। ਜਿੱਥੇ ਸਰਵਾਲਾ ਬਣੀ ਕੁੜੀ ਸੁਖਪ੍ਰੀਤ ਬਹੁਤ ਹੀ ਜ਼ਿਆਦਾ ਖੁਸ਼ ਹੋਈ। ਉਥੇ ਹੀ ਉਸਦੀ ਮਾਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਬੱਚੀ ਦੀ ਮਾਤਾ ਬੇਅੰਤ ਕੌਰ ਅਤੇ ਪਿਤਾ ਬਲਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸਾਨੂੰ ਗੁਰਜਿੰਦਰ ਸਿੰਘ ਦੇ ਇਸ ਫੈਸਲੇ ਤੇ ਬਹੁਤ ਮਾਣ ਹੈ ਤੇ ਬਹੁਤ ਖੁਸ਼ੀ ਹੋ ਰਹੀ ਹੈ। ਕਿਉਂਕਿ ਇਸ ਫੈਸਲੇ ਨਾਲ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦਾ ਹੱਕ ਮਿਲਦਾ ਹੈ। ਵਿਆਹ ਵਾਲੇ ਲੜਕੇ ਵੱਲੋਂ ਚੁੱਕੇ ਗਏ ਇਸ ਕਦਮ ਦੀ ਇਲਾਕੇ ਵਿੱਚ ਚਰਚਾ ਤੇ ਸ਼ਲਾਘਾ ਹੋ ਰਹੀ ਹੈ।